30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

‘ ਨਸ਼ਿਆਂ ਦੇ ਕਹਿਰ ਨੂੰ ਨੱਥ ਪਾਓ, ਪੰਜਾਬ ਦੀ ਜਵਾਨੀ ਬਚਾਓ’-ਕੁਲਵਿੰਦਰ ਸਿੰਘ ਅਰਨੋਂ

ਅਰਨੋਂ, 29 ਅਗਸਤ (ਦਰਸ਼ਨ ਸਿੰਘ ਪਰਮਾਰ)-ਪੰਜਾਬ ਵਿਚ ਚਿੱਟੇ ਸਮੇਤ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਬੇਹੱਦ ਚਿੰਤਾਜਨਕ ਹੈ। ਰੋਜ਼ਾਨਾ ਹੀ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਰਹੇ ਹਨ ਅਤੇ ਕਈ ਪਰਿਵਾਰ ਆਪਣੇ ਪੁੱਤਰ ਗੁਆ ਰਹੇ ਹਨ।

Ad Position 21
No active advertisement
ਅਜੀਤ ਡੈਸਕ 30-08-2026
ਅਰਨੋਂ, 29 ਅਗਸਤ (ਦਰਸ਼ਨ ਸਿੰਘ ਪਰਮਾਰ)-ਪੰਜਾਬ ਵਿਚ ਚਿੱਟੇ ਸਮੇਤ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਬੇਹੱਦ ਚਿੰਤਾਜਨਕ ਹੈ। ਰੋਜ਼ਾਨਾ ਹੀ ਨੌਜਵਾਨ ਨਸ਼ੇ ਦੀ ਲਪੇਟ ’ਚ ਆ ਰਹੇ ਹਨ ਅਤੇ ਕਈ ਪਰਿਵਾਰ ਆਪਣੇ ਪੁੱਤਰ ਗੁਆ ਰਹੇ ਹਨ। ਹਲਕਾ ਸ਼ੁਤਰਾਣਾ ਵਿਚ ਵੀ ਇਸ ਸਮੱਸਿਆ ਨੂੰ ਲੈ ਕੇ ਲੋਕਾਂ ਵਿਚ ਡੂੰਘੀ ਚਿੰਤਾ ਪਾਈ ਜਾ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ਦੇ ਆਗੂ ਕੁਲਵਿੰਦਰ ਸਿੰਘ ਅਰਨੋਂ ਨੇ ਕਿਹਾ ਕਿ ਸ਼ੁਤਰਾਣਾਂ ਹਲਕੇ ਦੇ ਪਿੰਡ ਦੇਧਨਾ ਵਿਚ ਹਾਲ ਹੀ ’ਚ ਦੋ ਨੌਜਵਾਨਾਂ ਦੀ ਨਸ਼ੇ ਨਾਲ ਹੋਈ ਕਥਿਤ ਮੌਤ ਦੀ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਦਿਨ-ਦਿਹਾੜੇ ਨਸ਼ੇ ਦੀ ਗ੍ਰਿਫ਼ਤ ਵਿਚ ਆ ਕੇ ਆਪਣੀਆਂ ਜਾਨਾਂ ਗੁਆ ਰਹੇ ਜੋ ਕੀ ਸਿਰਫ਼ ਕਿਸੇ ਇਕ ਪਰਿਵਾਰ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਤ੍ਰਾਸਦੀ ਹੈ, ਜਿਸ ਨੂੰ ਰੋਕਣ ਲਈ ਨਸ਼ੇ ਦੇ ਅਸਲ ਸੌਦਾਗਰਾਂ ਤੇ ਤਸਕਰਾਂ ਤੱਕ ਪਹੁੰਚ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਹਲਕਾ ਸ਼ੁਤਰਾਣਾ ਸਮੇਤ ਪੂਰੇ ਪੰਜਾਬ ਵਿਚ ਨਸ਼ਾ ਤਸਕਰੀ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਨਸ਼ਾ ਵੇਚਣ ਵਾਲਿਆਂ ਦੀ ਜਾਇਦਾਦ ਅਤੇ ਵਿੱਤੀ ਨੈੱਟਵਰਕ ਦੀ ਜਾਂਚ ਕੀਤੀ ਜਾਵੇ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਦੇ ਇਲਾਜ ਤੇ ਉਨ੍ਹਾਂ ਦੇ ਮੁੜ ਵਸੇਬੇ ਦੀ ਪੂਰੀ ਸਹੂਲਤਾਂ ਦਿੱਤੀਆਂ ਜਾਣ।
Ad Position 22
No active advertisement
ਪਿਛਲੀ ਖ਼ਬਰ ਭਾਈ ਜੀਵਨ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਕੌਮ ਲਈ ਸਦਾ ਪ੍ਰੇਰਨਾ ਸਰੋਤ ਰਹੇਗੀ-ਕ੍ਰਿਸ਼ਨ ਸਿੰਘ ਸਨੌਰ ਅਗਲੀ ਖ਼ਬਰ ਪਿੰਡ ਕਮੇਲੀ ਤੇ ਬਿਸ਼ਨਗੜ੍ਹ ’ਚ ਦਿਖਾਈ ਗੁਰੂ ਰਵਿਦਾਸ ਜੀ ਦੀ ਵਿਸ਼ੇਸ਼ ਦਸਤਾਵੇਜ਼ੀ
Ad Position 24