26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸ਼ਹਿਰ ’ਚ ਨਰਕ ਵਰਗੇ ਹਾਲਾਤ, ਪੁਰਾਣੀ ਕਚਹਿਰੀ ਰੋਡ ’ਤੇ ਫੈਲਿਆ ਸੀਵਰੇਜ ਦਾ ਗੰਦਾ ਪਾਣੀ

ਰਾਜਪੁਰਾ, 25 ਅਗਸਤ (ਰਣਜੀਤ ਸਿੰਘ)-ਇਥੋਂ ਦੀ ਕਚਹਿਰੀ ਰੋਡ ’ਤੇ ਫਿਰ ਰਹੇ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਬਣਾ ਕੇ ਰੱਖ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੀ ਪੁਰਾਣੀ ਕਚਹਿਰੀ ਰੋਡ ’ਤੇ ਸੀਵਰੇਜ ਦਾ ਪਾਣੀ ਸ਼ਰੇਆਮ ਸੜਕ ’ਤੇ ਫਿਰ ਰਿਹਾ ਹੈ, ਇਹ ਗੰਦਾ ਪਾਣੀ ਦਰਜਨ ਦੇ ਕਰੀਬ ਦੁਕਾਨਾਂ ਦੇ ਐਨ ਮੂਹਰੇ ਖੜ੍ਹਾ ਹੈ ਜਿਸ ਕਾਰਨ ਦਰਜਨ ਤੋਂ ਵੱਧ ਦੁਕਾਨਾਂ ਦੇ ਸ਼ਟਰਾਂ ਨੂੰ ਜਿੰਦਾ ਲੱਗ ਗਿਆ ਹੈ।

Ad Position 21
No active advertisement
ਅਜੀਤ ਡੈਸਕ 26-08-2026
ਰਾਜਪੁਰਾ, 25 ਅਗਸਤ (ਰਣਜੀਤ ਸਿੰਘ)-ਇਥੋਂ ਦੀ ਕਚਹਿਰੀ ਰੋਡ ’ਤੇ ਫਿਰ ਰਹੇ ਸੀਵਰੇਜ ਦੇ ਗੰਦੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨਰਕ ਤੋਂ ਵੀ ਭੈੜੀ ਬਣਾ ਕੇ ਰੱਖ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇੱਥੋਂ ਦੀ ਪੁਰਾਣੀ ਕਚਹਿਰੀ ਰੋਡ ’ਤੇ ਸੀਵਰੇਜ ਦਾ ਪਾਣੀ ਸ਼ਰੇਆਮ ਸੜਕ ’ਤੇ ਫਿਰ ਰਿਹਾ ਹੈ, ਇਹ ਗੰਦਾ ਪਾਣੀ ਦਰਜਨ ਦੇ ਕਰੀਬ ਦੁਕਾਨਾਂ ਦੇ ਐਨ ਮੂਹਰੇ ਖੜ੍ਹਾ ਹੈ ਜਿਸ ਕਾਰਨ ਦਰਜਨ ਤੋਂ ਵੱਧ ਦੁਕਾਨਾਂ ਦੇ ਸ਼ਟਰਾਂ ਨੂੰ ਜਿੰਦਾ ਲੱਗ ਗਿਆ ਹੈ। ਇਸ ਦੇ ਨਾਲ ਹੀ ਇਸ ਸੜਕ ਤੋਂ ਦੀ ਆਉਣ ਜਾਣ ਵਾਲੇ ਲੋਕਾਂ ਲਈ ਸੀਵਰੇਜ ਦਾ ਗੰਦਾ ਪਾਣੀ ਨਰਕ ਭਰੀ ਜ਼ਿੰਦਗੀ ਬਣਿਆ ਪਿਆ ਹੈ। ਇਸ ਸੰਬੰਧੀ ਰੇਖਾ ਰਾਣੀ, ਬਲਦੇਵ ਸਿੰਘ, ਗੁਰਮੇਲ ਸਿੰਘ, ਅਮਰਜੀਤ ਸਿੰਘ,ਹਰਲੀਨ ਕੌਰ, ਦੇਵਰਾਜ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਸੜਕ ਤੋਂ ਦੀ ਰੋਜ਼ ਦਾ ਆਉਣਾ ਜਾਣਾ ਹੈ ਪਰ ਇਥੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਨੇ ਉਨ੍ਹਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਕੀਤੀ ਪਈ ਹੈ। ਇਸ ਦੇ ਨਾਲ ਹੀ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਕਾਰੇ ਦਰਬਾਰੇ ਕਈ ਵਾਰ ਇਸ ਦੀ ਸ਼ਿਕਾਇਤ ਕੀਤੀ ਹੈ। ਇਹ ਸਮੱਸਿਆ ਸਿਰਫ ਸੜਕ ’ਤੇ ਫੈਲੇ ਗੰਦੇ ਪਾਣੀ ਤੱਕ ਨਹੀਂ ਹੈ। ਇਹ ਗੰਦਾ ਪਾਣੀ ਪੀਣ ਵਾਲੇ ਪਾਣੀ ਦੀਆਂ ਪਾਈਪ ਲਾਈਨਾਂ ਵਿਚ ਮਿਲ ਰਿਹਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਹੈਜ਼ਾ, ਪੀਲੀਆ, ਡੇਂਗੂ, ਮਲੇਰੀਆਂ ਅਤੇ ਹੋਰ ਬਿਮਾਰੀਆਂ ਫੈਲ ਸਕਦੀਆਂ ਹਨ। ਇਸ ਸੰਬੰਧੀ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦਾ ਕਹਿਣਾ ਹੈ ਪ੍ਰਸ਼ਾਸਨਿਕ ਦਾਅਵਿਆਂ ਦੀ ਫੂਕ ਨਿਕਲੀ ਪਈ ਹੈ, ਲੋਕਾਂ ਦੇ ਕਾਰੋਬਾਰ ਨੂੰ ਜਿੰਦੇ ਲੱਗ ਗਏ ਹਨ। ਸੀਵਰੇਜ ਬੋਰਡ ਤੇ ਸਿਹਤ ਵਿਭਾਗ ਨੂੰ ਅੱਖਾਂ ’ਤੇ ਬੰਨੀ ਪੱਟੀ ਖੋਲ੍ਹਣੀ ਚਾਹੀਦੀ ਹੈ ਅਤੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ’ਚ ਸਾਈਕਲ ਸਵਾਰ ਦੀ ਮੌਤ ਅਗਲੀ ਖ਼ਬਰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਮੌਕੇ 5 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕਰੇ ਪੰਜਾਬ ਸਰਕਾਰ-ਕੁਲਵਿੰਦਰ ਸਿੰਘ ਅਰਨ...
Ad Position 24