ਪਿੰਡ ਢੀਂਗੀ ਵਿਖੇ ਮਨਾਇਆ ਤੀਆਂ ਦਾ ਤਿਉਹਾਰ
ਨਾਭਾ,19 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਢੀਗੀਂ ਸਥਿਤ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਤੀਆ ਤੀਜ ਦੀਆਂ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਵਿਆਹੀਆਂ, ਕਵਾਰੀਆਂ ਕੁੜੀਆਂ ਤੇ ਬੱਚੀਆਂ ਵੱਲੋਂ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਤ ਗਾਣੇ ਗਾ ਕੇ ਮਨੋਰੰਜਨ ਕੀਤਾ ਗਿਆ। ਪਿੰਡ ਦੀ ਪੰਚਾਇਤ ਵਲੋਂ ਆਈਆਂ ਕੁੜੀਆਂ ਨੂੰ ਮਿਠਾਈ ਤੇ ਇੱਕ ਇੱਕ ਗਲਾਸ ਦੇ ਕੇ ਮਾਣ ਸਨਮਾਨ ਦਿੰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ।
ਨਾਭਾ,19 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਢੀਗੀਂ ਸਥਿਤ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਤੀਆ ਤੀਜ ਦੀਆਂ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਵਿਆਹੀਆਂ, ਕਵਾਰੀਆਂ ਕੁੜੀਆਂ ਤੇ ਬੱਚੀਆਂ ਵੱਲੋਂ ਸ਼ਮੂਲੀਅਤ ਕਰਦਿਆਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਭੰਗੜਾ, ਗਿੱਧਾ, ਸਿੱਠਣੀਆ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀ ਪਹਿਚਾਣ ਨਾਲ ਸੰਬੰਧਤ ਗਾਣੇ ਗਾ ਕੇ ਮਨੋਰੰਜਨ ਕੀਤਾ ਗਿਆ। ਪਿੰਡ ਦੀ ਪੰਚਾਇਤ ਵਲੋਂ ਆਈਆਂ ਕੁੜੀਆਂ ਨੂੰ ਮਿਠਾਈ ਤੇ ਇੱਕ ਇੱਕ ਗਲਾਸ ਦੇ ਕੇ ਮਾਣ ਸਨਮਾਨ ਦਿੰਦਿਆਂ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਟੂ ਢਿੰਗੀ ਨੇ ਕਿਹਾ ਕਿ ਇਹ ਸਾਡਾ ਅਸਲੀ ਸੱਭਿਆਚਾਰਕ ਰੰਗ ਹੈ ਕਿਉਂ ਜੋ ਇਸ ਦਿਨ ਵੱਖ-ਵੱਖ ਪਿੰਡਾਂ ਵਿਚ ਵਿਆਹੀਆਂ ਹੋਈਆਂ ਕੁੜੀਆਂ ਮੁੜ ਪੇਕੇ ਘਰ ਆ ਕੇ ਇਕੱਠੀਆਂ ਹੁੰਦੀਆਂ ਹਨ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਂਗੀ, ਹੈਪੀ ਸਰਪੰਚ ਪਤਨੀ ਸ਼ੇਰ ਸਿੰਘ, ਲਾਲ ਚੰਦ ਪੰਚ, ਸੁਖਵਿੰਦਰ ਸਿੰਘ, ਪ੍ਰਵੀਨ ਕੌਰ ਪੰਚ, ਅਖਤਰੀ ਪੰਚ, ਹਰਭਜਨ ਸਿੰਗ ਨੰਬਰਦਾਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਜਰਨੈਲ ਕੌਰ ਪੰਚ, ਦਰਸ਼ਨ ਸਿੰਘ ਪੰਚ ਜਸਵੀਰ ਕੌਰ ਪੰਚ ਤੋਂ ਇਲਾਵਾ ਪਿੰਡ ਕੁੜੀਆ, ਬੱਚੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਤੀਆਂ ਦਾ ਆਨੰਦ ਮਾਣਿਆ।