ਪੋਲੋ ਗਰਾਊਂਡ ਪਟਿਆਲਾ ਵਿਖੇ ਮੁਢਲੀ ਸਹਾਇਤਾ ਸਿਖ਼ਲਾਈ ਪ੍ਰੋਗਰਾਮ ਕਰਵਾਇਆ
ਪਟਿਆਲਾ, 8 ਅਕਤੂਬਰ (ਮਨਦੀਪ ਸਿੰਘ ਖਰੌੜ)- ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਵਲੋਂ ਪਿਛਲੀ ਸ਼ਾਮ ਆਪਣੇ “ਸਿਹਤ ਫਿਟਨੈਸ ਤੇ ਮੁੱਢਲੀ ਸਹਾਇਤਾ ਪ੍ਰੋਗਰਾਮ” ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਫਸਟ ਏਡ ਸਿਖਲਾਈ ਪ੍ਰੋਗਰਾਮ ਸੋਸਾਇਟੀ ਦੇ ਪ੍ਰਧਾਨ ਡਾਕਟਰ ਡੀ. ਐਸ.
ਪਟਿਆਲਾ, 8 ਅਕਤੂਬਰ (ਮਨਦੀਪ ਸਿੰਘ ਖਰੌੜ)- ਲੋਕ ਭਲਾਈ ਤੇ ਚੇਤਨਾ ਸੋਸਾਇਟੀ ਪਟਿਆਲਾ ਵਲੋਂ ਪਿਛਲੀ ਸ਼ਾਮ ਆਪਣੇ “ਸਿਹਤ ਫਿਟਨੈਸ ਤੇ ਮੁੱਢਲੀ ਸਹਾਇਤਾ ਪ੍ਰੋਗਰਾਮ” ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਫਸਟ ਏਡ ਸਿਖਲਾਈ ਪ੍ਰੋਗਰਾਮ ਸੋਸਾਇਟੀ ਦੇ ਪ੍ਰਧਾਨ ਡਾਕਟਰ ਡੀ. ਐਸ. ਭੁੱਲਰ ਦੀ ਅਗਵਾਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਫਸਟ ਏਡ ਟਰੇਨਿੰਗ ਮਾਹਿਰ ਅਤੇ ਰਾਸ਼ਟਰਪਤੀ ਐਵਾਰਡੀ ਜਸਪਾਲ ਸਿੰਘ ਅਤੇ ਹਰਿੰਦਰ ਸਿੰਘ ਕਰੀਰ ਵਲੋਂ ਭਾਗ ਲੈਣ ਵਾਲਿਆਂ ਨੂੰ ਸੀ. ਪੀ. ਆਰ. ਅਤੇ ਰਿਕਵਰੀ ਪ੍ਰਕਿਰਿਆ ਦੀ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਟ੍ਰੇਨਿੰਗ ਵਿਚ ਪੋਲੋ ਗਰਾਊਂਡ ਵਿਖੇ ਰੋਜ਼ਾਨਾ ਸੈਰ ਕਰਨ ਵਾਲੇ ਨਾਗਰਿਕਾਂ ਤੋਂ ਇਲਾਵਾ ਖਿਡਾਰੀਆਂ ਅਤੇ ਅਥਲੀਟਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੌਰਾਨ ਬੋਲਦਿਆਂ ਡਾ. ਡੀ. ਐਸ. ਭੁੱਲਰ ਨੇ ਕਿਹਾ ਕਿ ਇਹ ਸੋਸਾਇਟੀ ਵਲੋਂ ਪਟਿਆਲਾ ਦੇ ਲੋਕਾਂ ਦੀ ਸਿਹਤ, ਫਿਟਨੈੱਸ ਤੇ ਸੁਰੱਖਿਆ ਪ੍ਰਤੀ ਆਪਣੀ ਸਮਾਜਿਕ ਜ਼ਿੰਮੇਵਾਰੀ ਅਤੇ ਲੋਕ ਸੇਵਾ ਦੀ ਵਚਨਬੱਧਤਾ ਤਹਿਤ ਸ਼ੁਰੂ ਕੀਤੀ ਗਈ ਪਹਿਲ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਮੁੱਢਲੀ ਸਹਾਇਤਾ ਤੇ ਐਮਰਜੈਂਸੀ ਵਿਚ ਸੀ. ਪੀ. ਆਰ. ਵਰਗੀਆਂ ਜੀਵਨ-ਰੱਖਿਅਕ ਤਕਨੀਕਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸੋਸਾਇਟੀ ਦੇ ਜਨਰਲ ਸਕੱਤਰ ਅਮਰਪ੍ਰੀਤ ਸਿੰਘ ਢਿੱਲੋਂ ਵਲੋਂ ਪ੍ਰੋਗਰਾਮ ਦੇ ਸੁਚੱਜੇ ਅਤੇ ਸੁਚਾਰੂ ਚਾਲਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ। ਇਸ ਮੌਕੇ ਸੋਸਾਇਟੀ ਦੇ ਮੈਂਬਰ ਐਡਵੋਕੇਟ ਕੁਲਵਿੰਦਰ ਸਿੰਘ, ਨਿਰਮਲ ਸਿੰਘ, ਅਰੁਨ ਕੁਮਾਰ ਜ਼ਖ਼ਮੀ, ਕਰਮਜੀਤ ਸਿੰਘ, ਭੁਪਿੰਦਰ ਸਿੰਘ ਚੀਮਾ ਤੇ ਹੋਰ ਮੌਜੂਦ ਰਹੇ। ਇਸ ਪਲੇਠੇ ਪ੍ਰੋਗਰਾਮ ਵਿਚ 100 ਤੋਂ ਵੱਧ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ ।