17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸਨੌਰ ਫਿਰਨੀ ਦੇ ਸੀਵਰੇਜ ਮਾਮਲੇ ’ਚ ਲੋਕਲ ਬਾਡੀ ਵਿਭਾਗ ਵਲੋਂ ਇਨਕੁਆਰੀ ਦੇ ਹੁਕਮ

ਸਨੌਰ, 16 ਸਤੰਬਰ (ਸੋਖਲ)-ਸਨੌਰ ਦੀ ਫਿਰਨੀ ਵਿਚ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਲੋਕਲ ਬਾਡੀ ਵਿਭਾਗ ਪੰਜਾਬ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਵਲੋਂ ਸਨੌਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਸਨੌਰ ਵਾਸੀਆਂ ਵਲੋਂ ਡਾਇਰੈਕਟਰ ਲੋਕਲ ਬਾਡੀ ਪੰਜਾਬ, ਚੰਡੀਗੜ੍ਹ ਨੂੰ ਦਿੱਤੀ ਗਈ ਸ਼ਿਕਾਇਤ ਨੂੰ ਇਨਕੁਆਰੀ ਲਈ ਮਾਰਕ ਕਰ ਦਿੱਤਾ ਗਿਆ ਹੈ।

Ad Position 21
No active advertisement
ਗੁਰਵਿੰਦਰ ਸਿੰਘ ਗੌਰਵ ਸੰਧੂ 17-09-2026
ਸਨੌਰ, 16 ਸਤੰਬਰ (ਸੋਖਲ)-ਸਨੌਰ ਦੀ ਫਿਰਨੀ ਵਿਚ ਸੀਵਰੇਜ ਦੀ ਨਿਕਾਸੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਲੋਕਲ ਬਾਡੀ ਵਿਭਾਗ ਪੰਜਾਬ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਗੌਰਵ ਸੰਧੂ ਵਲੋਂ ਸਨੌਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਗਿਆ ਕਿ ਸਨੌਰ ਵਾਸੀਆਂ ਵਲੋਂ ਡਾਇਰੈਕਟਰ ਲੋਕਲ ਬਾਡੀ ਪੰਜਾਬ, ਚੰਡੀਗੜ੍ਹ ਨੂੰ ਦਿੱਤੀ ਗਈ ਸ਼ਿਕਾਇਤ ਨੂੰ ਇਨਕੁਆਰੀ ਲਈ ਮਾਰਕ ਕਰ ਦਿੱਤਾ ਗਿਆ ਹੈ। ਗੌਰਵ ਸੰਧੂ ਨੇ ਦੋਸ਼ ਲਗਾਇਆ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਸਨੌਰ ਕੌਂਸਲ ਦੇ ਪ੍ਰਧਾਨ, ਹਲਕਾ ਇੰਚਾਰਜ ਅਤੇ ਏ. ਡੀ. ਸੀ. ਡਿਵੈਲਪਮੈਂਟ ਨੂੰ ਵਾਰ-ਵਾਰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਮਾਮਲੇ ਵਿਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਸਥਾਨਕ ਪੱਧਰ ’ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਨਹੀਂ ਹੋਇਆ ਤਾਂ ਮਜਬੂਰਨ ਲੋਕਾਂ ਨੂੰ ਲੋਕਲ ਬਾਡੀ ਪੰਜਾਬ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨੀ ਪਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਗੁਰਦੁਆਰਾ ਅਕਾਲਗੜ੍ਹ ਸਾਹਿਬ ਤੋਂ ਵਿਸ਼ਵਕਰਮਾ ਮੰਦਰ ਤੱਕ ਪੁਰਾਣੇ ਸੀਵਰੇਜ ਨਾਲੇ ਵਿਚ ਪਾਏ ਗਏ ਨਵੇਂ ਸੀਮਿੰਟ ਪਾਈਪਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਗੌਰਵ ਸੰਧੂ ਅਨੁਸਾਰ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਨਿਕਾਸੀ ਪ੍ਰਬੰਧ ਪ੍ਰਭਾਵਿਤ ਹੋਣ ਕਾਰਨ ਈਸਰ ਸਿੰਘ ਕਾਲੋਨੀ, ਖੂਨੀ ਟੋਭਾ, ਫਤਿਹਪੁਰ ਚੱਕ, ਵਾਲਮੀਕਿ ਚੱਕ ਅਤੇ ਗੁੱਗਾ ਮਾੜੀ ਕਾਲੋਨੀ ਸਮੇਤ ਕਈ ਇਲਾਕਿਆਂ ਵਿਚ ਥੋੜ੍ਹੀ ਬਾਰਿਸ਼ ਦੌਰਾਨ ਵੀ ਸੀਵਰੇਜ ਦਾ ਪਾਣੀ ਓਵਰਫਲੋ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਂਚ ਦੌਰਾਨ ਸੀਵਰੇਜ ਦੇ ਕੰਮ ਦੀ ਗੁਣਵੱਤਾ, ਨਿਕਾਸੀ ਪ੍ਰਬੰਧ, ਪਾਈਪਾਂ ਦੀ ਸਥਿਤੀ ਅਤੇ ਸਰਕਾਰੀ ਫੰਡਾਂ ਦੀ ਵਰਤੋਂ ਸੰਬੰਧੀ ਤੱਥਾਂ ਦੀ ਪੜਤਾਲ ਕੀਤੀ ਜਾਵੇ ਤੇ ਜੇਕਰ ਕਿਸੇ ਪੱਧਰ ’ਤੇ ਬੇਨਿਯਮੀਆਂ ਜਾਂ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਸੰਧੂ ਨੇ ਕਿਹਾ ਕਿ ਸਨੌਰ ਦੇ ਲੋਕਾਂ ਦੇ ਦਬਾਅ ਤੋਂ ਬਾਅਦ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਰਪੱਖ ਜਾਂਚ ਦੇ ਆਦੇਸ਼ ਦੇਣੇ ਪਏ ਹਨ। ਗੌਰਵ ਸੰਧੂ ਨੇ ਦੱਸਿਆ ਕਿ ਇਸ ਸੰਬੰਧੀ ਅਰਜ਼ੀ ਰਣਜੀਤ ਸਿੰਘ ਠੇਕੇਦਾਰ, ਬਾਬਾ ਕਰਮ ਸਿੰਘ, ਸ਼ਾਮ ਸਿੰਘ, ਗੁਰਮੀਤ ਸਿੰਘ ਮੀਤਾ, ਇੰਦਰ ਕੁਮਾਰ ਸ਼ਿੰਦੀ, ਗੁਰਦੀਪ ਸਿੰਘ, ਪੰਮੀ ਪਟਵਾਰੀ, ਸ਼ਮਸ਼ੇਰ ਸਿੰਘ, ਗੁਰਚਰਨ ਸਿੰਘ ਹੰਜਰਾ, ਕੁਲਦੀਪ ਸਿੰਘ ਕਾਲਾ, ਗੁਰਮੇਲ ਸਿੰਘ, ਰਾਜਿੰਦਰ ਸਿੰਘ, ਸੁਖੀ ਪ੍ਰਧਾਨ, ਜਗਨ ਨਾਥ ਵਾਲਮੀਕਿ, ਬੱਬੀ ਗੋਇਲ, ਜਥੇਦਾਰ ਸੁਖਦੇਵ ਸਿੰਘ ਭੋਲਾ, ਲਖਵਿੰਦਰ ਸਿੰਘ, ਦਲਵਿੰਦਰ ਸਿੰਘ, ਪ੍ਰੀਤਮ ਸਿੰਘ, ਠੇਕੇਦਾਰ ਗੁਰਦੀਪ ਸਿੰਘ, ਠੇਕੇਦਾਰ ਕਰਮ ਸਿੰਘ ਤੇ ਠੇਕੇਦਾਰ ਗੁਰਦਿਆਲ ਸਿੰਘ ਸਮੇਤ ਹੋਰ ਵਿਅਕਤੀਆਂ ਵਲੋਂ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਤਹਿਸੀਲ ਕੰਪਲੈਕਸ ਅੱਗੇ ਰੋਸ ਧਰਨਾ ਅਗਲੀ ਖ਼ਬਰ ਭਾਜਪਾ ਵਲੋਂ ‘ਪੰਜਾਬ ਬਚਾਓ ਯਾਤਰਾ’ 18 ਨੂੰ
Ad Position 24