08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਇਮਾਨਦਾਰੀ ਦਾ ਢੰਡੋਰਾ ਪਿੱਟਣ ਵਾਲੀ ‘ਆਪ’ ਸਰਕਾਰ ਇੱਜ਼ਤ ਬਚਾਉਣ ਲਈ ਸੁਪਰੀਮ ਕੋਰਟ ਭੱਜੀ- ਐਨ. ਕੇ. ਸ਼ਰਮਾ

ਸਮਾਣਾ, 8 ਅਕਤੂਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਵਪਾਰ ਵਿੰਗ ਦੇ ਪ੍ਰਧਾਨ ਐਨ. ਕੇ.

Ad Position 21
No active advertisement
ਅਜੀਤ ਡੈਸਕ 09-10-2026
ਸਮਾਣਾ, 8 ਅਕਤੂਬਰ (ਸਾਹਿਬ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ. ਸ਼ਰਮਾ ਨੇ ਸਮਾਣਾ ਦੇ ਵਪਾਰੀਆਂ ਨਾਲ ਬੈਠਕ ਕਰਕੇ ਭਰੋਸਾ ਦਿੱਤਾ ਹੈ ਕਿ ਪੰਜਾਬ ਵਿਚ ਅਕਾਲੀ ਸਰਕਾਰ ਬਣਨ ’ਤੇ ਵਪਾਰੀਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ ਅਤੇ ਵਪਾਰੀਆਂ ’ਤੇ ਚੱਲ ਰਿਹਾ ਕਥਿਤ ਡੰਡਾ ਸਰਕਾਰ ਦੇ ਪਹਿਲੇ ਦਿਨ ਹੀ ਬੰਦ ਕਰ ਦਿੱਤਾ ਜਾਵੇਗਾ। ਸ਼ਰਮਾ ਨੇ ਅਗਰਵਾਲ ਧਰਮਸ਼ਾਲਾ ਵਿਖੇ ਪਾਰਟੀ ਦੇ ਹਲਕਾ ਮੁਖੀ ਜਗਮੀਤ ਸਿੰਘ ਹਰਿਆਉ ਦੀ ਅਗਵਾਈ ਵਿਚ ਵਪਾਰੀਆਂ ਦੀ ਰੱਖੀ ਬੈਠਕ ਵਿਚ ਸ਼ਹਿਰ ਦੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਿਰ ਕੁਲ ਕਰਜ਼ਾ 5.5 ਲੱਖ ਕਰੋੜ ਹੋ ਚੁੱਕਾ ਹੈ। ‘ਆਪ’ ਸਰਕਾਰ ਨੇ ਇਮਾਨਦਾਰੀ ਦਾ ਢੰਡੋਰਾ ਪਿੱਟਦਿਆਂ ਸਾਢੇ ਸਾਲ ਤੋਂ ਵੱਧ ਦਾ ਸਮਾਂ ਬਿਤਾ ਦਿੱਤਾ ਹੈ ਪਰ ਭ੍ਰਿਸ਼ਟਾਚਾਰ ਬੰਦ ਨਹੀਂ ਹੋਇਆ ਅਤੇ ‘ਆਪ’ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਆਪਣੇ ਘਰ ਹੀ ਭਰੇ ਹਨ। ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਉਨ੍ਹਾਂ ਨੇ ਕੁਝ ਨਹੀਂ ਕੀਤਾ ਤਾਂ ਉਹ ਸੀ.ਬੀ.ਆਈ. ਕੋਲ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਹੌਸਲਾ ਰੱਖਣ। ਹਲਕਾ ਮੁਖੀ ਜਗਮੀਤ ਸਿੰਘ ਹਰਿਆਉ ਨੇ ਜੇਕਰ ਕਾਰੋਬਾਰ, ਪੁੱਤ-ਧੀ, ਆਪਣੇ ਘਰ ਅਤੇ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਹੈ ਤਾਂ ਸੂਬੇ ਵਿਚ ਅਕਾਲੀ ਦਲ (ਬ) ਦੀ ਸਰਕਾਰ ਕਾਇਮ ਕੀਤੀ ਜਾਵੇ। ਸ਼ਰਮਾ ਨੇ ਜਗਤਾਰ ਸਿੰਘ ਮਣਕੂ ਨੂੰ ਪਾਰਟੀ ਦੇ ਵਪਾਰ ਵਿੰਗ ਦਾ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ। ਇਸ ਬੈਠਕ ਵਿਚ ਗੋਪਾਲ ਸ਼ਰਮਾ, ਹੀਰਾ ਸਿੰਘ ਕੋਮਲ, ਨਿਸ਼ਾਨ ਸਿੰਘ ਸੰਧੂ, ਅਮਰਜੀਤ ਸਿੰਘ ਟੋਡਰਪੁਰ, ਸੁਖਵਿੰਦਰ ਸਿੰਘ ਦਾਨੀਪੁਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ ਤੇ ਸ਼ਹਿਰ ਦੇ ਵਪਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਪਟਿਆਲਾ ਦੀ ਨਵੀਂ ਗਵਰਨਿੰਗ ਬਾਡੀ ਦੀ ਮੀਟਿੰਗ ਹੋਈ ਅਗਲੀ ਖ਼ਬਰ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਪਿੰਡ ਪੱਧਰੀ ਕੈਂਪਾਂ ਰਾਹੀਂ ਕਰ ਰਿਹਾ ਜਾਗਰੂਕ- ਐਸ. ਡੀ. ਐਮ.
Ad Position 24