ਪੁਰਾਤਨ ਮੇਲਿਆਂ ’ਚੋਂ ਪੰਜਾਬੀ ਵਿਰਾਸਤ ਦੀ ਮਹਿਕ ਆਉਂਦੀ ਹੈ- ਰਣਜੋਧ ਸਿੰਘ ਹਡਾਣਾ
ਭੁੱਨਰਹੇੜੀ, 24 ਸਤੰਬਰ (ਧਨਵੰਤ ਸਿੰਘ)- ਪੁਰਾਤਨ ਮੇਲਿਅਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚੋਂ ਪੰਜਾਬੀ ਵਿਰਸਤ ਦੀ ਮਹਿਕ ਆਉਂਦੀ ਹੈ। ਇਹ ਪ੍ਰਗਟਾਵਾ ਪੀ.
ਭੁੱਨਰਹੇੜੀ, 24 ਸਤੰਬਰ (ਧਨਵੰਤ ਸਿੰਘ)- ਪੁਰਾਤਨ ਮੇਲਿਅਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚੋਂ ਪੰਜਾਬੀ ਵਿਰਸਤ ਦੀ ਮਹਿਕ ਆਉਂਦੀ ਹੈ। ਇਹ ਪ੍ਰਗਟਾਵਾ ਪੀ.ਆਰ.ਟੀ.ਸੀ. ਦੇ ਸਾਬਕਾ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਿੰਡ ਨੈਣ ਕਲਾਂ ਵਿਖੇ ਸਲਾਨਾ ਕੁਸ਼ਤੀ ਦੰਗਲ ਮੁਕਾਬਲਿਆਂ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕਿਹਾ ਕਿ ਨੈਣ ਕਲਾਂ ਦੀ ਇਤਿਹਾਸਕ ਪੱਖੋ ਪਹਿਚਾਣ ਬਣੀ ਹੋਈ ਹੈ। ਪੁਰਾਣੇ ਸਮਿਆਂ ਤੋਂ ਖੇਡ ਵਿਰਾਸਤ ਨੂੰ ਵੀ ਸੰਭਾਲਣ ਵਾਲੇ ਪ੍ਰਬੰਧਕ ਅਤੇ ਪਿੰਡ ਨਿਵਾਸੀ ਚੰਗੇ ਉਪਰਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਕੁਸ਼ਤੀ ਦੰਗਲ ਅਤੇ ਹੋਰ ਖੇਡਾਂ ਨਾਲ ਨੌਜਵਾਨਾਂ ਨੂੰ ਜੋੜਨ ਲਈ ਮੰਚ ਬਣਿਆ ਹੋਇਆ ਹੈ। ਇਹ ਵਧਾਈ ਦੇ ਪਾਤਰ ਹਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਰਣਜੋਧ ਸਿੰਘ ਹਡਾਣਾ ਵਲੋਂ ਪਹਿਲਵਾਨਾਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਬਾਬਾ ਕਰਨੈਲ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ ਹੈਪੀ ਪਹਾੜੀਪੁਰ, ਲਾਲੀ ਰਹਿਲ ਪੀ.ਏ., ਸਰਪੰਚ ਰਾਜਾ ਧੰਜੂ, ਹਰਪਿੰਦਰ ਚੀਮਾ ਸਮੇਤ ਪਿੰਡ ਨਿਵਾਸੀ ਮੌਜੂਦ ਸਨ।