ਮਹਾਨਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਕੀਤਾ 165ਵੇਂ ਜਨਮ ਦਿਨ ਮੌਕੇ ਯਾਦ
ਨਾਭਾ, 30 ਅਗਸਤ (ਜਗਨਾਰ ਸਿੰਘ ਦੁਲੱਦੀ)-ਕੌਮ ਦੇ ਮਹਾਨ ਵਿਦਵਾਨ ਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਅੱਜ ਉਨ੍ਹਾਂ ਦੇ 165ਵੇਂ ਜਨਮ ਦਿਨ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਅਹੁਦੇਦਾਰਾਂ ਵਲੋਂ ਯਾਦ ਕੀਤਾ। ਸਥਾਨਕ ਰੋਹਟੀ ਪੁਲ ਸਥਿਤ ਭਾਈ ਕਾਨ੍ਹ ਸਿੰਘ ਰਚਨਾ ਵਿਚਾਰ ਮੰਚ ਦੇ ਅਹੁਦੇਦਾਰਾਂ ਅਤੇ ਭਾਈ ਕਾਨ੍ਹ ਸਿੰਘ ਦੇ ਪੜਪੋਤਰੇ ਮੈਜਰ ਏ.
ਨਾਭਾ, 30 ਅਗਸਤ (ਜਗਨਾਰ ਸਿੰਘ ਦੁਲੱਦੀ)-ਕੌਮ ਦੇ ਮਹਾਨ ਵਿਦਵਾਨ ਤੇ ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਨੂੰ ਅੱਜ ਉਨ੍ਹਾਂ ਦੇ 165ਵੇਂ ਜਨਮ ਦਿਨ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਅਹੁਦੇਦਾਰਾਂ ਵਲੋਂ ਯਾਦ ਕੀਤਾ। ਸਥਾਨਕ ਰੋਹਟੀ ਪੁਲ ਸਥਿਤ ਭਾਈ ਕਾਨ੍ਹ ਸਿੰਘ ਰਚਨਾ ਵਿਚਾਰ ਮੰਚ ਦੇ ਅਹੁਦੇਦਾਰਾਂ ਅਤੇ ਭਾਈ ਕਾਨ੍ਹ ਸਿੰਘ ਦੇ ਪੜਪੋਤਰੇ ਮੈਜਰ ਏ. ਪੀ. ਸਿੰਘ ਵਲੋਂ ਭਾਈ ਕਾਨ੍ਹ ਸਿੰਘ ਨਾਭਾ ਦੇ ਬੁੱਤ ’ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਜਨਮ ਦਿਨ ਮੌਕੇ ਸ਼ਰਧਾ ਸਹਿਤ ਸਤਿਕਾਰ ਭੇਟ ਕੀਤਾ। ਸ਼੍ਰੋਮਣੀ ਕਵੀ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਤੇ ਮੇਜਰ ਏ. ਪੀ. ਸਿੰਘ ਨੇ ਕਿਹਾ ਕਿ ਹਰ ਇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਾਈ ਕਾਨ੍ਹ ਸਿੰਘ ਨਾਭਾ ਹੋਰਾਂ ਨੂੰ ਉਨ੍ਹਾਂ ਦੇ 165ਵੇਂ ਜਨਮ ਦਿਨ ਮੌਕੇ ਯਾਦ ਕੀਤਾ ਗਿਆ ਹੈ। ਇਸ ਮੌਕੇ ਪ੍ਰਧਾਨ ਦਰਸ਼ਨ ਬੁੱਟਰ ਸ਼੍ਰੋਮਣੀ ਕਵੀ, ਮੇਜਰ ਆਦਰਸ਼ਪਾਲ ਸਿੰਘ, ਤੇਜਿੰਦਰ ਸਿੰਘ ਰੋਹਟਾ, ਸੁਰਿੰਦਰਜੀਤ ਚੌਹਾਨ, ਗੁਰਿੰਦਰ ਸਿੰਘ ਭੰਗੂ, ਪ੍ਰੋ. ਅਰਵਿੰਦਰ ਸਿੰਘ ਢਿੱਲੋਂ, ਮੈਨੇਜਰ ਅਮਰੀਕ ਸਿੰਘ ਰੋਹਟਾ, ਰਮੇਸ਼ ਕਾਲੀਆਂ, ਭੁਪਿੰਦਰ ਕੌਂਸਲ, ਜਗਤਾਰ ਸ਼ੇਰਗਿੱਲ, ਦਲਜੀਤ ਸਿੰਘ, ਦਰਸ਼ਨ ਸਿੰਘ ਖਟੜਾ, ਸਰਬਜੀਤ ਸਿੰਘ ਖਟੜਾ ਆਦਿ ਮੌਜੂਦ ਸਨ।