31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਬੀਬੀ ਲੂੰਬਾ ਤੇ ਕਰਨ ਸਿੰਘ ਡੀ. ਟੀ. ਓ. ਦੀ ਅਗਵਾਈ ’ਚ ਹੋਏ ‘ਸਖ਼ੀਆਂ ਨਾਲ ਮਿਲਣੀ ਸਮਾਗਮ’’ ਨੇ ਧਾਰਿਆ ਰੈਲੀ ਦਾ ਰੂਪ ਬੀਬੀ ਲੂੰਬਾ ਸਮੇਤ ਸਮਾਗਮ ’ਚ ਸ਼ਾਮਿਲ ਔਰਤਾਂ ਨੇ ਗਿੱਧਾ ਤੇ ਭੰਗੜਾ ਪਾ ਕੇ ਮਨਾਈਆਂ ਖ਼ੁਸ਼ੀਆਂ

ਪਾਤੜਾਂ, 31 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ’ਚ ਸਖ਼ੀਆਂ ਨੂੰ ਮਿਲਣੀ ਦਾ ਸਮਾਗਮ ਬੀਬੀ ਵਨਿੰਦਰ ਕੌਰ ਲੂੰਬਾ ਤੇ ਕਰਨ ਸਿੰਘ ਡੀ. ਟੀ.

Ad Position 21
No active advertisement
ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਸਮਾਗਮ ’ਚ ਮੌਜੂਦ ਔਰਤਾਂ ਨਾਲ। ਤਸਵੀਰ : ਜਗਦੀਸ਼ ਸਿੰਘ ਕੰਬੋਜ 01-09-2026
ਪਾਤੜਾਂ, 31 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾ ’ਚ ਸਖ਼ੀਆਂ ਨੂੰ ਮਿਲਣੀ ਦਾ ਸਮਾਗਮ ਬੀਬੀ ਵਨਿੰਦਰ ਕੌਰ ਲੂੰਬਾ ਤੇ ਕਰਨ ਸਿੰਘ ਡੀ. ਟੀ. ਓ. ਦੀ ਅਗਵਾਈ ’ਚ ਕਰਵਾਇਆ। ਸਖ਼ੀਆਂ ਨਾਲ ਆਈਆਂ ਵੱਡੀ ਗਿਣਤੀ ’ਚ ਹਲਕੇ ਦੀਆਂ ਔਰਤਾਂ ਦੀ ਬਦੌਲਤ ਇਹ ਸਮਾਗਮ ਰੈਲੀ ਦਾ ਰੂਪ ਧਾਰਨ ਕਰ ਗਿਆ ਅਤੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਸਫਲਤਾ ਪੂਰਵਕ ਨੇਪਰੇ ਚੜ੍ਹਨ ਦੀ ਖ਼ੁਸ਼ੀ ਵਿਚ ਬੀਬੀ ਲੂੰਬਾ ਸਮੇਤ ਔਰਤਾਂ ਵਲੋਂ ਗਿੱਧਾ ਤੇ ਭੰਗੜਾ ਪਾ ਕੇ ਖ਼ੁਸ਼ੀਆਂ ਮਨਾਈਆਂ ਗਈਆਂ। ਸਮਾਗਮ ਵਿਚ ਸ਼ਮੂਲੀਅਤ ਕਰਨ ਆਏ ਬੀਬੀ ਵੀਰਪਾਲ ਕੌਰ ਜ਼ੋਨ ਇੰਚਾਰਜ ਨੇ ਇਸ ਵੱਡੇ ਇਕੱਠ ਲਈ ਬੀਬੀ ਲੂੰਬਾ ਨੂੰ ਵਧਾਈ ਦਿੱਤੀ ਗਈ। ਸਮਾਗਮ ’ਚ ਮੌਜੂਦ ਔਰਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਲੂੰਬਾ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਨਾਲ 1000 ਰੁਪਿਆ ਮਹੀਨਾ ਦਿੱਤੇ ਜਾਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ ਅਤੇ ਇਸ ਦੀ ਰਜਿਸਟੇ੍ਸ਼ਨ ਕਰਨ ਲਈ ਪੜ੍ਹੀਆਂ ਲਿਖੀਆਂ ਹੋਈਆਂ ਭੈਣਾਂ ਜਿਨ੍ਹਾਂ ਨੂੰ ਸਖ਼ੀਆਂ ਦਾ ਨਾਲ ਦਿੱਤਾ ਗਿਆ ਸੀ। ਉਨ੍ਹਾਂ ਤੋਂ ਕਰਵਾਈ ਗਈ ਉਨ੍ਹਾਂ ਦੀ ਸਖ਼ਤ ਮਿਹਨਤ ਦੀ ਬਦੌਲਤ ਪੰਜਾਬ ਦੇ ਹੋਰ ਹਲਕਿਆਂ ਵਾਂਗ ਇਸ ਹਲਕੇ ਦੀਆਂ ਔਰਤਾਂ ਖਾਤੇ ਵਿਚ ਇਹ ਰਾਸ਼ੀ ਪੈਣੀ ਸ਼ੁਰੂ ਹੋ ਚੁੱਕੀ ਹੈ। ਕਰਨ ਸਿੰਘ ਡੀ. ਟੀ. ਓ. ਨੇ ਹਲਕੇ ਦੀਆਂ ਬੀਬੀਆਂ ਦਾ ਧੰਨਵਾਦ ਕੀਤਾ। ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਦੀਪ ਸਿੰਘ ਥਿੰਦ, ਕੌਂਸਲਰ ਰਾਜੇਸ਼ ਕੁਮਾਰ ਸੋਨੀ ਜਲੂਰ, ਮਦਨ ਲਾਲ ਪ੍ਰਧਾਨ ਸ਼ਹਿਰੀ ਪ੍ਰਧਾਨ, ਡੀਸੀ ਗਰਗ, ਪ੍ਰੀਤੀ ਜੈਨ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਰੇਣੂ ਵਧਵਾ ਮੀਤ ਪ੍ਰਧਾਨ, ਕੌਂਸਲਰ ਪਰਮਜੀਤ ਕੌਰ, ਪਰਮਜੀਤ ਕੌਰ ਚੇਅਰਪਰਸਨ ਬਲਾਕ ਸੰਮਤੀ, ਬੀਬੀ ਮੁਖਤਿਆਰੋ ਦੇਵ, ਫ਼ਕੀਰ ਚੰਦ, ਸੁਸ਼ੀਲ ਕੁਮਾਰ ਜਿੰਦਲ, ਵਿਨੋਦ ਜਿੰਦਲ, ਸੁਖਜੀਤ ਸਿੰਘ ਹੈਪੀ ਕਾਲੇਕਾ, ਕਰਮਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਗੁਰਪਿੰਦਰ ਸਿੰਘ ਕਾਲੇਕਾ, ਤਰਸੇਮ ਸਿੰਘ, ਕੁਲਦੀਪ ਸਿੰਘ ਰੇਡੂ, ਸੁਸ਼ੀਲ ਕੁਮਾਰ ਜਿੰਦਲ, ਪ੍ਰੇਮ ਚੰਦ ਗੁਪਤਾ, ਸੁਖਵਿੰਦਰ ਸਿੰਘ ਬਰਾਸ, ਗੋਬਿੰਦ ਸਿੰਘ ਵਿਰਦੀ, ਤਰਸੇਮ ਚੰਦ ਸ਼ਰਮਾ ਹਾਮੇਝੜ੍ਹੀ, ਮਨਜੀਤ ਸਿੰਘ ਕੁੱਕੂ, ਸਮੇਤ ਸ਼ਹਿਰਾਂ ਤੇ ਪਿੰਡਾਂ ਦੇ ਸਾਰੇ ਆਗੂਆਂ ਅਤੇ ਉਨ੍ਹਾਂ ਦੀ ਪਤਨੀਆਂ ਅਤੇ ਬੇਟੀਆਂ ਵਲੋਂ ਇਸ ਸਮਾਗਮ ਨੂੰ ਸਫਲ ਕਰਨ ਵਿਚ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਟਕਸਾਲੀ ਅਕਾਲੀ ਪਰਿਵਾਰ ਦੇ ਨੌਜਵਾਨ ਜੱਸਾ ਖੋਖ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ ਅਗਲੀ ਖ਼ਬਰ ਡੇਂਗੂ ਜਾਗਰੂਕਤਾ ਮੁਹਿੰਮ ਤਹਿਤ ਸਿਹਤ ਵਿਭਾਗ ਸਰਗਰਮ
Ad Position 24