27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸ਼ਹਿਰ ਦੀਆਂ ਕੰਧਾਂ ’ਤੇ ਆਪਣੇ-ਆਪ ਨੂੰ ਚਮਕਾਉਣ ਤੇ ਸਰਕਾਰੀ ਇਮਾਰਤਾਂ ਦੀ ਦਿੱਖ ਨੂੰ ਵਿਗਾੜਨ ਲੱਗੇ ਆਗੂ ਸ਼ਾਹੀ ਸ਼ਹਿਰ ’ਚ ਲੱਗੀ ਪੋਸਟਰਾਂ ਦੀ ਦੌੜ-ਨਿੱਜੀ ਘਰਾਂ ਦੀਆਂ ਕੰਧਾਂ ਵੀ ਨਹੀਂ ਬਖਸ਼ਦੇ

ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਸੱਤਾ ’ਚ ਆਪਣੇ ਆਪ ਨੂੰ ਚਮਕਾਉਣ ਤੇ ਸੱਤਾ ਵਿਚ ਆਉਣ ਲਈ ਲੋਕਾਂ ਨੂੰ ਆਪਣਾ ਚਿਹਰਾ ਯਾਦ ਕਰਵਾਉਣ ਲਈ ਪਟਿਆਲਾ ਸ਼ਹਿਰ ਦੀਆਂ ਕੰਧਾਂ ਨੂੰ ਵੱਖ ਵੱਖ ਪਾਰਟੀ ਦੇ ਆਗੂਆਂ ਨੇ ਭਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਹਿਰ ਦੀ ਹਰ ਗਲੀ ਮੋੜ ’ਤੇ ਇਕ ਨਹੀਂ ਸਗੋਂ ਵੱਖ ਵੱਖ ਆਗੂਆਂ ਦੇ ਪੋਸਟਰਾਂ ਦੀ ਲੰਬੀ ਲਾਈਨ ਦੇਖਣ ਨੂੰ ਆਮ ਹੀ ਮਿਲ ਸਕਦੀ ਹੈ।

Ad Position 21
No active advertisement
ਅਜੀਤ ਡੈਸਕ 27-08-2026
ਪਟਿਆਲਾ, 26 ਅਗਸਤ (ਧਰਮਿੰਦਰ ਸਿੰਘ ਸਿੱਧੂ)- ਸੱਤਾ ’ਚ ਆਪਣੇ ਆਪ ਨੂੰ ਚਮਕਾਉਣ ਤੇ ਸੱਤਾ ਵਿਚ ਆਉਣ ਲਈ ਲੋਕਾਂ ਨੂੰ ਆਪਣਾ ਚਿਹਰਾ ਯਾਦ ਕਰਵਾਉਣ ਲਈ ਪਟਿਆਲਾ ਸ਼ਹਿਰ ਦੀਆਂ ਕੰਧਾਂ ਨੂੰ ਵੱਖ ਵੱਖ ਪਾਰਟੀ ਦੇ ਆਗੂਆਂ ਨੇ ਭਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਸ਼ਹਿਰ ਦੀ ਹਰ ਗਲੀ ਮੋੜ ’ਤੇ ਇਕ ਨਹੀਂ ਸਗੋਂ ਵੱਖ ਵੱਖ ਆਗੂਆਂ ਦੇ ਪੋਸਟਰਾਂ ਦੀ ਲੰਬੀ ਲਾਈਨ ਦੇਖਣ ਨੂੰ ਆਮ ਹੀ ਮਿਲ ਸਕਦੀ ਹੈ। ਜੇਕਰ ਕੋਈ ਆਗੂ ਵਿੱਤੀ ਮਜ਼ਬੂਤ ਹੈ ਤਾਂ ਉਹ ਵੱਡੀਆਂ ਫਲੈਕਸਾਂ ਨੂੰ ਆਪ ਮੁਹਾਰੇ ਸਰਕਾਰੀ ਇਮਾਰਤਾਂ ਤੇ ਨਿੱਜੀ ਘਰਾਂ ’ਤੇ ਬਿਨਾਂ ਪੁੱਛੇ ਲਗਾ ਦਿੰਦਾ ਹੈ। ਇਸੇ ਤਰ੍ਹਾਂ ਹੋਰਨਾਂ ਆਪ ਮੁਹਾਰੇ ਜਾਂ ਆਉਂਦੀਆਂ ਚੋਣਾਂ ਲਈ ਤਿਆਰੀ ਕਰ ਰਹੇ ਆਗੂ ਵੀ ਕਸਰ ਨਹੀਂ ਛੱਡਦੇ ਅਤੇ ਮੋੜਾਂ ਉਤੇ ਲੱਗੇ ਸਾਈਨ ਬੋਰਡ ਵੀ ਆਪਣੇ ਪੋਸਟਰਾਂ ਲਈ ਵਰਤ ਲੈਂਦੇ ਹਨ। ਭਾਵੇਂ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਦੀ ਕੰਧ ਹੋਵੇ ਜਾਂ ਕਿਸੇ ਦੀ ਨਿੱਜੀ ਰਿਹਾਇਸ਼ ਪਟਿਆਲਾ ਵਿਚ ਪੋਸਟਰਾਂ ਦੀ ਹੋੜ ਨੇ ਸਾਰੇ ਸ਼ਹਿਰ ਵਿਚ ਪੋਸਟਰ ਲਗਾਉਣ ਦਾ ਬੋਲਬਾਲਾ ਇਸ ਕਦਰ ਵਧਾ ਦਿੱਤਾ ਹੈ ਕਿ ਸ਼ਹਿਰ ਦੀ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਤੇ ਨਗਰ ਨਿਗਮ ਅੱਖਾਂ ਬੰਦ ਕਰੀਂ ਬੈਠਾ ਹੈ। ਸਰਕਾਰੀ ਹਸਪਤਾਲ ਅਤੇ ਸਕੂਲਾਂ ਦੀਆਂ ਕੰਧਾਂ ਅੱਜ ਇਨ੍ਹਾਂ ਪੋਸਟਰਾਂ ਕਾਰਨ ਜਿਥੇ ਗੰਦੀਆਂ ਦਿਖਾਈ ਦਿੰਦੀਆਂ ਹਨ ਉਥੇ ਇਸ ਨਾਲ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਦਾ ਹੈ ਤੇ ਸ਼ਹਿਰ ਦੀ ਸਾਫ ਅਤੇ ਸੁੰਦਰਤਾ ਵੀ ਪ੍ਰਭਾਵਿਤ ਹੁੰਦੀ ਹੈ। ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਉਤੇ ਨਿਯਮਾਂ ਦੇ ਉਲਟ ਪੋਸਟਰ ਲਗਾਉਣਾ ਨਿਯਮਾਂ ਦੀ ਉਲੰਘਣਾ ਦੇ ਨਾਲ ਨਾਲ ਸਰਕਾਰ ਲਈ ਵੀ ਖਰਚੇ ਦਾ ਘਰ ਬਣਦਾ ਹੈ ਕਿਉਂਕਿ ਇਨ੍ਹਾਂ ਪੋਸਟਰਾਂ ਨੂੰ ਉਤਾਰਨ ਲਈ ਪ੍ਰਸ਼ਾਸਨ ਨੂੰ ਵਾਧੂ ਖਰਚਾ ਕਰਨਾ ਪਵੇਗਾ ਪ੍ਰੰਤੂ ਜੇਕਰ ਇਹ ਨਿਯਮਾਂ ਦੇ ਨਾਲ ਲਗਾਉਣ ਜਾਣ ਤਾਂ ਸ਼ਹਿਰ ਵਿਚ ਪੋਸਟਰਾਂ ਦੀ ਹੋੜ ਨੂੰ ਜਿਥੇ ਠੱਲ ਪਵੇਗੀ ਉਥੇ ਹੀ ਸਰਕਾਰੀ ਤੇ ਨਿੱਜੀ ਸੰਪਤੀ ਦਾ ਨੁਕਸਾ ਨਹੀਂ ਹੋਵੇਗਾ। ਸੱਤਾਧਾਰੀ ਪਾਰਟੀ ਦੇ ਆਗੂਆਂ ਲਈ ਨਗਰ ਨਿਗਮ ਕਮਿਸ਼ਨਰ ਦੀ ਚੁੱਪੀ ਕਿਉਂ? - ਲੰਘੇ ਦਿਨੀਂ ਨਗਰ ਨਿਗਮ ਦੇ ਕਮਿਸ਼ਨਰ ਪੂਜਾ ਸਿਆਲ ਨੇ ਸ਼ਹਿਰ ਦੀਆਂ ਸਰਕਾਰੀ ਕੰਧਾਂ, ਥਾਵਾਂ ਤੇ ਪੋਲਾਂ ਉਤੇ ਬੋਰਡ, ਪੋਸਟਰ ਲਗਾਉਣ ਵਾਲਿਆਂ ’ਤੇ ਕਾਰਵਾਈ ਕਰਨ ਦੀ ਗੱਲ ਆਖੀ ਸੀ, ਪਰ ਦੇਖਿਆ ਜਾਵੇ ਤਾਂ ਸ਼ਹਿਰ ਦੀਆਂ ਸਰਕਾਰੀ ਕੰਧਾਂ ਉਤੇ ਬਹੁਤੇ ਪੋਸਟਰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹੀ ਹਨ ਅਤੇ ਇਨ੍ਹਾਂ ਉਤੇ ਕਾਰਵਾਈ ਕਰਨ ਲਈ ਨਗਰ ਨਿਗਮ ਬਹੁਤਾ ਸੰਜੀਦਾ ਨਹੀਂ ਜਾਪਦਾ ਅਤੇ ਦੇਖਣਾ ਹੋਵੇਗਾ ਕਿ ਕਮਿਸ਼ਨਰ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਹੋਰਨਾਂ ਆਗੂਆਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉਤੇ ਕਾਰਵਾਈ ਕਰਨਗੇ ਜਾਂ ਨਹੀਂ।
Ad Position 22
No active advertisement
ਪਿਛਲੀ ਖ਼ਬਰ ਰਾਜਪੁਰਾ ’ਚ ਸ਼ੱਕ ਦੇ ਅਧਾਰ ’ਤੇ 65 ਕਿੱਲੋ ਰੰਗਦਾਰ ਚਮਚਮ ਜ਼ਬਤ ਮਿਲਵਟਖੋਰੀ ਜਾਂ ਫੂਡ ਪ੍ਰੋਡੈਕਟ ਦੇ ਮਾਪਦੰਡਾਂ ਦੀ ਉਲੰਘਣ... ਅਗਲੀ ਖ਼ਬਰ ਡਾ. ਬੀ. ਐਸ. ਸੰਧੂ ਸਕੂਲ ਦੇ ਲੜਕਿਆਂ ਨੇ ਰੱਸਾਕਸ਼ੀ ਖੇਡ ਮੁਕਾਬਲੇ ’ਚ ਕੀਤਾ ਪਹਿਲਾ ਸਥਾਨ ਹਾਸਿਲ
Ad Position 24