26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪਟਿਆਲਾ ਦੀ ਨਵੀਂ ਚੁਣੀ ਬਾਰ ਐਸੋਸੀਏਸ਼ਨ ਦੀ ਟੀਮ ਨਾਲ ਸੰਜੀਵ ਸ਼ਰਮਾ ਬਿੱਟੂ ਦੀ ਮੁਲਾਕਾਤ

ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਨਵੀਂ ਚੁਣੀ ਹੋਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਟੀਮ ਸੰਜੀਵ ਸ਼ਰਮਾ ਬਿੱਟੂ ਸਾਬਕਾ ਮੇਅਰ ਪਟਿਆਲਾ ਦੇ ਨਿਵਾਸ ਸਥਾਨ ’ਤੇ ਪਹੁੰਚੀ। ਇਸ ਮੌਕੇ ਪ੍ਰਧਾਨ ਐਡ.

Ad Position 21
No active advertisement
ਪੀਐਚਸੀ ਭਾਦਸੋਂ ਵਿਖੇ ਸਮੂਹ ਫਾਰਮੇਸੀ ਅਫਸਰ ਵਰਲਡ ਫਾਰਮਾਸਿਸਟ ਦਿਵਸ ਮਨਾਉਂਦੇ ਹੋਏ। ਅਜੀਤ ਤਸਵੀਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਟੀਮ ਸੰਜੀਵ ਸ਼ਰਮਾ ਬਿੱਟੂ ਸਾਬਕਾ ਮੇਅਰ ਨੂੰ ਮਿਲਦੇ ਹੋਈ। ਅਜੀਤ ਤਸਵੀਰ 26-09-2026
ਪਟਿਆਲਾ, 25 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਦੀ ਨਵੀਂ ਚੁਣੀ ਹੋਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਟੀਮ ਸੰਜੀਵ ਸ਼ਰਮਾ ਬਿੱਟੂ ਸਾਬਕਾ ਮੇਅਰ ਪਟਿਆਲਾ ਦੇ ਨਿਵਾਸ ਸਥਾਨ ’ਤੇ ਪਹੁੰਚੀ। ਇਸ ਮੌਕੇ ਪ੍ਰਧਾਨ ਐਡ. ਅਵਨੀਤ ਸਿੰਘ ਬਿਲਿੰਗ, ਵਾਈਸ ਪ੍ਰਧਾਨ ਗਗਨ ਚੱਠਾ ਸਮੇਤ ਸਮੂਹ ਨਵ-ਚੁਣੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਐਡ. ਪਾਰਥ ਸ਼ਰਮਾ, ਜੋ ਖੁਦ ਪ੍ਰੈਕਟਿਸਿੰਗ ਵਕੀਲ ਅਤੇ ਬਾਰ ਦੇ ਮੈਂਬਰ ਹਨ, ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਜਿੰਮਖਾਨਾ ਕਲੱਬ ਪਟਿਆਲਾ ਦੇ ਪ੍ਰਧਾਨ ਐਡ. ਸ਼ੇਰਬੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪਟਿਆਲਾ ਦੇ ਵਕੀਲ ਭਾਈਚਾਰੇ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ਼ ਰਸਮੀ ਨਹੀਂ, ਸਗੋਂ ਲੰਮੇ ਸਮੇਂ ਤੋਂ ਪਿਆਰ, ਭਰੋਸੇ ਅਤੇ ਸਤਿਕਾਰ ’ਤੇ ਆਧਾਰਿਤ ਹੈ। ਉਨ੍ਹਾਂ ਦੇ ਪੁੱਤਰ ਐਡ. ਪਾਰਥ ਸ਼ਰਮਾ ਦੇ ਖੁਦ ਵਕੀਲ ਭਾਈਚਾਰੇ ਦਾ ਹਿੱਸਾ ਹੋਣ ਕਰਕੇ ਬਾਰ ਨਾਲ ਸਾਡੀ ਇਹ ਸਾਂਝ ਹੋਰ ਵੀ ਨਜ਼ਦੀਕੀ ਅਤੇ ਪਰਿਵਾਰਕ ਹੈ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਰਿਸ਼ਤੇ ਅਹੁਦਿਆਂ ਨਾਲ ਨਹੀਂ, ਸਗੋਂ ਵਿਸ਼ਵਾਸ, ਸਤਿਕਾਰ ਅਤੇ ਔਖੇ ਸਮੇਂ ਵਿਚ ਇਕ-ਦੂਜੇ ਦੇ ਨਾਲ ਖੜ੍ਹਨ ਨਾਲ ਮਜ਼ਬੂਤ ਹੁੰਦੇ ਹਨ। ਵਕੀਲ ਭਾਈਚਾਰਾ ਸਮਾਜ ਵਿਚ ਨਿਆਂ, ਸੰਵਿਧਾਨਕ ਹੱਕਾਂ ਅਤੇ ਲੋਕਤੰਤਰ ਦੀ ਰੱਖਿਆ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਵਕੀਲ ਭਾਈਚਾਰੇ ਦੇ ਹਿਤਾਂ, ਬਾਰ ਦੀ ਏਕਤਾ ਅਤੇ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਲਈ ਹਰ ਪੱਧਰ ’ਤੇ ਸਾਥ ਦਿੱਤਾ ਜਾਵੇਗਾ। ਇਸ ਪਿਆਰ ਅਤੇ ਸਤਿਕਾਰ ਦੇ ਰਿਸ਼ਤੇ ਨੂੰ ਹਮੇਸ਼ਾ ਮਾਣ ਨਾਲ ਨਿਭਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਟਿਆਲਾ ਦੇ ਵਕੀਲ ਭਾਈਚਾਰੇ ਨਾਲ ਇਹ ਸਾਂਝ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਜ਼ਬੂਤ ਰਹੇਗੀ। ਸੰਜੀਵ ਸ਼ਰਮਾ ਬਿੱਟੂ ਨੇ ਨਵੀਂ ਚੁਣੀ ਟੀਮ ਨੂੰ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਸੁਤੰਤਰ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਚਾਲਕ ਜ਼ਖ਼ਮੀ
Ad Position 24