ਲਾਵਾਰਸ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ
ਰਾਜਪੁਰਾ, 31 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਲਾਵਾਰਸ ਕੁੱਤਿਆਂ ਦਾ ਖੌਫ ਦਿਨੋ ਦਿਨ ਵਧਦਾ ਜਾ ਰਿਹਾ ਹੈ। ਗਲੀਆਂ ਤੇ ਬਾਜ਼ਾਰਾਂ ਵਿਚ ਲਾਵਾਰਸ ਕੁੱਤੇ ਝੁੰਡਾਂ ਦੇ ਰੂਪ ਵਿਚ ਘੁੰਮ ਰਹਿੰਦੇ ਹਨ।
ਰਾਜਪੁਰਾ, 31 ਅਗਸਤ (ਰਣਜੀਤ ਸਿੰਘ)-ਸਥਾਨਕ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਲਾਵਾਰਸ ਕੁੱਤਿਆਂ ਦਾ ਖੌਫ ਦਿਨੋ ਦਿਨ ਵਧਦਾ ਜਾ ਰਿਹਾ ਹੈ। ਗਲੀਆਂ ਤੇ ਬਾਜ਼ਾਰਾਂ ਵਿਚ ਲਾਵਾਰਸ ਕੁੱਤੇ ਝੁੰਡਾਂ ਦੇ ਰੂਪ ਵਿਚ ਘੁੰਮ ਰਹਿੰਦੇ ਹਨ। ਇਸ ਕਾਰਨ ਗਲੀਆਂ ਵਿਚ ਬਜੁਰਗਾਂ ਤੇ ਖਾਸ ਤੌਰ ’ਤੇ ਮਾਸੂਮ ਬੱਚਿਆਂ ਦਾ ਨਿਕਲਣਾ ਜਾਨ ਤਲੀ ’ਤੇ ਧਰਨ ਵਾਲੀ ਗੱਲ ਬਣੀ ਪਈ ਹੈ। ਜਾਣਕਾਰੀ ਮੁਤਾਬਿਕ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ਵਿਚ ਲਾਵਾਰਸ ਕੁੱਤੇ ਹਰ ਸਮੇਂ ਹਰਲ ਹਰਲ ਕਰਦੇ ਫਿਰਦੇ ਰਹਿੰਦੇ ਹਨ। ਸ਼ਹਿਰ ਦੀਆਂ ਗਲੀਆਂ ਦੇ ਨਾਲ ਨਾਲ ਹੁਣ ਪਾਰਕ ਵੀ ਡੇਂਜਰ ਜ਼ੋਨ ਦਾ ਰੂਪ ਲੈ ਚੁੱਕੇ ਹਨ। ਸ਼ਹਿਰ ਵਿਚ ਦਰਜਨ ਦੇ ਕਰੀਬ ਕੁੱਤਿਆਂ ਦੇ ਝੁੰਡ ਹਰ ਗਲੀ ਮੁਹੱਲੇ ਵਿਚ ਘੁੰਮਦੇ ਰਹਿੰਦੇ ਹਨ, ਇਸ ਕਾਰਨ ਸ਼ਹਿਰ ਵਾਸੀਆਂ ਵਿਚ ਕਾਫੀ ਜਿਆਦਾ ਡਰ ਅਤੇ ਭੈਅ ਦਾ ਮਾਹੋਲ ਪੈਦਾ ਹੋਇਆ ਪਿਆ ਹੈ। ਇਹ ਕੁੱਤੇ ਅਕਸਰ ਹੀ ਗਲੀਆਂ ਵਿਚੋ ਗੁਜਰਨ ਵਾਲੇ ਦੋ ਪਹੀਆਂ ਵਾਹਨ ਚਾਲਕਾਂ ਨੂੰ ਪੈ ਜਾਂਦੇ ਹਨ ਅਤੇ ਕਈ ਵਾਰ ਵਾਹਨ ਚਾਲਕ ਡਰ ਦੇ ਮਾਰੇ ਡਿੱਗ ਕੇ ਫੱਟੜ ਹੋ ਜਾਂਦੇ ਹਨ। ਲਾਵਾਰਸ ਕੁੱਤਿਆਂ ਨੂੰ ਫੜਨ ਤੇ ਉਨ੍ਹਾਂ ਦੀ ਨਸ ਬੰਦੀ ਕਰਨ ’ਤੇ ਲੱਖਾਂ ਰੁਪਏ ਦੇ ਫੰਡ ਜਾਰੀ ਕਰਨ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਉਹ ਫੰਡ ਕਿਥੇ ਜਾਂਦੇ ਹਨ ਇਸ ਦਾ ਪਤਾ ਨਹੀ ਲੱਗਦਾ। ਹਰ ਰੋਜ਼ ਸਿਵਲ ਹਸਪਤਾਲ ਵਿਚ ਲਾਵਾਰਸ ਕੁੱਤਿਆਂ ਦਾ ਸ਼ਿਕਾਰ ਹੋਏ ਵਿਅਕਤੀਆਂ ਦੇ ਟੀਕੇ ਲੱਗਦੇ ਹਨ। ਇਸ ਸਬੰਧੀ ਕਈ ਵਾਰ ਪ੍ਰਸ਼ਾਸ਼ਨ ਨੂੰ ਸ਼ਹਿਰ ਵਾਸੀਆਂ ਨੇ ਗੁਹਾਰ ਲਾਈ ਹੈ ਪਰ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਕਰਨ ਸ਼ਹਿਰ ਲਾਵਾਰਸ ਕੁੱਤਿਆਂ ਦਾ ਅੱਡਾ ਬਣਿਆ ਪਿਆ ਹੈ। ਅਧਿਕਾਰੀਆਂ ਦੀ ਅੱਖਾਂ ’ਤੇ ਬੰਨੀ ਪੱਟੀ ਕਾਰਨ ਸ਼ਹਿਰ ਵਿਚ ਜੰਗਲ ਰਾਜ ਬਣਿਆ ਪਿਆ ਹੈ ਅਤੇ ਸ਼ਰੇਆਮ ਸੜਕਾਂ ’ਤੇ ਮੌਤ ਘੁੰਮਦੀ ਰਹਿੰਦੀ ਹੈ। ਕੁੱਤਿਆਂ ਦੇ ਝੁੰਡਾਂ ਨੇ ਲੋਕਾਂ ਦਾ ਚੈਨ ਖੋਹ ਲਿਆ ਹੈ ਪਰ ਪ੍ਰਸ਼ਾਸ਼ਨ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ।