26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬਾਦਸ਼ਾਹਪੁਰ ’ਚ ‘ਲਾਈਫ਼ ਕੇਅਰ ਫਾਉਡੇਸ਼ਨ’ ਨੇ ਖੋਲ੍ਹੀ ਲੈਬਰੋਟਰੀ ਸਤੀਸ਼ ਕੁਮਾਰ ਐਨ.ਜੀ.ਓ. ਵਾਲਿਆਂ ਨੇ ਕੀਤਾ ਉਦਘਾਟਨ

ਪਾਤੜਾਂ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਅਤੇ ਹਰਿਆਣਾ ’ਚ ਬਹੁਤ ਸਾਰੀਆਂ ਲੈਬਰੋਟਰੀਆਂ ਚਲਾ ਰਹੀ ਸੰਸਥਾ ‘ਲਾਇਫ਼ ਕੇਅਰ ਫਾਉਡੇਸ਼ਨ’ ਵਲੋਂ ਕਸਬਾ ਬਾਦਸ਼ਾਹਪੁਰ ’ਚ ਇਕ ਲੈਬਰੋਟਰੀ ਖੋਲ੍ਹੀ ਗਈ ਜਿਸ ਦਾ ਉਦਘਾਟਨ ਪ੍ਰਸਿੱਧ ਐਨ. ਜੀ.

Ad Position 21
No active advertisement
ਲੈਬ ਖੋਲ੍ਹਣ ਮਗਰੋਂ ਸਤੀਸ਼ ਕੁਮਾਰ ਦਾ ਸਨਮਾਨ ਕਰਦੇ ਹੋਏ ਡਾ. ਜਤਿੰਦਰ ਸਿੰਘ ਬਾਠ ਤੇ ਬੀਬੀ ਚਰਨਜੀਤ ਕੌਰ ਧੂਹੜੀਆਂ ਅਤੇ ਹੋਰ ਆਗੂ। ਤਸਵੀਰ : ਜਗਦੀਸ਼ ਸਿੰਘ ਕੰਬੋਜ 26-09-2026
ਪਾਤੜਾਂ, 25 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪੰਜਾਬ ਅਤੇ ਹਰਿਆਣਾ ’ਚ ਬਹੁਤ ਸਾਰੀਆਂ ਲੈਬਰੋਟਰੀਆਂ ਚਲਾ ਰਹੀ ਸੰਸਥਾ ‘ਲਾਇਫ਼ ਕੇਅਰ ਫਾਉਡੇਸ਼ਨ’ ਵਲੋਂ ਕਸਬਾ ਬਾਦਸ਼ਾਹਪੁਰ ’ਚ ਇਕ ਲੈਬਰੋਟਰੀ ਖੋਲ੍ਹੀ ਗਈ ਜਿਸ ਦਾ ਉਦਘਾਟਨ ਪ੍ਰਸਿੱਧ ਐਨ.ਜੀ.ਓ. ਸੰਚਾਲਕ ਸਤੀਸ਼ ਕੁਮਾਰ ਵਲੋਂ ਕੀਤਾ ਗਿਆ। ਇਸ ਮੌਕੇ ਮੌਜੂਦ ਲੋਕਾਂ ਨੂੰ ਸਤੀਸ਼ ਕੁਮਾਰ ਨੇ ਦੱਸਿਆ ਕਿ ‘ਲਾਇਫ਼ ਕੇਅਰ ਫਾਉਡੇਸ਼ਨ’ ਦੇ ਸੰਸਥਾਪਕ ਅਵਤਾਰ ਸਿੰਘ ਬੈਨੀਪਾਲ ਦੇ ਇਕ ਉਪਰਾਲੇ ਦੀ ਬਦੌਲਤ ਅਤੇ ਪੰਜਾਬ ਅਤੇ ਹਰਿਆਣਾ ਦੀ ਸੰਗਤ ਵਲੋਂ ਦਿੱਤੇ ਗਏ ਸਹਿਯੋਗ ਨਾਲ ਪੰਜਾਬ ਅਤੇ ਹਰਿਆਣਾ ’ਚ ਬਹੁਤ ਸਾਰੀਆਂ ਲੈਬਾਂ ਖੋਲ੍ਹੀਆਂ ਗਈਆਂ ਹਨ ਜਿਨ੍ਹਾਂ ਵਿਚ ਵੱਖ-ਵੱਖ ਬਿਮਾਰੀਆਂ ਦੇ ਟੈੱਸਟ ਕਰਨ ਲਈ ਖ਼ੂਨ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਨ੍ਹਾਂ ਸੈਂਪਲਾਂ ਦਾ ਮੋਹਾਲੀ ਵਿਚ ਮਾਹਿਰ ਲੈਬ ਟੈਕਨੀਸ਼ਨਾਂ ਵਲੋਂ ਜਾਂਚ ਕਰਕੇ ਇਨ੍ਹਾਂ ਦੀ ਕੀਤੀ ਜਾਣ ਵਾਲੀ ਰਿਪੋਰਟ ਜਿੱਥੇ ਸਾਰੇ ਹੋਰ ਵਧੀਆ ਡਾਕਟਰ ਮੰਨਦੇ ਹਨ ਉੱਥੇ ਹੀ ਪੀ.ਜੀ.ਆਈ. ਚੰਡੀਗੜ੍ਹ ’ਚ ਵੀ ਇਹ ਰਿਪੋਰਟਾਂ ਮੰਨੀਆਂ ਜਾਂਦੀਆਂ ਹਨ। ਬਾਜ਼ਾਰ ਨਾਲੋਂ 75 ਫ਼ੀਸਦੀ ਘੱਟ ਰੇਟਾਂ ’ਤੇ ਜਿੱਥੇ ਇਨ੍ਹਾਂ ਵਲੋਂ ਇਹ ਟੈੱਸਟ ਕੀਤੇ ਜਾ ਰਹੇ ਹਨ ਉੱਥੇ ਹੀ ਕੈਂਸਰ ਅਤੇ ਗੁਰਦਿਆਂ ਦੇ ਡਾਇਲਸੈਸ ਦੇ ਸਾਰੇ ਟੈੱਸਟ ਮੁਫ਼ਤ ਕੀਤੇ ਜਾ ਰਹੇ ਹਨ ਇਸ ਲਈ ਸਭ ਨੂੰ ਅਵਤਾਰ ਸਿੰਘ ਬੈਨੀਪਾਲ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਲੈਬਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣਾ ਚਾਹੀਦਾ ਹੈ। ਇਸ ਮੌਕੇ ਯੂਨਿਟ ਮੈਨੇਜਰ ਡਾ. ਜਤਿੰਦਰ ਸਿੰਘ ਬਾਠ ਵਲੋਂ ਬਾਦਸ਼ਾਹਪੁਰ ’ਚ ਇਹ ਲੈਬ ਖੋਲ੍ਹਣ ਵਿਚ ਸਹਿਯੋਗ ਦੇਣ ਵਾਲੇ ਆਗੂਆਂ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਿਸਾਨ ਜਥੇਬੰਦੀ ਦੇ ਆਗੂ ਬੀਬੀ ਚਰਨਜੀਤ ਕੌਰ ਧੂਹੜੀਆਂ, ਯਾਦਵਿੰਦਰ ਸਿੰਘ ਛਬੀਲਪੁਰ, ਜਰਨੈਲ ਸਿੰਘ ਬਕਰਾਹਾ, ਜਰਨੈਲ ਸਿੰਘ ਕਲਵਾਣੂੰ ਡੇਰਾ, ਨਿਰਵੈਰ ਸਿੰਘ, ਬਲਜਿੰਦਰ ਸਿੰਘ ਦੁਆਰਕਾਪੁਰ, ਅਮਰ ਸਿੰਘ ਫ਼ੌਜੀ, ਰਣਜੀਤ ਸਿੰਘ ਹਰਚੰਦਪੁਰਾ, ਯਾਦਵਿੰਦਰ ਸਿੰਘ ਤੂਰ ਸਰਪੰਚ, ਬਾਬੂ ਭਗਵਾਨ ਦਾਸ, ਭਗਵਾਨ ਦਾਸ ਗੋਇਲ, ਕਮਲ ਸ਼ਰਮਾ, ਲਾਡੀ ਅਰੋੜਾ, ਹਰਿੰਦਰ ਸਿੰਘ ਸਰਪੰਚ ਉਗੋਕੇ, ਬਚਿੱਤਰ ਸਿੰਘ, ਤੇਗਾ ਸਿੰਘ ਅਤੇ ਹੋਰ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਬੇਅਦਬੀਆਂ ਕਰਨ ਵਾਲਿਆਂ ਨੂੰ ਫੜ ਕੇ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ- ਪ੍ਰੋ. ਬਡੂੰਗਰ ਅਗਲੀ ਖ਼ਬਰ ਪਟਿਆਲਾ ਦੀ ਹੈਂਡਬਾਲ ਟੀਮ ਨੇ ਜਿੱਤਿਆ ਸੋਨ ਤਗਮਾ
Ad Position 24