25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਬੀਬੀ ਲੂੰਬਾ ਤੇ ਡੀ. ਟੀ. ਓ. ਕਰਨ ਸਿੰਘ ਨੇ ਮੁੱਖ ਮੰਤਰੀ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਲੋਕਾਂ ਦਾ ਕੀਤਾ ਧੰਨਵਾਦ

ਪਾਤੜਾਂ, 25 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਪਿੰਡ ਦੇਧਨਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨ ਪੰਜਾਬ ਦੇ ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਵਿਚ ਹਲਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਪੁੱਜਣ ’ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਕਰਨ ਸਿੰਘ ਡੀ.

Ad Position 21
No active advertisement
ਬੀਬੀ ਵਨਿੰਦਰ ਕੌਰ ਲੂੰਬਾ ਸਾਬਕਾ ਵਿਧਾਇਕਾ ਤੇ ਕਰਨ ਸਿੰਘ ਡੀ. ਟੀ. ਓ. ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਕੰਬੋਜ 26-08-2026
ਪਾਤੜਾਂ, 25 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਪਿੰਡ ਦੇਧਨਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨ ਪੰਜਾਬ ਦੇ ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਣ ਮਗਰੋਂ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਇਸ ਵਿਚ ਹਲਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਪੁੱਜਣ ’ਤੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਕਰਨ ਸਿੰਘ ਡੀ. ਟੀ. ਓ. ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗੱਲਬਾਤ ਕਰਦਿਆਂ ਬੀਬੀ ਲੂੰਬਾ ਤੇ ਕਰਨ ਸਿੰਘ ਡੀ. ਟੀ. ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਰੀਬ 45 ਦਿਨਾਂ ਵਿੱਚ ਦੂਜੀ ਵਾਰ ਹਲਕਾ ਸ਼ੁਤਰਾਣਾਂ ਵਿਚ ਰੈਲੀ ਕੀਤੀ ਗਈ ਹੈ ਤੇ ਦੇਧਨਾਂ ਪਿੰਡ ਦੀ ਰੈਲੀ ਵਿਚ ਵੱਡੀ ਵੀ ਗਿਣਤੀ ਵਿਚ ਲੋਕਾਂ ਦੇ ਪੁੱਜਣ ’ਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ, ਚੇਅਰਮੈਨ ਸੁਖਜੀਤ ਸਿੰਘ ਹੈਪੀ ਕਾਲੇਕਾ, ਅਮ੍ਰਿਤਪਾਲ ਸਿੰਘ ਕਾਲੇਕਾ ਪ੍ਰਧਾਨ ਨਗਰ ਕੌਸਲ, ਸਾਬਕਾ ਕੌਸਲਰ ਫਕੀਰ ਚੰਦ ਗੋਇਲ, ਦੁਰਗਾ ਦਾਸ ਸਿੰਗਲਾ, ਕੁਲਵੀਰ ਸਿੰਘ ਧਨੇਠਾ, ਪਰਮਜੀਤ ਸਿੰਘ ਜਲਾਲਪੁਰ, ਮਨਵੀਰ ਸਿੰਘ ਮੰਨਾ ਕੌਸਲਰ, ਕੁਲਦੀਪ ਸਿੰਘ ਥਿੰਦ, ਹਰਜੀਤ ਸਿੰਘ ਬਿੱਟੂ ਘੱਗਾ, ਹਰਪਾਲ ਸਿੰਘ ਲਾਡੀ ਘੱਗਾ, ਪਰਵਿੰਦਰ ਸਿੰਘ ਘੱਗਾ, ਮੈਨੀ ਵਿਰਕ ਧੁਹੜ, ਚਮਕੌਰ ਸਿੰਘ ਕਲਵਾਣੂੰ, ਗੁਰਪਿਆਰ ਸਿੰਘ ਗਿੱਲ, ਸਾਬਾਕ ਕੌਸਲਰ ਬਬਲੀ ਘੱਗਾ, ਕੌਸਲਰ ਹਰਪਾਲ ਕੌਰ, ਕੌਸਲਰ ਗੁਰਵਿੰਦਰ ਸਿੰਘ ਗੁਰੀ, ਤਲਵਿੰਦਰ ਸਿੰਘ, ਅਮਨ ਪੰਨੂ, ਕੌਲਸਰ ਵਿੱਕੀ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਧਿਆਨ ਸਿੰਘ ਭਾਨਰੀ ਦਾ ਪੀ. ਏ. ਸੀ. ਮੈਂਬਰ ਬਣਨ ’ਤੇ ਕੀਤਾ ਸਨਮਾਨ ਅਗਲੀ ਖ਼ਬਰ ਸੁਧੀਰ ਕੱਕੜ ‘ਅਪਣਾ ਭਾਰਤੀ ਸਨਾਤਨ ਪਾਰਟੀ’ ਪੰਜਾਬ ਦੇ ਪ੍ਰਧਾਨ ਬਣੇ
Ad Position 24