ਮੋਟਰਸਾਈਕਲ ਚੋਰੀ
ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਨਵੇਂ ਬੱਸ ਸਟੈਂਡ ਲਾਗੇ ਸਥਿਤ ਪਾਰਕ ਹਸਪਤਾਲ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਇਸ ਸੰਬੰਧੀ ਰਵੀ ਕੁਮਾਰ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 9.
ਪਟਿਆਲਾ, 31 ਅਗਸਤ (ਮਨਦੀਪ ਸਿੰਘ ਖਰੌੜ)-ਨਵੇਂ ਬੱਸ ਸਟੈਂਡ ਲਾਗੇ ਸਥਿਤ ਪਾਰਕ ਹਸਪਤਾਲ ਦੇ ਬਾਹਰ ਖੜ੍ਹਾ ਕੀਤਾ ਮੋਟਰਸਾਈਕਲ ਕੋਈ ਚੋਰੀ ਕਰ ਕੇ ਲੈ ਗਿਆ ਹੈ। ਇਸ ਸੰਬੰਧੀ ਰਵੀ ਕੁਮਾਰ ਨੇ ਥਾਣਾ ਅਰਬਨ ਅਸਟੇਟ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੇ 9.45 ਵਜੇ ਦੇ ਕਰੀਬ ਉਸ ਦਾ ਸਪਲੈਂਡਰ ਮੋਟਰਸਾਈਕਲ ਹਸਪਤਾਲ ਦੇ ਗੇਟ ਮੂਹਰੇ ਖੜ੍ਹਾ ਕੀਤਾ ਤੇ ਜਦੋਂ ਉਹ ਵਾਪਸ ਆਇਆ ਤਾਂ ਉਥੋਂ ਮੋਟਰਸਾਈਕਲ ਗਾਇਬ ਸੀ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰ ਲਿਆ ਹੈ।