ਪ੍ਰਸ਼ਾਸਨ ਦੇ ਭਰੋਸੇ ਮਗਰੋਂ ਕਿਸਾਨ ਜਥੇਬੰਦੀ ਨੇ ਘੱਗਾ ਟੋਲ ਪਲਾਜ਼ਾ ਦਾ ਧਰਨਾ ਕੀਤਾ ਸਮਾਪਤ
ਪਾਤੜਾਂ, 10 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਵਲੋਂ ਵੀਰਵਾਰ ਤੋਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ’ਤੇ ਘੱਗਾ ਟੋਲ ਪਲਾਜੇ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਆਵਾਜਾਈ ਫ੍ਰੀ ਕੀਤੀ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਐਸ.
ਘ
ਘੱਗਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਐਸ.ਡੀ.ਐਮ. ਪਾਤੜਾਂ ਕਾਲਾ ਰਾਮ ਕਾਂਸਲ ਅਤੇ ਹੋਰ ਅਧਿਕਾਰੀ। ਤਸਵੀਰ : ਜਗਦੀਸ਼ ਸਿੰਘ ਕੰਬੋਜ
11-10-2026
ਪਾਤੜਾਂ, 10 ਅਕਤੂਬਰ (ਜਗਦੀਸ਼ ਸਿੰਘ ਕੰਬੋਜ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਰੋਡ ਕਿਸਾਨ ਸੰਘਰਸ਼ ਕਮੇਟੀ ਜਿਲ੍ਹਾ ਪਟਿਆਲਾ ਵਲੋਂ ਵੀਰਵਾਰ ਤੋਂ ਦਿੱਲੀ ਜੰਮੂ ਕੱਟੜਾ ਐਕਸਪ੍ਰੈਸ ਵੇਅ ’ਤੇ ਘੱਗਾ ਟੋਲ ਪਲਾਜੇ ਨੂੰ ਕਿਸਾਨੀ ਮੰਗਾਂ ਨੂੰ ਲੈ ਕੇ ਆਵਾਜਾਈ ਫ੍ਰੀ ਕੀਤੀ ਹੋਈ ਸੀ।ਇਸ ਮਾਮਲੇ ਨੂੰ ਲੈ ਕੇ ਐਸ.ਡੀ . ਐਮ. ਪਾਤੜਾਂ ਕਾਲਾ ਰਾਮ ਕਾਂਸਲ ਐਨ.ਐਚ.ਆਈ. ਦੇ ਟੈਕਨੀਕਲ ਮੈਨੇਜਰ ਮੀਨੂ ਭਵਾਨੀ ਡਿਪਟੀ ਮੈਨੇਜਰ ਲੁਧਿਆਣਾ ਤੇ ਐਸ.ਡੀ.ਓ. ਨੈਸ਼ਨਲ ਹਾਈਵੇ ਅਥਾਰਟੀ ਨਾਲ ਮੀਟਿੰਗ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੇ ਗਏ ਭਰੋਸੇ ਮਗਰੋਂ ਇਹ ਚੱਲ ਰਿਹਾ ਰੋਸ ਪ੍ਰਦਰਸ਼ਨ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂ ਅਮਰਿੰਦਰ ਸਿੰਘ ਘੱਗਾ ਨੇ ਦੱਸਿਆ ਕਿ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਦੌਰਾਨ ਹੋਏ ਫੈਸਲੇ ਮੁਤਾਬਕ ਕਿਸਾਨਾਂ ਵੱਲੋਂ ਧਰਤੀ ਹੇਠ ਪਾਣੀ ਦੀ ਸਿੰਚਾਈ ਵਾਸਤੇ ਦੱਬੀਆਂ ਪਾਇਪ ਲਾਈਨਾਂ ਦਾ ਐਵਾਰਡ 14 ਅਕਤੂਬਰ ਤੱਕ ਕੀਤੇ ਜਾਣ ਅਤੇ ਐਨ.ਐਚ.ਆਈ. ਵਲੋਂ ਕਮਿਸ਼ਨਰ ਦੇ ਫੈਸਲੇ ਮੁਤਾਬਕ ਕਿਸਾਨਾਂ ਦੀਆਂ ਜਮੀਨਾਂ ਦੀਆਂ ਵਧਾਈਆਂ ਰਕਮਾ 13 ਤਰੀਕ ਤੱਕ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਤਾਲਾਂ ਪਿੰਡ ਦੇ ਕਿਸਾਨ ਦੀ ਜਮੀਨ ਦੀ ਕੀਮਤ ਦੋ ਕਰੋੜ 42 ਲੱਖ ਰੁਪਏ ਨੂੰ ਦਿਵਾਏ ਜਾਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਅਤੇ ਮਾਈਨਿੰਗ ਦਾ ਜੋ ਕੇਸ ਐਸ.ਡੀ.ਐਮ. ਪਾਤੜਾਂ ਦੀ ਅਦਾਲਤ ਵਿਚ ਚੱਲ ਰਿਹਾ ਹੈ ਉਸ ਕੇਸ ਵਿਚ ਜੋ ਜਵਾਬ ਐਨ.ਐਚ. ਏ.ਆਈ. ਨੇ ਦਿੱਤਾ ਹੈ, ਉਸ ਦੀ ਕਾਪੀ ਵੀ ਕਿਸਾਨਾਂ ਨੂੰ ਦਿਵਾਏ ਜਾਣ, ਕਿਸਾਨਾਂ ਦੇ ਹੋਰ ਮਸਲਿਆਂ ਨੂੰ ਹੱਲ ਕਰਵਾਉਣ ਲਈ 21 ਤਰੀਕ ਨੂੰ ਪੀਡੀ ਨਾਲ ਮੀਟਿੰਗ ਕਰਵਾਏ ਜਾਣ ਸਮੇਤ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਦਾ ਯਕੀਨ ਪ੍ਰਸ਼ਾਸ਼ਨ ਵਲੋਂ ਦਿਵਾਇਆ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ, ਜਿਲ੍ਹਾ ਆਗੂ ਯਾਦਵਿੰਦਰ ਸਿੰਘ ਬੂਰੜ, ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ, ਅਮਨਦੀਪ ਸਿੰਘ ਘੱਗਾ, ਸੁਰਜੀਤ ਸਿੰਘ ਤੰਬੂ ਵਾਲਾ ਹਰਜੀਤ ਸਿੰਘ ਤੇਈਪੁਰ, ਪ੍ਰਿਤਪਾਲ ਸਿੰਘ ਤੰਬੂ ਵਾਲਾ, ਅਜੈਬ ਸਿੰਘ ਵਾਣ ਵਾਲਾ, ਜੋਰਾਵਰ ਸਿੰਘ ਠਰੂਆ, ਮਨਦੀਪ ਸਿੰਘ ਤੇਈਪੁਰ, ਜਤਿੰਦਰ ਸਿੰਘ ਸ਼ੁਤਰਾਣਾ, ਮਨਦੀਪ ਸਿੰਘ ਤੇਈਪੁਰ, ਗਗਨਦੀਪ ਸਿੰਘ ਮਾਨ, ਪ੍ਰੀਤਮ ਸਿੰਘ ਘੱਗਾ, ਕੁਲਦੀਪ ਸਿੰਘ ਅਤਾਲਾਂ, ਬਲਵੰਤ ਸਿੰਘ ਅਤਾਲਾਂ ਆਦਿ ਮੌਜੂਦ ਸਨ।