ਮਹਾਂ ਹੜਤਾਲ ਦੇ ਸੱਦੇ ’ਤੇ ਸੀ.ਐਚ.ਸੀ. ਭਾਦਸੋਂ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਕੀਤੀ ਹੜਤਾਲ
ਭਾਦਸੋਂ, 27 ਅਗਸਤ (ਗੁਰਬਖਸ ਸਿੰਘ ਵੜੈਚ)-ਅੱਜ ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ, ਪੈਨਸ਼ਨ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਮਹਾਂ ਹੜਤਾਲ ਦਾ ਸੱਦਾ ਸੀ। ਜਿਸਦੇ ਚਲਦਿਆਂ ਸੀ.
ਭਾਦਸੋਂ, 27 ਅਗਸਤ (ਗੁਰਬਖਸ ਸਿੰਘ ਵੜੈਚ)-ਅੱਜ ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ, ਪੈਨਸ਼ਨ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ ਮਹਾਂ ਹੜਤਾਲ ਦਾ ਸੱਦਾ ਸੀ। ਜਿਸਦੇ ਚਲਦਿਆਂ ਸੀ.ਐਚ.ਸੀ. ਭਾਦਸੋਂ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਸਹਿਯੋਗ ਦਿੱਤਾ ਗਿਆ। ਭਾਦਸੋਂ ਵਿਖੇ ਇਕੱਤਰ ਸਮੂਹ ਅਧਿਕਾਰੀਆਂ ਕਰਮਚਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਬੁਲਾਰੇ ਸੁਖਵੀਰ ਦਾਸ, ਕੁਲਦੀਪ ਸਿੰਘ, ਯਾਦਵਰਿੰਦਰ ਸਿੰਘ, ਝਿਰਮਲ ਸਿੰਘ, ਜਰਨੈਲ ਸਿੰਘ, ਬਲਵੀਰ ਕੌਰ, ਡਾ. ਬਰਾੜ, ਡਾ. ਰੋਹਿਤ ਕਾਲੀਆ, ਡਾ. ਬਿਕਰਮਪਾਲ ਸਿੰਘ, ਬਚਿੱਤਰ ਸਿੰਘ, ਐਸ.ਐਮ.ਓ. ਡਾ. ਮੋਨੀਕਾ ਸੂਦ ਨੇ ਸਰਕਾਰ ਅੱਗੇ ਵਿਚਾਰ ਰੱਖਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੀ ਕਿ ਪੁਰਾਣੀ ਪੈਨਸ਼ਨ ਲਾਗੂ ਕਰੋ, ਕੱਚੇ ਮੁਲਾਜ਼ਮ ਪੱਕੇ ਕਰੋ, ਬੰਦ ਭੱਤੇ ਚਾਲੂ ਕਰੋ, 18 ਫ਼ੀਸਦੀ ਡੀ.ਏ. ਦਿੱਤਾ ਜਾਵੇ, 4-9-14 ਏ.ਸੀ.ਪੀ. ਸਕੀਮ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਮੁਲਾਜ਼ਮਾਂ ਵਿਚ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਰੋਸ ਕਰਕੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਅੱਜ ਮਹਾਂ ਹੜਤਾਲ ਕੀਤੀ ਗਈ ਹੈ।