26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੁਲਵੰਤ ਸਿੰਘ ਸਿਆਣ ਬਣੇ ਓ. ਬੀ. ਸੀ. ਵਿਭਾਗ ਬਲਾਕ ਕਾਂਗਰਸ ਕਮੇਟੀ ਨਾਭਾ ਦੇ ਸ਼ਹਿਰੀ ਪ੍ਰਧਾਨ

ਨਾਭਾ, 25 ਅਗਸਤ (ਵਰਿੰਦਰ ਵਰਮਾ)-ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਮਿਹਨਤੀ ਤੇ ਇਮਾਨਦਾਰ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਨ ਸਭਾ ਨਾਭਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਫਾਦਾਰ ਆਗੂ ਕੁਲਵੰਤ ਸਿੰਘ ਸਿਆਣ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 26-08-2026
ਨਾਭਾ, 25 ਅਗਸਤ (ਵਰਿੰਦਰ ਵਰਮਾ)-ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ ਵਾਲੇ ਮਿਹਨਤੀ ਤੇ ਇਮਾਨਦਾਰ ਵਰਕਰਾਂ ਤੇ ਆਗੂਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਨ ਸਭਾ ਨਾਭਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਦੇ ਵਫਾਦਾਰ ਆਗੂ ਕੁਲਵੰਤ ਸਿੰਘ ਸਿਆਣ ਨੂੰ ਨਿਯੁਕਤੀ ਪੱਤਰ ਦੇਣ ਉਪਰੰਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਿਹਨਤੀ ਆਗੂ ਕੁਲਵੰਤ ਸਿੰਘ ਸਿਆਣ ਨੂੰ ਓ. ਬੀ. ਸੀ. ਵਿਭਾਗ, ਬਲਾਕ ਕਾਂਗਰਸ ਕਮੇਟੀ ਨਾਭਾ ਸ਼ਹਿਰੀ ਦਾ ਪ੍ਰਧਾਨ ਤੇ ਹਰਜੀਤ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੱਤੀ ਤੇ ਕਿਹਾ ਕਿ ਆਸ ਪ੍ਰਗਟ ਕਰਦੇ ਹਨ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ। ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸਿਆਣ ਤੇ ਹਰਜੀਤ ਸਿੰਘ ਨੇ ਨਵੀ ਜ਼ਿੰਮੇਵਾਰੀ ਮਿਲਣ ’ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਚੇਅਰਮੈਨ ਅਨਿਲ ਜੈ ਹਿੰਦ, ਪ੍ਰਧਾਨ ਪੀ. ਪੀ. ਸੀ. ਸੀ. ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਜੀ. ਐਸ. ਭੱਟੀ, ਇੰਦਰਜੀਤ ਚੀਕੂ ਬਲਾਕ ਸੰਮਤੀ ਮੈਂਬਰ, ਚੰਚਲ ਵੋਰਾ, ਸ਼ਸ਼ੀ ਜਿੰਦਲ ਸ਼ਹਿਰੀ ਪ੍ਰਧਾਨ, ਸਿਆਸੀ ਸਕੱਤਰ ਚਰਨਜੀਤ ਬਾਤਿਸ਼, ਹਰਬੰਸ ਸਿੰਘ, ਪਰਮਜੀਤ ਤੁੰਗਾ, ਬਿੱਟੂ ਸ਼ਿਵਗੜ੍ਹ, ਹਰਮੇਸ਼ ਮੇਸ਼ੀ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬੋਹੜ ਸਾਹਿਬ ਵਿਖੇ ਧਾਰਮਿਕ ਗੁਰਮਤਿ ਸਮਾਗਮ ਸੰਬੰਧੀ ਤਿਆਰੀਆਂ ਮੁਕੰਮਲ ਅਗਲੀ ਖ਼ਬਰ ਬਕਾਇਆ ਡੀ. ਏ. ਤੇ ਏਰੀਅਰ ਦੀ ਮੰਗ ਨੂੰ ਲੈ ਕੇ ਜੀ. ਸੀ. ਟੀ. ਏ. ਵਲੋਂ ਸੰਘਰਸ਼ ਦਾ ਐਲਾਨ
Ad Position 24