ਸਨੌਰੀ ਅੱਡੇ ’ਚ ਦੁਕਾਨ ’ਚੋਂ ਨਗਦੀ ਅਤੇ ਸਾਮਾਨ ਚੋਰੀ
ਪਟਿਆਲਾ, 26 ਸਤੰਬਰ (ਮਨਦੀਪ ਸਿੰਘ ਖਰੌੜ)- ਸਨੌਰੀ ਅਕ ਸੈਨੇਟਰੀ ਦੀ ਦੁਕਾਨ ਵਿਚੋਂ ਟੂਟੀਆਂ, ਸਬਮਰਸੀਬਲ ਮੋਟਰ, ਕੇਬਲ ਤਾਰਾਂ ਅਤੇ 35 ਸੌ ਰੁਪਏ ਦੀ ਨਗਦੀ ਕੋਈ ਚੋਰੀ ਕਰਕੇ ਲੈ ਗਿਆ ਹੈ। ਉਕਤ ਸ਼ਿਕਾਇਤ ਗੌਰਵ ਸੇਖੜੀ ਨੇ ਥਾਣਾ ਕੋਤਵਾਲੀ ਵਿਚ ਦਰਜ ਕਰਵਾਈ ਕਿ 15 ਸਤੰਬਰ ਦੀ ਰਾਤ ਵਿਸ਼ਾਲ ਨੇ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਮੋਟਰ ਦੀ ਤਾਰ, ਪਿੱਤਲ ਦੀਆਂ ਟੂਟੀਆਂ ਤੇ 35 ਸੌ ਰੁਪਏ ਦੀ ਨਗਦੀ ਚੋਰੀ ਕਰ ਲਈ।
ਅਜੀਤ ਡੈਸਕ
27-09-2026