ਜਸਵਿੰਦਰ ਸਿੰਘ ਮੋਣੀ ਭਾਂਖਰ, ਗੁਰਪ੍ਰੀਤ ਸਿੰਘ, ਸੋਨੂੰ ਸਿੰਘ
ਬਿਜਲੀ ਕੱਟਾਂ ਤੋਂ ਕਿਸਾਨ ਹੋਏ ਪ੍ਰੇਸ਼ਾਨ-ਮੋਣੀ, ਗੁਰਪ੍ਰੀਤ ਸਿੰਘ, ਸੋਨੂੰ ਸਿੰਘ
ਸਨੌਰ, 31 ਅਗਸਤ (ਸੋਖਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ’ਤੇ ਸਨੌਰ ਦੇ ਪਿੰਡ ਭਾਂਖਰ ਇਲਾਕੇ ਵਿਚ ਸਵਾਲ ਖੜ੍ਹੇ ਹੋਣ ਲੱਗੇ ਹਨ। ਭਾਂਖਰ ਗਰਿੱਡ ਤੋਂ ਵਾਰ-ਵਾਰ 3-3 ਘੰਟਿਆਂ ਦੇ ਲੰਮੇ ਬਿਜਲੀ ਕੱਟ ਲੱਗਣ ਕਾਰਨ ਦਰਜਨਾਂ ਪਿੰਡਾਂ ਦੇ ਕਿਸਾਨ ਪਾਣੀ ਲਈ ਤਰਸ ਰਹੇ ਹਨ, ਜਿਸ ਕਾਰਨ ਝੋਨੇ ਦੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ।
ਸਨੌਰ, 31 ਅਗਸਤ (ਸੋਖਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫਸਲ ਲਈ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ’ਤੇ ਸਨੌਰ ਦੇ ਪਿੰਡ ਭਾਂਖਰ ਇਲਾਕੇ ਵਿਚ ਸਵਾਲ ਖੜ੍ਹੇ ਹੋਣ ਲੱਗੇ ਹਨ। ਭਾਂਖਰ ਗਰਿੱਡ ਤੋਂ ਵਾਰ-ਵਾਰ 3-3 ਘੰਟਿਆਂ ਦੇ ਲੰਮੇ ਬਿਜਲੀ ਕੱਟ ਲੱਗਣ ਕਾਰਨ ਦਰਜਨਾਂ ਪਿੰਡਾਂ ਦੇ ਕਿਸਾਨ ਪਾਣੀ ਲਈ ਤਰਸ ਰਹੇ ਹਨ, ਜਿਸ ਕਾਰਨ ਝੋਨੇ ਦੀ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਪ੍ਰਮੁੱਖ ਕਿਸਾਨ ਆਗੂ ਪੰਜਾਬ ਜਸਵਿੰਦਰ ਸਿੰਘ ਮੋਣੀ ਭਾਂਖਰ, ਕਿਸਾਨ ਆਗੂ ਗੁਰਪ੍ਰੀਤ ਸਿੰਘ ਤੇ ਸੋਨੂੰ ਸਿੰਘ ਨੇ ਦਿੰਦਿਆਂ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ। ਲੰਮੇ ਬਿਜਲੀ ਕੱਟਾਂ ਕਾਰਨ ਕਿਸਾਨਾਂ ਲਈ ਝੋਨੇ ਦੀ ਫਸਲ ਨੂੰ ਪਾਣੀ ਦੇਣਾ ਮੁਸ਼ਕਿਲ ਹੋ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਪ੍ਰਤੀ ਏਕੜ ਹਜ਼ਾਰਾਂ ਰੁਪਏ ਡੀਜ਼ਲ, ਕੀਟਨਾਸ਼ਕਾਂ ਅਤੇ ਹੋਰ ਖੇਤੀ ਖਰਚਿਆਂ ’ਤੇ ਖਰਚ ਕਰ ਚੁੱਕੇ ਹਨ। ਹੁਣ ਜੇਕਰ ਸਮੇਂ ਸਿਰ ਬਿਜਲੀ ਸਪਲਾਈ ਨਾ ਮਿਲੀ ਤਾਂ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਭਾਂਖਰ ਗਰਿੱਡ ਨਾਲ ਜੁੜੇ ਬੱਲਾ, ਬਲਮਗੜ੍ਹ ਸੇਲਤ, ਬੇਲੜੀ, ਖਾਲਸਪੁਰ, ਪੁਰ ਮੰਡੀ, ਦੀਵਾਨਵਾਲਾ, ਪਟਿਆ ਸਰੁਸਤੀਗੜ੍ਹ, ਰੰਗਰੋਲਾ, ਗੰਗਰੋਲੀ , ਕਾਰਨਾਹਤੀ, ਸਾਦੀਪੁਰ ਤੇ ਮੁੰਡਾ ਸਮੇਤ ਕਈ ਪਿੰਡਾਂ ਵਿੱਚ ਬਿਜਲੀ ਸਪਲਾਈ ਦੀ ਹਾਲਤ ਬੇਹੱਦ ਮਾੜੀ ਬਣੀ ਹੋਈ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਿੱਖੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ 8 ਘੰਟੇ ਬਿਜਲੀ ਸਪਲਾਈ ਯਕੀਨੀ ਨਾ ਬਣਾਈ ਗਈ ਤਾਂ ਕਿਸਾਨ ਭਾਂਖਰ ਗਰਿੱਡ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਕਰਨ ਲਈ ਮਜਬੂਰ ਹੋਣਗੇ।