03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪਟਿਆਲਾ ਕਬੱਡੀ ਲੀਗ ’ਚੋਂ ਬੈਸਟ ਰੇਡਰ ਬਣਨ ’ਤੇ ਵਿਸ਼ਾਲ ਸ਼ਰਮਾ ਦਾ ਸਨਮਾਨ

ਭਾਦਸੋਂ, 1 ਸਤੰਬਰ (ਪ੍ਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਵਿਸ਼ਾਲ ਸ਼ਰਮਾ ਨੂੰ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ-ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਭਾਦਸੋਂ, 1 ਸਤੰਬਰ (ਪ੍ਦੀਪ ਦੰਦਰਾਲਾ)- ਪਟਿਆਲਾ ਵਿਖੇ ਜ਼ਿਲੇ ਦੀ ਓਪਨ ਕਬੱਡੀ ਲੀਗ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਤਕਰੀਬਨ 9 ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿਚ ਵਿਸ਼ਾਲ ਸ਼ਰਮਾ ਨੂੰ ਬੈਸਟ ਰੇਡਰ ਚੁਣਿਆ ਗਿਆ, ਜਿਸ ਬਦਲੇ ਅੱਜ ਮੰਦਿਰ ਮਾਤਾ ਹਿੰਗਲਾਜ ਦੰਦਰਾਲਾ ਖਰੌੜ ਵਿਖੇ ਵਿਸ਼ਾਲ ਕੁਮਾਰ ਸ਼ਰਮਾ ਨੂੰ ਨਕਦੀ ਰਾਸ਼ੀ ਦੇ ਨਾਲ-ਨਾਲ ਇਕ ਇਲੈਕਟ੍ਰਿਕ ਸਕੂਟੀ ਦੇ ਕੇ ਸਨਮਾਨਿਤ ਕੀਤਾ। ਕਬੱਡੀ ਖਿਡਾਰੀ ਦੀ ਇਸ ਉਪਲਬਧੀ ਦੀ ਖੁਸ਼ੀ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਪਵਨ ਘਈ ਦੀ ਅਗਵਾਈ ਵਿਚ ਵਿਸ਼ਾਲ ਸ਼ਰਮਾ ਦਾ 10 ਕਿਲੋ ਦੇਸੀ ਘਿਓ ਦੇ ਸਨਮਾਨ ਕੀਤਾ ਗਿਆ। ਉਨ੍ਹਾਂ ਖਿਡਾਰੀ ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਜਸਪਾਲ ਸਿੰਘ ਕਾਲਾ, ਗੁਰਮੀਤ ਸਿੰਘ ਖਰੌੜ, ਗੁਰਦੀਪ ਸਿੰਘ ਖਰੌੜ, ਸੁਰਿੰਦਰ ਕੁਮਾਰ ਸ਼ਰਮਾ, ਕੁਲਵਿੰਦਰ ਸਿੰਘ , ਲਖਵਿੰਦਰ ਸਿੰਘ ਪੰਚ, ਕੁਲਦੀਪ ਸਿੰਘ ਭੋਲਾ, ਸੱਤਾ ਬਾਬਾ,ਵਰਿੰਦਰ ਸਿੰਘ, ਪਰਵਿੰਦਰ ਸਿੰਘ, ਅਰਸ਼ਬੀਰ ਸਿੰਘ, ਸ਼ਾਹਨਵਾਜ਼ ਹੁਸੈਨ, ਕਾਲੂ ਪੰਡਤ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼ਰਮਾ ਪਰਿਵਾਰ ਐਨ. ਆਈ. ਐਸ. ਕੋਚ ਗੁਰਪ੍ਰੀਤ ਸਿੰਘ ਟਿਵਾਣਾ ਦਾ ਖ਼ਾਸ ਤੌਰ ’ਤੇ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗਣਿਤਕ ਗਣਨਾ ਉਪਕਰਨ ਲਈ ਮੋਦੀ ਕਾਲਜ ਦੀਆਂ ਦੋ ਅਧਿਆਪਕਾਂ ਨੂੰ ਡਿਜ਼ਾਈਨ ਪੇਟੈਂਟ ਮਿਲਿਆ ਅਗਲੀ ਖ਼ਬਰ ਪਿੰਡ ਰੋੜੇਵਾਲ ਦੇ ਲੋਕਾਂ ਨੇ ਸੰਜੀਵ ਸ਼ਰਮਾ ਕਾਲੂ ਨੂੰ ਦਿੱਤਾ ਸਹਿਯੋਗ ਦਾ ਭਰੋਸਾ
Ad Position 24