26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬੀ ਸਾਹਿਤ ਸਭਾ ਪਾਤੜਾਂ ਦੀ ਸਰਬਸੰਮਤੀ ਨਾਲ ਚੋਣ

ਪਾਤੜਾਂ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬੀ ਸਾਹਿਤ ਸਭਾ ਪਾਤੜਾਂ ਪੰਜਾਬ ਦਾ ਜਨਰਲ ਇਜਲਾਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੇ ਮੀਟਿੰਗ ਹਾਲ ਵਿਚ ਕੁਲਵੰਤ ਰਿਖੀ ਅਤੇ ਅਨੀਤਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸਮੁੱਚੇ ਹਾਊਸ ਦੀ ਪ੍ਰਵਾਨਗੀ ਨਾਲ ਸਭਾ ਦੀ ਪੰਜ ਮੈਂਬਰੀ ਕਮੇਟੀ ਰੱਦ ਕਰਕੇ ਸਰਬਸੰਮਤੀ ਨਾਲ ਨਵੀਂ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 26-09-2026
ਪਾਤੜਾਂ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬੀ ਸਾਹਿਤ ਸਭਾ ਪਾਤੜਾਂ ਪੰਜਾਬ ਦਾ ਜਨਰਲ ਇਜਲਾਸ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਤੜਾਂ ਦੇ ਮੀਟਿੰਗ ਹਾਲ ਵਿਚ ਕੁਲਵੰਤ ਰਿਖੀ ਅਤੇ ਅਨੀਤਾ ਅਰੋੜਾ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸਮੁੱਚੇ ਹਾਊਸ ਦੀ ਪ੍ਰਵਾਨਗੀ ਨਾਲ ਸਭਾ ਦੀ ਪੰਜ ਮੈਂਬਰੀ ਕਮੇਟੀ ਰੱਦ ਕਰਕੇ ਸਰਬਸੰਮਤੀ ਨਾਲ ਨਵੀਂ ਚੋਣ ਕੀਤੀ ਗਈ। ਜਿਸ ਵਿਚ ਸਭਾ ਦੇ ਸ੍ਰਪਰਸਤ ਬਾਜ ਸਿੰਘ ਮਹਿਲੀਆ, ਸਲਾਹਕਾਰ ਮਾਸਟਰ ਹਰਦੇਵ ਸਿੰਘ ਪ੍ਰੀਤ, ਪ੍ਰਧਾਨ ਗੁਰਨਾਮ ਸਿੰਘ ਚੌਹਾਨ, ਸੀਨੀਅਰ ਮੀਤ ਪ੍ਰਧਾਨ ਪ੍ਰਿੰ ਗੁਰਨਾਮ ਸਿੰਘ ਜੱਜ, ਮੀਤ ਪ੍ਰਧਾਨ ਅਨੀਤਾ ਅਰੋੜਾ, ਜਨਰਲ ਸਕੱਤਰ ਕੁਲਵੰਤ ਰਿਖੀ, ਸਕੱਤਰ ਪ੍ਰੇਮ ਸਿੰਘ ਮੌਲਵੀਵਾਲਾ, ਖ਼ਜ਼ਨਚੀ ਜਤਿਨ ਬੱਤਰਾ, ਪ੍ਰੈਸ ਸਕੱਤਰ ਬ੍ਰਿਸ਼ਭਾਨ ਬੁਜਰਕ, ਕਾਰਜਕਾਰੀ ਮੈਂਬਰ ਕਿਰਨ ਸਿੰਗਲਾ, ਭਪਿੰਦਰਜੀਤ ਸਿੰਘ ਮੌਲਵੀਵਾਲਾ ਵਿਰਕ ਨੂਰਪੁਰੀ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਹੈ। ਇਸ ਉਪਰੰਤ ਪੰਜਾਬੀ ਦੇ ਉੱਘ ਖੱਬੇ ਪੱਖੀ ਆਗੂ, ਬੇਬਾਕ ਲੇਖਕ ਅਤੇ ਚਿੰਤਕ ਚੰਦ ਸਿੰਘ ਚੰਦ ਫਤਿਹਪੁਰੀ ਦੀ ਮੌਤ ਉੱਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਸਾਹਿਤਕਾਰ ਸਟੇਟ ਐਵਾਰਡੀ ਬਾਜ ਸਿੰਘ ਮਹਿਲੀਆ ਤੇ ਮਾਸਟਰ ਹਰਦੇਵ ਸਿੰਘ ਨੇ ਮਿੰਨੀ ਕਹਾਣੀ ਪੇਸ਼ ਕੀਤੀ, ਸ਼੍ਰੀਮਤੀ ਕਿਰਨ ਸਿੰਗਲਾ ਨੇ ਬਾਜ ਸਿੰਘ ਮਹਿਲੀਆ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ `ਤੇ ਕੁੱਝ ਲਾਈਨਾਂ ਪੇਸ਼ ਕੀਤੀਆਂ। ਸਭਾ ਵੱਲੋਂ ਉਨ੍ਹਾਂ ਨੂੰ ਗੁਰਨਾਮ ਸਿੰਘ ਚੌਹਾਨ ਦੀ ਲਿਖੀ ਪੁਸਤਕ ...ਤਬੈ ਰੋਸ ਜਾਗਿਓ ਨਾਲ ਸਨਮਾਨਿਤ ਕੀਤਾ। ਵਿਰਕ ਨੂਰਪੁਰੀ ਨੇ ਗੀਤ, ਕਰਨੈਲ ਸਿੰਘ ਜੋਗੀ, ਪ੍ਰੇਮ ਮੌਲਵੀਵਾਲਾ, ਜਤਿਨ ਬੱਤਰਾ, ਬਲਬੀਰ ਸਿੰਘ ਢਿੱਲੋ, ਹਰਪਾਲ ਸਨੇਹੀ ਘੱਗਾ, ਅਨੀਤਾ ਅਰੋੜਾ ਅਤੇ ਗੁਰਮੀਤ ਬਾਂਸਲ ਨੇ ਕਵਿਤਾ ਪੇਸ਼ ਕੀਤੀ। ਕੁਲਵੰਤ ਰਿਖੀ ਨੇ ਗਜ਼ਲ ਪੜੀ, ਭੁਪਿੰਦਰਜੀਤ ਮੌਲਵੀਵਾਲਾ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਭਾ ਦੇ ਪ੍ਰਧਾਨ ਗੁਰਨਾਮ ਸਿੰਘ ਚੌਹਾਨ ਨੇ ਸਮੁੱਚੇ ਹਾਊਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਮੈਂਬਰਾਂ ਦੇ ਸਹਿਯੋਗ ਸਦਕਾ ਫੈਸਲੇ ਲੈ ਕੇ ਸਭਾ ਨੂੰ ਬੁਲੰਦੀਆਂ ਵੱਲ ਲੈ ਕੇ ਜਾਣ ਦੀਆਂ ਕੋਸ਼ਿਸ਼ਾਂ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ 2,109 ਪੈਨਸ਼ਨਰਾਂ ਦੀ ਮੌਤ ਦੀ ਮਿਤੀ ਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ... ਅਗਲੀ ਖ਼ਬਰ ਜੋੜਾਮਾਜਰਾ ਨੂੰ ਜਾਂਦੀ ਲਿੰਕ ਰੋਡ ’ਤੇ ਭਾਖੜਾ ਨਹਿਰ ’ਤੇ ਬਣੇਗਾ 6.18 ਕਰੋੜ ਰੁਪਏ ਦੀ ਲਾਗਤ ਨਾਲ ਪੁਲ-ਬਰਸਟ ਅੱਜ ਸ਼ੁਰੂ...
Ad Position 24