19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਬਿਮਾਰੀਆਂ ਦੇ ਮੁਫ਼ਤ ਟੈਸਟ ਲਈ ਮੀਡੀਆ ਕਲੱਬ ਪਾਤੜਾਂ ਨੇ ਪਿੰਡ ਸ਼ੁਤਰਾਣਾ ’ਚ ਕੈਂਪ ਲਗਾਇਆ

ਪਾਤੜਾਂ, 18 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)-ਮੀਡੀਆ ਕਲੱਬ ਪਾਤੜਾਂ ਵਲੋਂ ਪਿੰਡ ਸ਼ੁਤਰਾਣਾਂ ਦੇ ਗੁਰਦੁਆਰਾ ਨਾਮ ਜਪੁ ਸਾਹਿਬ ਵਿਖੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਲਾਇਫ ਕੇਅਰ ਫਾਉਡੇਸ਼ਨ ਵਲੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਮੁਫ਼ਤ ਤੇ ਕਈ ਬਿਮਾਰੀਆਂ ਦੇ ਬਹੁਤ ਘੱਟ ਰੇਟਾਂ ’ਤੇ ਲੋਕਾਂ ਦੇ ਟੈਸਟ ਕੀਤੇ ਗਏ ਅਤੇ ਕੈਂਪ ਵਿਚ ਉੱਘੇ ਸਮਾਜਸੇਵੀ ਸਤੀਸ਼ ਕੁਮਾਰ ਐਨ. ਜੀ.

Ad Position 21
No active advertisement
ਸਤੀਸ਼ ਕੁਮਾਰ ਐਨ.ਜੀ.ਓ. ਵਾਲਿਆਂ ਦਾ ਸਨਾਮਨ ਕਰਦੇ ਹੋਏ ਮੀਡੀਆ ਕਲੱਬ ਦੇ ਅਹੁਦੇਦਾਰ ਅਤੇ ਹੋਰ ਆਗੂ। ਤਸਵੀਰ : ਗੁਰਇਕਬਾਲ ਸਿੰਘ ਖਾਲਸਾ 19-09-2026
ਪਾਤੜਾਂ, 18 ਸਤੰਬਰ (ਗੁਰਇਕਬਾਲ ਸਿੰਘ ਖਾਲਸਾ)-ਮੀਡੀਆ ਕਲੱਬ ਪਾਤੜਾਂ ਵਲੋਂ ਪਿੰਡ ਸ਼ੁਤਰਾਣਾਂ ਦੇ ਗੁਰਦੁਆਰਾ ਨਾਮ ਜਪੁ ਸਾਹਿਬ ਵਿਖੇ ਵੱਖ-ਵੱਖ ਬਿਮਾਰੀਆਂ ਦੇ ਟੈਸਟ ਕਰਨ ਲਈ ਕੈਂਪ ਲਗਾਇਆ ਗਿਆ, ਜਿਸ ਵਿਚ ਲਾਇਫ ਕੇਅਰ ਫਾਉਡੇਸ਼ਨ ਵਲੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਮੁਫ਼ਤ ਤੇ ਕਈ ਬਿਮਾਰੀਆਂ ਦੇ ਬਹੁਤ ਘੱਟ ਰੇਟਾਂ ’ਤੇ ਲੋਕਾਂ ਦੇ ਟੈਸਟ ਕੀਤੇ ਗਏ ਅਤੇ ਕੈਂਪ ਵਿਚ ਉੱਘੇ ਸਮਾਜਸੇਵੀ ਸਤੀਸ਼ ਕੁਮਾਰ ਐਨ. ਜੀ. ਓ. ਵਲਿਆਂ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਲਾਇਫ ਕੇਅਰ ਫਾਉਡੇਸ਼ਨ ਵੱਲੋਂ ਸਮਾਜਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾਂ ਕੀਤੀ ਗਈ। ਇਸ ਮੌਕੇ ਸਤੀਸ਼ ਕੁਮਾਰ ਐਨ. ਜੀ. ਓ. ਵਾਲਿਆਂ ਨੇ ਮੀਡੀਆ ਕਲੱਬ ਪਾਤੜਾਂ ਵਲੋਂ ਇਹ ਕੈੰਪ ਲਵਾਏ ਜਾਣ ਤੇ ਕੀਤੇ ਜਾ ਰਹੇ ਹੋਰ ਸਮਾਜਸੇਵੀ ਕੰਮਾਂ ਦੀ ਪ੍ਰਸੰਸਾਂ ਕਰਿਦਆਂ ਕਿਹਾ ਕਿ ਸਾਨੂੰ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਟੈਸਟ ਕਰਵਾਉਣੇ ਜਰੂਰੀ ਹਨ ਜਿਸ ਕਰਕੇ ਬਿਮਾਰੀ ਦਾ ਸਮੇਂ ਸਿਰ ਪਤਾ ਲੱਗਣ ਤੇ ਉਸ ਦਾ ਇਲਾਜ਼ ਕੀਤਾ ਜਾ ਸਕੇ ਪਰ ਸਭ ਤੋਂ ਵੱਡੀ ਮੁਸ਼ਕਿਲ ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਇਨ੍ਹਾਂ ਟੈਸਟਾਂ ਨੂੰ ਕਰਵਾਉਣ ਬਦਲੇ ਲੋਕਾਂ ਤੋਂ ਬਹੁਤ ਪੈਸੇ ਵਸੂਲੇ ਜਾਂਦੇ ਹਨ, ਜਿਸ ਕਰਕੇ ਬਹੁਤੇ ਲੋਕਾਂ ਕੋਲ ਇਹ ਪੈਸੇ ਨਾਂ ਹੋਣ ਕਾਰਨ ਉਨ੍ਹਾਂ ਨੂੰ ਬਿਮਾਰੀਆਂ ਨਾਲ ਝੂਜਣਾ ਪੈ ਰਿਹਾ ਸੀ ਇਸ ਮੁਸ਼ਕਿਲ ਨੂੰ ਦੇਖਦਿਆਂ ਅਵਤਾਰ ਸਿੰਘ ਬੈਨੀਪਾਲ ਨੇ ਲਾਇਫ ਕੇਅਰ ਫਾਉਡੇਸ਼ਨ ਦੀ ਸਥਾਪਨਾ ਕਰਕੇ ਪੰਜਾਬ ਅਤੇ ਹਰਿਆਣਾ ਵਿਚ ਲੈਬਾ ਖੋਲੀਆਂ ਗਈਆਂ ਹਨ। ਜਿਨ੍ਹਾਂ ਵਿਚ ਬਜਾਰ ਨਾਲੋਂ 75ਫੀਸਦੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਤੇ ਟੈਸਟ ਕਰਨ ਲਈ ਕਰੋੜਾਂ ਰੁਪਏ ਦੀ ਅਧੁਨਿਕ ਮਸ਼ਨੀਰੀ ਨਾਲ ਡਿਗਰੀ ਪ੍ਰਾਪਤ ਤਜਰਬੇਕਾਰ ਲੈਬਟੈਕਨੀਸ਼ਨਾਂ ਵਲੋਂ ਤਿਆਰ ਕੀਤੀਆਂ ਜਾਂਦੀਆਂ ਰਿਪੋਰਟਾਂ ਪੀਜੀਆਈ ਸਮੇਤ ਹੋਰ ਵਧੀਆ ਹਸਪਤਾਲਾਂ ਵਿੱਚ ਡਾਕਟਰਾਂ ਵਲੋਂ ਸਹੀ ਮੰਨੀਆਂ ਜਾਂਦੀਆਂ ਹਨ।ਇਸ ਮੌਕੇ ਮੈਨੇਜਰ ਡਾ. ਜਤਿੰਦਰਪਾਲ ਸਿੰਘ ਬਾਠ ਨੇ ਦੱਸਿਆ ਕਿ ਲਾਇਫਕੇਅਰ ਫਾਉਡੇਸ਼ਨ ਵਲੋਂ ਬਹੁਤ ਸਾਰੇ ਟੈਸਟ ਲਾਏ ਜਾਣ ਵਾਲੇ ਕੈਂਪਾਂ ਵਿਚ ਤੇ ਆਮ ਦਿਨਾਂ ਵਿੱਚ ਮੁੱਫਤ ਕੀਤੇ ਜਾ ਰਹੇ ਹਨ।ਮੀਡੀਆ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ, ਸਰਪ੍ਰਸਤ ਗੁਰਨਾਮ ਸਿੰਘ ਚੌਹਾਨ, ਬਲਵੀਰ ਸਿੰਘ ਸ਼ੁਤਰਾਣਾਂ ਅਤੇ ਭੁਪਿੰਦਰਜੀਤ ਸਿੰਘ ਮੌਲਵੀਵਾਲਾ ਵਲੋਂ ਸਤੀਸ਼ ਕੁਮਾਰ ਦਾ ਸਵਾਗਤ ਕਰਦਿਆਂ ਲਾਇਫਕੇਅਰ ਫਾਉਡੇਸ਼ਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾਂ ਕੀਤੀ ਗਈ। ਇਸ ਕੈਂਪ ’ਚ ਮੀਡੀਆ ਕਲੱਬ ਦੇ ਖਜਾਨਚੀ ਭੂਸ਼ਨ ਸਿੰਗਲਾ, ਨਿਸ਼ਾਨ ਸਿੰਘ ਬੰਨਵਾਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਗਵੰਤ ਸਿੰਘ ਸਾਬਕਾ ਸਰਪੰਚ, ਨਿਰਮਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨਜੀਤ ਕੌਰ ਧੂਹੜੀਆਂ ਜਿਲ੍ਹਾ ਪ੍ਰਧਾਨ ਕਰਾਂਤੀਕਾਰੀ ਕਿਸਾਨ ਯੂਨੀਅਨ, ਸਖਵਿੰਦਰ ਸਿੰਘ, ਅਮਰੀਕ ਸਿੰਘ ਨੰਬਰਦਾਰ, ਸੋਨੂ ਝੱਬਰ, ਬਲਵਿੰਦਰ ਕੁਮਾਰ ਵਲੋਂ ਇਸ ਕੈਂਪ ਨੂੰ ਸਫ਼ਲ ਕਰਨ ਵਿਚ ਯੋਗਦਾਨ ਪਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਵਿਸ਼ਵਕਰਮਾ ਜਨਮ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24