26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸ਼ਹੀਦ ਊਧਮ ਸਿੰਘ ਸਟੇਡੀਅਮ ਭੁੱਨਰਹੇੜੀ ਦਾ ਦੌਰਾ ਕਰਕੇ ਰਣਜੋਧ ਸਿੰਘ ਹਡਾਣਾ ਨੇ ਵੰਡੀਆਂ ਕਿੱਟਾਂ

ਭੁੱਨਰਹੇੜੀ, 25 ਅਗਸਤ (ਧਨਵੰਤ ਸਿੰਘ)-ਸ਼ਹੀਦ ਊਧਮ ਸਿੰਘ ਸਟੇਡੀਅਮ ਭੁੱਨਰਹੇੜੀ ਵਿਖੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਪਿਛਲੇ ਕਰੀਬ 35 ਸਾਲਾਂ ਤੋਂ ਹੈਂਡਬਾਲ ਖੇਡ ਨੂੰ ਉਤਸ਼ਾਹਿਤ ਕਰਨ ਤੇ ਖਿਡਾਰੀ ਤਿਆਰ ਕਰਨ ਦੀ ਪ੍ਰੰਪਰਾ ਚੱਲ ਰਹੀ ਹੈ। ਸਟੇਡੀਅਮ ਵਿਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਲੜਕੇ ਤੇ ਲੜਕੀਆਂ ਹੈਂਡਬਾਲ ਦੀ ਕੋਚਿੰਗ ਲੈਣ ਲਈ ਪਹੁੰਚਦੇ ਹਨ।

Ad Position 21
No active advertisement
ਅਜੀਤ ਡੈਸਕ 26-08-2026
ਭੁੱਨਰਹੇੜੀ, 25 ਅਗਸਤ (ਧਨਵੰਤ ਸਿੰਘ)-ਸ਼ਹੀਦ ਊਧਮ ਸਿੰਘ ਸਟੇਡੀਅਮ ਭੁੱਨਰਹੇੜੀ ਵਿਖੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਪਿਛਲੇ ਕਰੀਬ 35 ਸਾਲਾਂ ਤੋਂ ਹੈਂਡਬਾਲ ਖੇਡ ਨੂੰ ਉਤਸ਼ਾਹਿਤ ਕਰਨ ਤੇ ਖਿਡਾਰੀ ਤਿਆਰ ਕਰਨ ਦੀ ਪ੍ਰੰਪਰਾ ਚੱਲ ਰਹੀ ਹੈ। ਸਟੇਡੀਅਮ ਵਿਚ ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਲੜਕੇ ਤੇ ਲੜਕੀਆਂ ਹੈਂਡਬਾਲ ਦੀ ਕੋਚਿੰਗ ਲੈਣ ਲਈ ਪਹੁੰਚਦੇ ਹਨ। ਕੋਚਾਂ ਵਲੋਂ ਖਿਡਾਰੀਆਂ ਨੂੰ ਨਿਯਮਤ ਅਭਿਆਸ ਕਰਵਾਉਣ ਦੇ ਨਾਲ-ਨਾਲ ਮੁਕਾਬਲਿਆਂ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਸਾਬਕਾ ਪੀ. ਆਰ. ਟੀ. ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਸ਼ਹੀਦ ਊਧਮ ਸਿੰਘ ਸਟੇਡੀਅਮ ਦਾ ਦੌਰਾ ਕੀਤਾ। ਉਨ੍ਹਾਂ ਨੇ ਖੇਡ ਮੈਦਾਨ ਦਾ ਚੱਕਰ ਲਗਾ ਕੇ ਉਥੇ ਚੱਲ ਰਹੀਆਂ ਖੇਡ ਗਤੀਵਿਧੀਆਂ ਤੇ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਲੋੜਾਂ ਅਤੇ ਖੇਡ ਸੰਬੰਧੀ ਮੁਸ਼ਕਿਲਾਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਹਡਾਣਾ ਵਲੋਂ ਹੈਂਡਬਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੀ ਵੰਡੀਆਂ ਗਈਆਂ। ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਉਨ੍ਹਾਂ ਕਿਹਾ ਕਿ ਭੁੱਨਰਹੇੜੀ ਦੇ ਖਿਡਾਰੀ ਲੰਮੇ ਸਮੇਂ ਤੋਂ ਆਪਣੀ ਮਿਹਨਤ ਅਤੇ ਪ੍ਰਤਿਭਾ ਸਦਕਾ ਇਲਾਕੇ ਦਾ ਨਾਂਅ ਰੌਸ਼ਨ ਕਰ ਰਹੇ ਹਨ। ਹਡਾਣਾ ਨੇ ਕਿਹਾ ਕਿ ਹਲਕਾ ਸਨੌਰ ਦੇ ਸਮੂਹ ਖੇਡ ਕਲੱਬਾਂ ਨੂੰ ਖੇਡਾਂ ਦਾ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ, ਅਕਤੂਬਰ ਮਹੀਨੇ ਤੱਕ ਇਹ ਖੇਡ ਸਾਮਾਨ ਖਿਡਾਰੀਆਂ ਅਤੇ ਕਲੱਬਾਂ ਤੱਕ ਪਹੁੰਚਾਉਣ ਦਾ ਟੀਚਾ ਹੈ। ਇਸ ਮੌਕੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਚੇਅਰਮੈਨ ਚਰਨਜੀਤ ਸਿੰਘ ਨੈਣਾਂ, ਉਪ ਚੇਅਰਮੈਨ ਸਿਮਰਨਦੀਪ ਸਿੰਘ ਸੋਹਲ, ਉਪ ਚੇਅਰਮੈਨ ਹਰਪ੍ਰੀਤ ਸਿੰਘ ਘੁੰਮਣ, ਸਰਪੰਚ ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਬੀ. ਡੀ. ਪੀ. ਓ., ਕੋਚ ਲਤੀਫ ਮੁਹੰਮਦ ਵਕੀਲ ਮਸਾਲ ਸਰਪੰਚ, ਜਸਪਾਲ ਸਿੰਘ, ਕਸ਼ਮੀਰ ਸਿੰਘ ਤੇ ਕਾਲਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ ਦੇ ਮੱਦੇਨਜ਼ਰ ਸੰਜੀਵ ਸ਼ਰਮਾ ਕਾਲੂ ਵਲੋਂ ਵੱਖ-ਵੱਖ ਪਿੰਡਾਂ ’ਚ ਲੋਕਾਂ ਨਾਲ ਮੁਲਾਕਾਤ ਅਗਲੀ ਖ਼ਬਰ ਬਿਰਧਨੋ ਵਿਖੇ ਲੋਕ ਮਿਲਣੀ ਦੌਰਾਨ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੂੰ ਲੱਡੂਆਂ ਨਾਲ ਤੋਲਿਆ
Ad Position 24