ਪਿੰਡ ਸਹਿਜਪੁਰ ਕਲਾਂ ਵਿਚ ਮਨੁੱਖਤਾ ਦੇ ਭਲੇ ਲਈ 50 ਇਕਾਈਆਂ ਖੂਨ ਇਕੱਤਰ
ਸਮਾਣਾ, 25 ਅਗਸਤ (ਸਾਹਿਬ ਸਿੰਘ)-ਮਨੁੱਖਤਾ ਦੇ ਭਲੇ ਲਈ ਨੇੜਲੇ ਪਿੰਡ ਸਹਿਜਪੁਰ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਸੰਦੀਪ ਸਿੰਘ ਧੀਮਾਨ ਪ੍ਰਧਾਨ ਤੇ ਲਵਪ੍ਰੀਤ ਸਿੰਘ ਸੰਧੂ ਉਪ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ 50 ਵਲੰਟੀਅਰਾਂ ਵਲੋਂ ਖੂਨ ਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ।
ਸਮਾਣਾ, 25 ਅਗਸਤ (ਸਾਹਿਬ ਸਿੰਘ)-ਮਨੁੱਖਤਾ ਦੇ ਭਲੇ ਲਈ ਨੇੜਲੇ ਪਿੰਡ ਸਹਿਜਪੁਰ ਕਲਾਂ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵਲੋਂ ਸੰਦੀਪ ਸਿੰਘ ਧੀਮਾਨ ਪ੍ਰਧਾਨ ਤੇ ਲਵਪ੍ਰੀਤ ਸਿੰਘ ਸੰਧੂ ਉਪ ਪ੍ਰਧਾਨ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਵਿਖੇ ਦੂਜਾ ਖੂਨਦਾਨ ਕੈਂਪ ਲਗਾਇਆ, ਜਿਸ ਵਿਚ 50 ਵਲੰਟੀਅਰਾਂ ਵਲੋਂ ਖੂਨ ਦਾਨ ਕੀਤਾ। ਖੂਨਦਾਨ ਕੈਂਪ ਦਾ ਉਦਘਾਟਨ ਗ੍ਰੰਥੀ ਸਿੰਘ ਭਾਈ ਗੁਰਦੀਪ ਸਿੰਘ ਨੇ ਖੁਦ ਖੂਨਦਾਨ ਕਰਕੇ ਕੀਤਾ। ਕੈਂਪ ਵਿਚ ਗੁਰਚਰਨ ਸਿੰਘ ਸਹਿਜਪੁਰ ਕਲਾਂ ਨੇ 16ਵੀਂ ਵਾਰ ਖੂਨਦਾਨ ਕੀਤਾ। ਕੈਂਪ ਵਿਚ ਡਾ. ਰਜਿੰਦਰ ਸਿੰਘ ਮੂੰਡਖੇੜਾ, ਚਮਕੌਰ ਸਿੰਘ, ਹਰਜੋਤ ਸਿੰਘ, ਜੋਬਨਪ੍ਰੀਤ ਸਿੰਘ, ਗੁਰਮਨ ਸਿੰਘ, ਜਸਕਰਨ ਸਿੰਘ, ਖੁਸ਼ਪ੍ਰੀਤ ਸਿੰਘ ਜਸ਼ਨੀ, ਜਸਪ੍ਰੀਤ ਸਿੰਘ, ਸਤਨਾਮ ਸਿੰਘ, ਗੁਰਲਾਲ ਸਿੰਘ, ਲਵਪ੍ਰੀਤ ਸਿੰਘ ਸਮਾਣਾ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਤਗਮੇ ਪਾ ਕੇ ਸਨਮਾਨਿਤ ਕੀਤਾ। ਖੂਨਦਾਨੀਆਂ ਨੂੰ ਸਨਮਾਨਿਤ ਕਰ ਦੇ ਹੋਏ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨੇ ਕਿਹਾ ਕਿ ਖੂਨ ਇਕ ਅਜਿਹਾ ਤਰਲ ਹੈ ਕਿ ਕਿਸੇ ਫੈਕਟਰੀ ਜਾਂ ਕਾਰਖਾਨੇ ਵਿਚ ਨਹੀਂ ਬਣਦਾ, ਇਸ ਲਈ ਮਨੁੱਖੀ ਜਾਨਾਂ ਬਚਾਉਣ ਲਈ ਨੌਜਵਾਨਾਂ ਨੂੰ ਖੂਨ ਦਾਨ ਸੇਵਾ ਵਿਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ 5 ਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਵਿਚ ਸਵੇਰੇ 9 ਵਜੇ ਤੋਂ 1 ਵਜੇ ਤੱਕ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।