ਭਾਸ਼ਾ ਵਿਭਾਗ ਨੇ ਪੁਸਤਕ ਮਿਲਣੀ ਕਰਵਾਈ
ਪਟਿਆਲਾ, 2 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਮਹੀਨਾਵਾਰ ‘ਪੁਸਤਕ ਮਿਲਣੀ’ ਕਰਵਾਈ ਗਈ। ਇਸ ਮੌਕੇ ਉੱਘੇ ਵਿਦਵਾਨ ਪ੍ਰੋ.
ਜ
ਜਸਵੰਤ ਸਿੰਘ ਜ਼ਫ਼ਰ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਕਿਤਾਬਾਂ ਦਾ ਸੈੱਟ ਭੇਟ ਕਰਦੇ ਹੋਏ। ਅਜੀਤ ਤਸਵੀਰ
03-09-2026
ਪਟਿਆਲਾ, 2 ਸਤੰਬਰ (ਗੁਰਵਿੰਦਰ ਸਿੰਘ ਔਲਖ)- ਭਾਸ਼ਾ ਵਿਭਾਗ ਪੰਜਾਬ ਵਲੋਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਪੁਸਤਕਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਮਹੀਨਾਵਾਰ ‘ਪੁਸਤਕ ਮਿਲਣੀ’ ਕਰਵਾਈ ਗਈ। ਇਸ ਮੌਕੇ ਉੱਘੇ ਵਿਦਵਾਨ ਪ੍ਰੋ. ਹਰਪਾਲ ਸਿੰਘ ਪੰਨੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਡਿਜੀਟਲ ਯੁੱਗ ਵਿਚ ਕਿਤਾਬਾਂ ਸਾਡੇ ਅੰਗ-ਸੰਗ ਹਨ ਅਤੇ ਹੁਣ ਇਨ੍ਹਾਂ ਨੂੰ ਕਿਸੇ ਵੀ ਸਮੇਂ ’ਤੇ ਕਿਸੇ ਵੀ ਥਾਂ ਫੋਨ ਜਾਂ ਆਈਪੈਡ ਰਾਹੀਂ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਿਰਫ਼ ਪੜ੍ਹਨ ਦੀ ਰੁਚੀ ਪੈਦਾ ਕਰਨ ਦੀ ਲੋੜ ਹੈ। ਪ੍ਰੋ. ਹਰਪਾਲ ਸਿੰਘ ਪੰਨੂ ਵਰਗੀਆਂ ਸ਼ਖ਼ਸੀਅਤਾਂ ਨੇ ਪੁਸਤਕਾਂ ਦੇ ਅਧਿਐਨ ਰਾਹੀਂ ਗਿਆਨ ਦਾ ਵਿਸ਼ਾਲ ਭੰਡਾਰ ਹਾਸਲ ਕੀਤਾ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਖ਼ੁਦ ਮਿਸਾਲ ਬਣਨ ਦੀ ਅਪੀਲ ਕੀਤੀ। ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਅਜਿਹੀ ਧਰਤੀ ਦੇ ਵਾਰਿਸ ਹਾਂ, ਜਿੱਥੇ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਵੇਦਾਂ ਵਰਗੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵੱਡੇ-ਵਡੇਰੇ ਬੌਧਿਕ ਪੱਖੋਂ ਬਹੁਤ ਅਮੀਰ ਸਨ ਪਰ ਅਫ਼ਸੋਸ ਹੈ ਕਿ ਅਸੀਂ ਆਪਣੀ ਵਿਦਵਤਾ ਭਰੀ ਵਿਰਾਸਤ ਨੂੰ ਸੰਭਾਲਣ ਅਤੇ ਇਸ ਦਾ ਲਾਭ ਲੈਣ ਵੱਲ ਘੱਟ ਧਿਆਨ ਦੇ ਰਹੇ ਹਾਂ। ਪੁਸਤਕਾਂ ਦੀ ਮਹੱਤਤਾ ਬਾਰੇ ਉਨ੍ਹਾਂ ਕਿਹਾ ਕਿ ਚੰਗੀ ਕਿਤਾਬ ਇਕ ਅਜਿਹਾ ਖ਼ਜ਼ਾਨਾ ਹੈ, ਜਿਸ ਦੀ ਸਿਰਜਣਾ ਵਿਦਵਾਨ ਵਲੋਂ ਇਕੱਠੇ ਕੀਤੇ ਗਿਆਨ ਨਾਲ ਹੁੰਦੀ ਹੈ। ਇਸ ਲਈ ਚੰਗੀ ਪੁਸਤਕ ਨੂੰ ਚੰਗੇ ਗੀਤ ਵਾਂਗ ਵਾਰ-ਵਾਰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਇਹ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਅੰਤ ਵਿਚ ਪ੍ਰੋ. ਹਰਪਾਲ ਸਿੰਘ ਪੰਨੂ ਦਾ ਵਿਭਾਗੀ ਸ਼ਾਲ ਅਤੇ ਕਿਤਾਬਾਂ ਦੇ ਸੈੱਟ ਨਾਲ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਧੀਕ ਡਾਇਰੈਕਟਰ ਚੰਦਨਦੀਪ ਕੌਰ, ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਜਸਪ੍ਰੀਤ ਕੌਰ, ਸੁਰਿੰਦਰ ਕੌਰ ਸਮੇਤ ਪਦਮਸ਼੍ਰੀ ਪ੍ਰਾਣ ਸੱਭਰਵਾਲ, ਇੰਜੀ. ਜੋਤਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਮੰਜੂ ਮਿੱਢਾ ਅਰੋੜਾ, ਸ਼ਾਇਰ ਅਵਤਾਰਜੀਤ ਸਿੰਘ, ਅੰਮ੍ਰਿਤਪਾਲ ਸ਼ੈਦਾ, ਗੁਰਮੀਤ ਸਿੰਘ ਅਤੇ ਗਾਇਕ ਨੀਲੇ ਖਾਂ ਹਾਜ਼ਰ ਸਨ।