11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਲਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਨਾਗਰਿਕਾਂ ’ ਚ ਸਹਿਮ 11 ਵਿਅਕਤੀਆਂ ’ਤੇ ਹਮਲੇ ਮਗਰੋਂ ਤਾਂ ਪ੍ਰਸ਼ਾਸਨ ਅੱਖਾਂ ਖੋਲ੍ਹੇ : ਸਚਦੇਵਾ

ਨੰਗਲ, 10 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)- ਲਾਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਅੰਤਾਂ ਦੀ ਮਾਨਸਿਕ ਪ੍ਰੇਸ਼ਾਨੀ ਹੰਢਾਅ ਰਹੇ ਹਨ । ਪਿਛਲੇ ਦਿਨੀਂ ਇਕੱਲੇ ਰਾਜ ਨਗਰ ’ਚੋਂ ਹੀ 11 ਵਿਅਕਤੀ ਸਾਹਮਣੇ ਆਏ ਜਿਨ੍ਹਾਂ ਨੂੰ ਹਸਪਤਾਲ ਜਾਣਾ ਪਿਆ ।

Ad Position 21
No active advertisement
ਅਜੀਤ ਡੈਸਕ 11-10-2026
ਨੰਗਲ, 10 ਅਕਤੂਬਰ (ਗੁਰਪ੍ਰੀਤ ਸਿੰਘ ਗਰੇਵਾਲ)- ਲਾਵਾਰਸ ਕੁੱਤਿਆਂ ਦੀ ਭਰਮਾਰ ਕਾਰਨ ਲੋਕ ਅੰਤਾਂ ਦੀ ਮਾਨਸਿਕ ਪ੍ਰੇਸ਼ਾਨੀ ਹੰਢਾਅ ਰਹੇ ਹਨ । ਪਿਛਲੇ ਦਿਨੀਂ ਇਕੱਲੇ ਰਾਜ ਨਗਰ ’ਚੋਂ ਹੀ 11 ਵਿਅਕਤੀ ਸਾਹਮਣੇ ਆਏ ਜਿਨ੍ਹਾਂ ਨੂੰ ਹਸਪਤਾਲ ਜਾਣਾ ਪਿਆ । ਇੱਕ ਕੁੱਤੇ ਨੇ ਅਚਾਨਕ ਹੀ ਕਈ ਨਾਗਰਿਕਾਂ ਨੂੰ ਵੱਢ ਲਿਆ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜ਼ਖ਼ਮੀਆਂ ਦਾ ਹਾਲ ਚਾਲ ਜਾਣ ਮਗਰੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਵੀ ਦਿੱਤੇ ਹਨ । ਇਸੇ ਦੌਰਾਨ ਆਰ.ਟੀ.ਆਈ. ਕਾਰਕੁੰਨ ਯੋਗੇਸ਼ ਸੱਚਦੇਵਾ ਨੇ ਦੱਸਿਆ ਕਿ ਅਸੀਂ ਪ੍ਰਸ਼ਾਸਨ ਨੂੰ ਰਜਿਸਟਰਡ ਡਾਕ ਰਾਹੀਂ ਕਈ ਸ਼ਿਕਾਇਤਾਂ ਕੀਤੀਆਂ ਪਰ ਕੋਈ ਕਾਰਵਾਈ ਨਹੀਂ ਹੋਈ । ਬਾਬਾ ਬਾਲਕ ਨਾਥ ਮੰਦਰ ਗਲੀ ’ਚ ਰਹਿੰਦੇ ਰਾਜੀਵ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਬੜੀਆਂ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ। ਕੁੱਝ ਮਹੀਨੇ ਪਹਿਲਾਂ ਅਮੋਲ ਕਾਲੀਆ ਸਕੂਲ ਦੀ ਕਰਮਯੋਗੀ ਟੀਚਰ ਜਯੋਤੀ ਪਠਾਨੀਆਂ ਸਕੂਟਰ ਤੋਂ ਡਿਗ ਗਈ ਸੀ । ਕਿਉਂਕਿ ਹਮਲਾਵਰ ਕੁੱਤਾ ਮਗਰ ਪੈ ਗਿਆ ਸੀ । ਸ਼ਹਿਰ ’ਚ ਲਾਵਾਰਸ ਢੱਠਿਆਂ ਦੀ ਭਰਮਾਰ ਵੀ ਗੰਭੀਰ ਸਮੱਸਿਆ ਹੈ।
Ad Position 22
No active advertisement
ਪਿਛਲੀ ਖ਼ਬਰ ਬੀਬੀ ਰਾਜਵੰਤ ਕੌਰ ਘੜਾਮ ਦੀ ਨਿਯੁਕਤੀ ਮਗਰੋ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਅੰਦਰ ਅੰਦਰੂਨੀ ਸਿਆਸਤ ਭਖੀ ਸਨੌਰ ਤੋਂ ਟਿਕਟ... ਅਗਲੀ ਖ਼ਬਰ ਘਨੌਰ ਵਿਖੇ ਚੋਣ ਕਮਿਸ਼ਨ ਖ਼ਿਲਾਫ਼ ਜਨਤਕ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ, ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
Ad Position 24