27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਡੀਪੂ ਹੋਲਡਰਾਂ ਵਲੋਂ ਮੰਗਾਂ ਪੂਰੀਆਂ ਨਾ ਹੋਣ ’ਤੇ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ

ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਇਥੇ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀੰ ਕਰ ਰਹੀ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਲ ਮੰਨਿਆਂ ਤਾਂ 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 27-09-2026
ਰਾਜਪੁਰਾ, 26 ਸਤੰਬਰ (ਰਣਜੀਤ ਸਿੰਘ)-ਇਥੇ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਗੌਰ ਨਹੀੰ ਕਰ ਰਹੀ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾਲ ਮੰਨਿਆਂ ਤਾਂ 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਮੀਟਿੰਗ ਵਿਚ ਡੀਪੂ ਹੋਲਡਰਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਹਨ ਉਨ੍ਹਾਂ ਨੂੰ ਲੈ ਕੇ ਚਰਚਾ ਕੀਤੀ ਗਈ। ਆਗੂ ਨੇ ਦੱਸਿਆ ਕਿ ਉਨ੍ਹਾਂ ਦੀ ਕਮਿਸ਼ਨ ਵਿਚ ਵਾਧਾ ਕੀਤਾ ਜਾਵੇ ਅਤੇ ਲਾਭਪਾਤਰੀਆਂ ਨੂੰ ਦਿੱਤੀ ਜਾਣ ਵਾਲੀ ਕਣਕ ਦੀ ਕੁਆਲਿਟੀ ਅਬਲ ਦਰਜੇ ਦੀ ਭੇਜੀ ਜਾਵੇ। ਕਈ ਵਾਰ ਕਣਕ ਦੀ ਕੁਆਲਿਟੀ ਮਾੜੀ ਭੇਜੀ ਜਾਂਦੀ ਹੈ। ਖ਼ਰਾਬ ਕਣਕ ਲੋਕਾਂ ਵਿਚ ਵੰਡਣ ’ਤੇ ਭਾਰੀ ਰੋਸ ਫੈਲਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲੇਬਰ ਦੀ ਢੋਆ-ਢੁਆਈ ਦੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਖਪਤਕਾਰ ਦਾ ਫਿੰਗਰ ਪ੍ਰਿੰਟ ਇਕ ਵਾਰ ਹੀ ਲਗਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਡੀਪੂ ਹੋਲਡਰਾਂ ਨੂੰ ਨੈੱਟ ਦਾ ਖਰਚਾ, ਬਿਜਲੀ ਦਾ ਬਿੱਲ ਅਤੇ ਦੁਕਾਨ ਦਾ ਕਿਰਾਇਆ ਮੁਹੱਈਆ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਬੀਤੇ ਸਮੇਂ ਵਿਚ ਕੈਂਸਲ ਕੀਤੇ ਗਏ ਡਿਪੂ ਬਹਾਲ ਕੀਤੇ ਜਾਣੇ, ਖ਼ਰਾਬ ਕੰਡੇ ਅਤੇ ਮਸ਼ੀਨ ਜੋ ਵੀ ਖ਼ਰਾਬ ਹੈ ਉਹ ਤੁਰੰਤ ਬਦਲੇ ਜਾਣ ਜਾਂ ਨਵੇ ਦਿਤੇ ਜਾਣ। ਆਗੂ ਨੇ ਦੱਸਿਆ ਕਿ ਮਸ਼ੀਨਾਂ ਦਾ ਸਰਵਰ ਠੀਕ ਕੀਤਾ ਜਾਵੇ ਇਕ ਰਾਸ਼ਨ ਕਾਰਡ ਨੂੰ ਕਰੀਬ ਅੱਧਾ ਘੰਟਾ ਲੱਗ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ 5 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਧਰਨੇ ਲਾਉਣਗੇ ਅਤੇ ਨਿਕਲਣ ਵਾਲੇ ਸਿੱਟਿਆਂ ਦੀ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਹੋਰਨਾਂ ਸਮੇਤ ਬਲਾਕ ਪ੍ਰਧਾਨ ਨਵਰੀਤ ਕੁਮਾਰ ਮੰਡਵਾਲ, ਜਗਤ ਸਿੰਘ ਖਾਨਪੁਰ, ਸਾਧੂ ਸਿੰਘ ਖੇੜੀ ਗੁਰਨਾ, ਗੁਰਮੁੱਖ ਸਿੰਘ, ਤਰਲੋਕ ਸਿੰਘ ਪਿਲਖਣੀ, ਹਰਚਰਨ ਸਿੰਘ ਅਲੂਣਾ, ਕ੍ਰਿਸ਼ਨ ਕੁਮਾਰ ਰਾਜਪੁਰਾ, ਮਲਕੀਤ ਸਿੰਘ ਖਡੌਲੀ, ਗੁਰਵਿੰਦਰ ਸਿੰਘ ਅਤੇ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ ਐੱਨ.ਐੱਸ.ਐੱਸ. ਦਿਵਸ ਮੌਕੇ ਸਪੋਰਟਸ ਮੀਟ ਕਰਵਾਈ ਅਗਲੀ ਖ਼ਬਰ ਲੋਕਾਂ ਦੇ ਹੱਕਾਂ ਤੇ ਇਲਾਕੇ ਦੇ ਵਿਕਾਸ ਲਈ ਹਰ ਪੱਧਰ ’ਤੇ ਆਵਾਜ਼ ਬੁਲੰਦ ਕਰਾਂਗੇ- ਸੰਜੀਵ ਸ਼ਰਮਾ
Ad Position 24