ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦਾ ਜਥਾ ਦਿੜ੍ਹਬਾ ਦੀ ਰੋਸ ਰੈਲੀ ਲਈ ਹੋਇਆ ਰਵਾਨਾ
ਰਾਜਪੁਰਾ, 8 ਅਕਤੂਬਰ (ਜੀ. ਪੀ.
ਰਾਜਪੁਰਾ, 8 ਅਕਤੂਬਰ (ਜੀ.ਪੀ. ਸਿੰਘ)- ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਦੇ ਸੱਦੇ ’ਤੇ ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਨੂੰ ਸਿੱਧੇ ਸਰਕਾਰੀ ਪ੍ਰਬੰਧ ਅਧੀਨ ਲਿਆਉਣ ਦੀ ਮੰਗ ਨੂੰ ਲੈ ਕੇ ਸੀਵਰੇਜ਼ ਬੋਰਡ ਦੇ ਕੱਚੇ ਕਾਮਿਆਂ ਵਲੋਂ ਦਿੜਬਾ ਵਿਖੇ ਹਰਪਾਲ ਸਿੰਘ ਚੀਮਾ ਦੇ ਹਲਕੇ ਵਿਚ ਦਿੱਤੇ ਜਾ ਰਹੇ ਵੱਡੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਲਈ ਰਾਜਪੁਰਾ ਤੋਂ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੰਜੀਵ ਕੁਮਾਰ ਸੰਜੂ ਦੀ ਅਗਵਾਈ ਵਿਚ ਬੋਰਡ ਦੇ ਕਾਮਿਆਂ ਦਾ ਇਕ ਵੱਡਾ ਕਾਫਲਾ ਦਿੜਬਾ ਲਈ ਰਵਾਨਾ ਹੋਇਆ। ਇਸ ਮੌਕੇ ਮੁਲਾਜ਼ਮਾਂ ਵੱਲੋਂ ਮੁਲਾਜ਼ਮ ਏਕਤਾ ਦੇ, ਆਪਣੀਆਂ ਮੰਗਾਂ ਦੇ ਹੱਕ ਵਿਚ ਅਤੇ ਸਰਕਾਰ ਦੇ ਅੜੀਅਲ ਵਤੀਰੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਸੰਜੀਵ ਕੁਮਾਰ ਸੰਜੂ, ਦਵਿੰਦਰ ਸਿੰਘ, ਕ੍ਰਿਸ਼ਨ ਲਾਲ, ਗੁਰਜੰਟ ਸਿੰਘ ਘਨੌਰ, ਵਿਜੇ ਕੁਮਾਰ, ਤਰਸੇਮ ਲਾਲ, ਵਿਸ਼ਾਲ ਕੁਮਾਰ, ਸਾਗਰ, ਜੋਰਾ ਸਿੰਘ, ਰਾਹੁਲ ਕੁਮਾਰ ਸਮੇਤ ਅਨੇਕਾਂ ਮੁਲਾਜ਼ਮ ਮੌਜੂਦ ਸਨ।