ਜਨਰਲ ਵਰਗ ਨਾਲ ਸੰਬੰਧਤ ਭਰਾਤਰੀ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨਿਵਾਸ ਸੰਗਰੂਰ ਵਿਖੇ ਦਿੱਤੇ ਜਾਣ ਵਾਲੇ ਧਰਨੇ ਦੇ ਸੰਬੰਧ ਵਿਚ ਤਿਆਰੀਆਂ ਜਾਰੀ-ਰਟੋਲ
ਪਟਿਆਲਾ, 30 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜਨਰਲ ਕੈਟਾਗਰੀ ਵੈਲਫ਼ੇਅਰ ਫੈਡਰੇਸ਼ਨ ਪੀ. ਐਸ.
ਪਟਿਆਲਾ, 30 ਅਗਸਤ (ਗੁਰਪ੍ਰੀਤ ਸਿੰਘ ਚੱਠਾ)-ਜਨਰਲ ਕੈਟਾਗਰੀ ਵੈਲਫ਼ੇਅਰ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ., ਪੀ. ਐਸ. ਟੀ. ਸੀ. ਐਲ. ਦੀ ਮੀਟਿੰਗ ਹੋਈ। ਜਿਸ ’ਚ ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੀ. ਐਸ. ਪੀ. ਸੀ. ਐਲ./ਪੀ. ਐਸ. ਟੀ. ਸੀ. ਐਲ. ਪੰਜਾਬ, ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ, ਦੁਆਬਾ ਜਨਰਲ ਕੈਟਾਗਰੀ ਫਰੰਟ ਪੰਜਾਬ, ਯੂਨਾਇਟਡ ਜੱਟ ਫੈਡਰੇਸ਼ਨ ਪੰਜਾਬ, ਜਨਰਲ ਬੀ. ਸੀ. ਅਧਿਆਪਕ ਮੰਚ, ਜਨਰਲ ਕੈਟਾਗਰੀ ਸਿੱਖਿਆ ਵਿਭਾਗ, ਪੰਜਾਬੀ ਯੂਨੀਵਰਸਿਟੀ, ਅਗਰਵਾਲ ਸਭਾ, ਬ੍ਰਾਹਮਣ ਸਭਾ, ਕਿਸਾਨ ਸਭਾ ਅਤੇ ਹੋਰ ਜਨਰਲ ਭਰਾਤਰੀ ਸਭਾਵਾਂ ਵਲੋਂ ਜਨਰਲ ਕੈਟਾਗਰੀ ਕਮਿਸ਼ਨ ਦਾ ਚੇਅਰਮੈਨ ਤੇ ਹੋਰ ਅਮਲਾ ਨਾ ਲਗਾਉਣ ਦੇ ਰੋਸ ਵਜੋਂ 15 ਸਤੰਬਰ ਤੋਂ ਸੰਗਰੂਰ ਵਿਖੇ ਲਗਾਤਾਰ ਲਗਾਏ ਜਾ ਰਹੇ ਧਰਨੇ ਸੰਬੰਧੀ ਤਿਆਰੀਆਂ ਦੀ ਰੂਪਰੇਖਾ ਤਿਆਰ ਕੀਤੀ ਗਈ। ਕੁਲਜੀਤ ਸਿੰਘ ਰਟੋਲ ਪ੍ਰਧਾਨ, ਸੁਖਪ੍ਰੀਤ ਸਿੰਘ ਸਕੱਤਰ ਜਨਰਲ, ਅਸ਼ੋਕ ਚੋਪੜਾ ਪ੍ਰੈੱਸ ਸਕੱਤਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਸ਼ਹਿਰਾਂ, ਪਿੰਡਾਂ ਵਿਚ ਇਸ ਸੰਬੰਧੀ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਜਨਰਲ ਵਰਗ ਵਲੋਂ ਸ਼ੁਰੂ ਕੀਤੇ ਜਾ ਰਹੇ ਸੰਘਰਸ਼ ਨੂੰ ਵੱਧ ਤੋਂ ਵੱਧ ਹੁਲਾਰਾ ਮਿਲ ਸਕੇ। ਅਗਲੇ ਦਿਨਾਂ ਵਿਚ ਪਟਿਆਲਾ, ਨਾਭਾ, ਸਮਾਣਾ, ਮਾਲੇਰਕੋਟਲਾ, ਧੂਰੀ, ਬਰਨਾਲਾ ਤੇ ਰਾਜਪੁਰਾ ਵਿਖੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ। ਆਗੂਆਂ ਵਲੋਂ ਪੰਜਾਬ ਸਰਕਾਰ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਵੱਖ ਵੱਖ ਬੋਰਡਾਂ, ਕਾਰਪੋਰੇਸ਼ਨਾਂ ਅਤੇ ਵੱਖ ਵੱਖ ਜਾਤੀਆਂ ਨਾਲ ਸੰਬੰਧਿਤ ਕਮਿਸਨਾਂ/ਬੋਰਡਾਂ ਆਦਿ ਦੇ ਚੇਅਰਪਰਸਨ, ਵਾਈਸ ਚੇਅਰਪਰਸਨ ਤੇ ਮੈਂਬਰ ਨਿਯੁਕਤ ਕੀਤੇ ਜਾ ਚੁੱਕੇ ਹਨ ਪਰ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਸਟੇਟ ਕਮਿਸ਼ਨ ਫਾਰ ਜਨਰਲ ਕੈਟਾਗਰੀ ਦਾ ਚੇਅਰਮੈਨ ਵਾਈਸ ਚੇਅਰਮੈਨ ਤੇ ਮੈਬਰਾਂ ਦੀ ਨਿਯੁਕਤੀ ਨਾ ਕਰਨ ਨਾਲ ਜਨਰਲ ਵਰਗ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ, ਜਿਸ ਕਾਰਨ ਜਨਰਲ ਵਰਗ ’ਚ ਰੋਸ ਪੈਦਾ ਹੋਇਆ ਹੈ। ਮੀਟਿੰਗ ’ਚ ਜਤਿੰਦਰ ਕੁਮਾਰ, ਮੀਤ ਪ੍ਰਧਾਨ, ਕ੍ਰਿਸ਼ਨ ਕੁਮਾਰ, ਐਚ. ਐਸ. ਕਰੀਰ, ਮੁਕੇਸ਼ ਕੁਮਾਰ ਸਿੰਗਲਾ, ਸ਼ਾਮ ਸੁੰਦਰ ਕਾਲੀਆ, ਨਰੇਸ਼ ਸਿੰਗਲਾ, ਸ੍ਰੀਮਤੀ ਰਜਨੀ, ਸ਼ਾਮ ਸੁੰਦਰ ਦਿਕਸ਼ਤ, ਧੀਰਜ ਰੇਖੀ ਆਦਿ ਆਗੂਆਂ ਵਲੋਂ ਹਿੱਸਾ ਲਿਆ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਜਨਰਲ ਵਰਗ ਨਾਲ ਸੰਬੰਧਿਤ ਕਮਿਸ਼ਨ ਦਾ ਚੇਅਰਮੈਨ ਤੇ ਅਮਲਾ ਤੁਰੰਤ ਨਿਯੁਕਤ ਕੀਤਾ ਜਾਵੇ ਅਤੇ ਜਨਰਲ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹਲ ਕਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਿੱਤੀ ਜਾਵੇ ।