27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਪਵਨ ਗੁਪਤਾ ਨੇ 30 ਅਗਸਤ ਨੂੰ ਪੰਜਾਬ ਪੱਧਰੀ ਤ੍ਰਿਸ਼ੂਲ ਮਾਰਚ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਪਟਿਆਲਾ, 27 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 28-08-2026
ਪਟਿਆਲਾ, 27 ਅਗਸਤ (ਅ.ਸ. ਆਹਲੂਵਾਲੀਆ)-ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਦੇ ਸਮੂਹ ਅਹੁਦੇਦਾਰਾਂ ਦੀ ਇਕ ਸਾਂਝੀ ਮੀਟਿੰਗ ਸ਼ਿਵ ਸੈਨਾ ਹਿੰਦੁਸਤਾਨ ਦਫ਼ਤਰ ਪਟਿਆਲਾ ਵਿਖੇ ਹੋਈ। ਮੀਟਿੰਗ ’ਚ 30 ਅਗਸਤ ਨੂੰ ਪੰਜਾਬ ਪੱਧਰੀ ਤ੍ਰਿਸ਼ੂਲ ਮਾਰਚ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਆਪਣੇ-ਆਪਣੇ ਖੇਤਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਾਰੇ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਤੋਂ 1000 ਵਰਕਰ ਵੱਖ-ਵੱਖ ਬੱਸਾਂ ਤੇ ਆਪਣੇ ਨਿੱਜੀ ਵਾਹਨਾਂ ਵਿਚ ਮੋਹਾਲੀ ਵਿਚ ਪੰਜਾਬ ਪੱਧਰੀ ਤ੍ਰਿਸ਼ੂਲ ਮਾਰਚ ਵਿਚ ਹਿੱਸਾ ਲੈਣਗੇ। ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਆਗੂਆਂ ’ਚ ਹੇਮਰਾਜ ਗੋਇਲ ਰਾਸ਼ਟਰੀ ਸਲਾਹਕਾਰ, ਕ੍ਰਿਸ਼ਨਾ ਗਾਬਾ ਪੰਜਾਬ ਹਿੰਦੁਸਤਾਨ ਵਪਾਰ ਸੈਨਾ, ਰਿੰਕੂ ਭਾਰਦਵਾਜ ਪੰਜਾਬ ਪ੍ਰਧਾਨ ਹਿੰਦੁਸਤਾਨ ਆਈਟੀ ਸੈਨਾ, ਅਮਰਜੀਤ ਬੰਟੀ ਚੇਅਰਮੈਨ ਹਿੰਦੁਸਤਾਨ ਯੁਵਾ ਸੈਨਾ ਪੰਜਾਬ, ਸ਼ਮਾਕਾਂਤ ਪਾਂਡੇ ਸੀਨੀਅਰ ਉਪ ਪ੍ਰਧਾਨ ਪੰਜਾਬ ਅਤੇ ਜ਼ਿਲ੍ਹਾ ਇੰਚਾਰਜ ਪਟਿਆਲਾ, ਨੰਦ ਲਾਲ, ਹਰਪ੍ਰੀਤ ਸ਼ਰਮਾ, ਮਹੇਸ਼ ਸ਼ਰਮਾ ਜ਼ਿਲ੍ਹਾ ਉਪ ਪ੍ਰਧਾਨ ਪਟਿਆਲਾ, ਰਵੀ ਸੋਹਲ ਸ਼ਹਿਰੀ ਪ੍ਰਧਾਨ ਪਟਿਆਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਮੁੜ ਤੋਂ ਸਰਕਾਰ ਬਣੇਗੀ- ਪ੍ਰਧਾਨ ਜਸਦੀਪ ਖੰਨਾ ਅਗਲੀ ਖ਼ਬਰ ਪੰਜਾਬ ਦੀ ਮਹਿਲਾਵਾਂ ਦਾ 53-53 ਹਜ਼ਾਰ ਅਤੇ ਮੁਲਾਜ਼ਮਾਂ ਦਾ ਡੀ.ਏ. ਦੱਬੀ ਬੈਠੀ ‘ਆਪ’ ਸਰਕਾਰ -ਡਾ. ਗੁਰਵਿੰਦਰ ਕਾਂਸਲ
Ad Position 24