ਰਾਕੇਸ਼ ਗੁਪਤਾ ਦੀ ਅਗਵਾਈ ’ਚ ਹੋਈ ਵਪਾਰੀਆਂ ਦੀ ਮੀਟਿੰਗ
ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ ਵਪਾਰ ਮੰਡਲ ਦੀ ਮੀਟਿੰਗ ਇੱਥੋਂ ਦੇ ਸ਼ੇਰਾਂ ਵਾਲਾ ਗੇਟ ਵਿਖੇ ਕੀਤੀ ਗਈ। ਜਿਸ ਦੀ ਅਗਵਾਈ ਪ੍ਰਧਾਨ ਰਾਕੇਸ਼ ਗੁਪਤਾ ਅਤੇ ਸਤਪ੍ਰਕਾਸ਼ ਭਾਰਦਵਾਜ ਨੇ ਕੀਤੀ।
ਪ
ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਵਿਖੇ ਪ੍ਰਧਾਨ ਰਾਕੇਸ਼ ਗੁਪਤਾ ਵਪਾਰੀਆਂ ਨਾਲ ਬੈਠਕ ਕਰਦੇ ਹੋਏ। ਅਜੀਤ ਤਸਵੀਰ
28-08-2026
ਪਟਿਆਲਾ, 27 ਅਗਸਤ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਪ੍ਰਦੇਸ ਵਪਾਰ ਮੰਡਲ ਦੀ ਮੀਟਿੰਗ ਇੱਥੋਂ ਦੇ ਸ਼ੇਰਾਂ ਵਾਲਾ ਗੇਟ ਵਿਖੇ ਕੀਤੀ ਗਈ। ਜਿਸ ਦੀ ਅਗਵਾਈ ਪ੍ਰਧਾਨ ਰਾਕੇਸ਼ ਗੁਪਤਾ ਅਤੇ ਸਤਪ੍ਰਕਾਸ਼ ਭਾਰਦਵਾਜ ਨੇ ਕੀਤੀ। ਇਸ ਮੀਟਿੰਗ ਵਿਚ ਬਹੁਤ ਸਾਰੇ ਵਪਾਰੀ ਸ਼ਾਮਲ ਹੋਏ। ਰਾਕੇਸ਼ ਗੁਪਤਾ ਨੇ ਕਿਹਾ ਕਿ ਸ਼ੇਰਾਂ ਵਾਲਾ ਗੇਟ ਦੇ ਆਲੇ-ਦੁਆਲੇ ਲਗਾਤਾਰ ਲੱਗ ਰਹੇ ਵੱਡੇ-ਵੱਡੇ ਟਰੈਫ਼ਿਕ ਜਾਮ ਕਾਰਨ ਵਪਾਰੀਆਂ ਨੂੰ ਹੁੰਦੀਆਂ ਦਿੱਕਤਾਂ ਅਤੇ ਗਾਹਕਾਂ ਦੇ ਘੱਟ ਆਉਣ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਆਵਾਜਾਈ ਸਮੱਸਿਆ ਦਾ ਮੁੱਖ ਕਾਰਨ ਧਰਨਾ ਲੱਗਣਾ ਹੈ ਜੋ ਨੇੜੇ ਹੀ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਮੂਹਰੇ ਮੁਲਾਜ਼ਮਾਂ ਵਲੋਂ ਦਿੱਤਾ ਜਾ ਰਿਹਾ ਹੈ। ਇੱਥੇ ਵਿਸ਼ੇਸ਼ ਗੱਲ ਇਹ ਹੈ ਕਿ ਥੋੜ੍ਹੀ ਦੂਰੀ ’ਤੇ ਸ੍ਰੀ ਕਾਲੀ ਮਾਤਾ ਮੰਦਰ ਹੈ ਅਤੇ ਦੂਜੇ ਪਾਸੇ ਕੱਝ ਦੂਰੀ ’ਤੇ ਫੁਹਾਰਾ ਚੌਕ ਹੈ, ਜਦੋਂ ਧਰਨਾ ਲੱਗਦਾ ਹੈ ਤਾਂ ਉਹ ਸ਼ਹਿਰ ਦੇ ਮਾਲ ਰੋਡ ’ਤੇ ਲੱਗਦਾ ਹੈ, ਧਰਨੇ ਕਾਰਨ ਸਾਰੀ ਆਵਾਜਾਈ ਸ਼ੇਰਾਂ ਵਾਲਾ ਗੇਟ ਤੋਂ ਹੋ ਕੇ ਲੰਘਦੀ ਹੈ। ਜਿਸ ਕਾਰਨ ਪੁਰਾਣਾ ਸ਼ਹਿਰ ਦਾ ਅੱਧੇ ਹਿੱਸੇ ’ਚ ਜਾਮ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਰਾਕੇਸ਼ ਗੁਪਤਾ ਅਤੇ ਸਤਪ੍ਰਕਾਸ਼ ਭਾਰਦਵਾਜ ਨੇ ਕਿਹਾ ਕਿ ਜਿਵੇਂ ਕਿ ਸ਼ੇਰਾਂ ਵਾਲਾ ਗੇਟ, ਛੋਟੀ ਬਾਰਾਂਦਰੀ, ਲਾਹੌਰੀ ਗੇਟ, ਟੀ.ਬੀ. ਹਸਪਤਾਲ ਰੋਡ, ਗਊਸ਼ਾਲਾ ਰੋਡ, ਤਵੱਕਲੀ ਮੋੜ ਤਕ ਨੂੰ ਇਸ ਜਾਮ ਦਾ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਜਾਮ ਕਾਰਨ ਕਈ ਵਾਰ ਐਂਬੂਲੈਂਸਾਂ ਵੀ ਫਸੀਆਂ ਦੇਖੀਆਂ ਜਾ ਸਕਦੀਆਂ ਹਨ। ਕਈ ਵਾਰ ਕਈ ਵੀ.ਆਈ.ਪੀ. ਆਪਣੀ ਤਾਕਤ ਵਰਤ ਕੇ ਇਸ ਜਾਮ ’ਚੋਂ ਨਿਕਲ ਜਾਂਦੇ ਹਨ ਪਰੰਤੂ ਕਿਸੇ ਨੂੰ ਵੀ ਇਸ ਦਾ ਹੱਲ ਕਰਨ ਦੀ ਕੋਈ ਯਾਦ ਨਹੀਂ ਆਉਂਦੀ। ਇਸ ਤਰ੍ਹਾਂ ਵਪਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ, ਨਹੀਂ ਤਾਂ ਉਹ ਵਿਰੋਧ ਦਾ ਸਹਾਰਾ ਲੈਣ ਲਈ ਮਜਬੂਰ ਹੋਣਗੇ। ਦੋਵਾਂ ਆਗੂਆਂ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਬਾਜ਼ਾਰ ਬੰਦ ਅਤੇ ਸ਼ਹਿਰ ਬੰਦ ਆਦਿ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਅਰੁਣ ਅਗਰਵਾਲ, ਸਤੀਸ਼ ਗਰਗ, ਅਰੁਣ ਭਾਰਦਵਾਜ, ਰਾਜਨ ਸਿੰਗਲਾ, ਸੰਜੀਵ ਜੈਨ, ਅਸ਼ੀਸ਼, ਗੁਰਬਚਨ ਸਿੰਘ ਸਾਹਨੀ, ਗਰੋਵਰ ਸੋਨੂੰ, ਸਾਹਿਲ ਤਰੇਹਾ, ਪਾਲ, ਮਨਪ੍ਰੀਤ ਬਾਵਾ, ਰਾਕੇਸ਼ ਕੁਮਾਰ, ਸੁਖਮਜੀਤ ਅਹੂਜਾ, ਅਭੀ, ਕਪਿਲ, ਜੋਗਿੰਦਰ ਅੱਤਰੀ, ਪਵਨ ਸ਼ਰਮਾ, ਤੀਰਥ ਰਾਮ ਗਰਗ, ਅਮਨਦੀਪ ਸਿੰਗਲਾ, ਨਰਿੰਦਰ ਗੋਇਲ, ਭੁਪਿੰਦਰ ਸਿੰਘ, ਮੰਦੀਪ ਟੰਡਨ, ਰਾਜੀਵ ਕੌਸ਼ਲ, ਮੀਨੂੰ ਰਾਣੀ ਆਦਿ ਮੌਜੂਦ ਸਨ।