‘ ਆਪ’ ਦੇ ਜ਼ਿਲ੍ਹਾ ਮੀਤ ਪ੍ਰਧਾਨ ਦੀ ਸੜਕ ਹਾਦਸੇ ’ਚ ਹੋਈ ਮੌਤ ਕਾਰਨ ਅਤਾਲਾਂ ਪਿੰਡ ’ਚ ਸੋਗ ਦੀ ਲਹਿਰ
ਜ਼ਖ਼ਮੀ ਹੋਏ 2 ਸਾਥੀਆਂ ਨੂੰ ਪਾਤੜਾਂ ਲਿਆ ਕੇ ਕਰਵਾਇਆ ਦਾਖਲ
ਪਾਤੜਾਂ, 13 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲੇ ਦੀ ਸਬ ਡਵੀਜਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਦੀ ਰਾਏਕੋਟ ਨੇੜੇ ਕਾਰ ਹਾਦਸੇ ਵਿਚ ਆਪਣੇ 2 ਸਾਥੀਆਂ ਸਮੇਤ ਮੌਤ ਹੋ ਗਈ ਹੈ। ਜਿਸ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਉਨ੍ਹਾਂ ਦੇ ਪਿੰਡ ਲਿਆਉਣ ਲਈ ਲੋੜੀਦੀਆਂ ਕਾਰਵਾਈ ਜਿਥੇ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਇਨ੍ਹਾਂ ਨਾਲ ਕਾਰ ਵਿਚ ਜ਼ਖ਼ਮੀ ਹੋਏ ਪਾਤੜਾਂ ਸ਼ਹਿਰ ਤੇ ਪਿੰਡ ਬੂਰੜ੍ਹ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਬਰਾਂ ਵਲੋਂ ਸ਼ਹਿਰ ਦੇ ਇਕ ਚੈਰੀਟੇਬਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਪਾਤੜਾਂ, 13 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲੇ ਦੀ ਸਬ ਡਵੀਜਨ ਪਾਤੜਾਂ ਦੇ ਪਿੰਡ ਅਤਾਲਾਂ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਜਿਲ੍ਹਾ ਮੀਤ ਪ੍ਰਧਾਨ ਸੰਦੀਪ ਸਿੰਘ ਦੀ ਰਾਏਕੋਟ ਨੇੜੇ ਕਾਰ ਹਾਦਸੇ ਵਿਚ ਆਪਣੇ 2 ਸਾਥੀਆਂ ਸਮੇਤ ਮੌਤ ਹੋ ਗਈ ਹੈ। ਜਿਸ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਉਨ੍ਹਾਂ ਦੇ ਪਿੰਡ ਲਿਆਉਣ ਲਈ ਲੋੜੀਦੀਆਂ ਕਾਰਵਾਈ ਜਿਥੇ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਇਨ੍ਹਾਂ ਨਾਲ ਕਾਰ ਵਿਚ ਜ਼ਖ਼ਮੀ ਹੋਏ ਪਾਤੜਾਂ ਸ਼ਹਿਰ ਤੇ ਪਿੰਡ ਬੂਰੜ੍ਹ ਦੇ ਰਹਿਣ ਵਾਲੇ ਨੌਜਵਾਨਾਂ ਨੂੰ ਇਨ੍ਹਾਂ ਦੇ ਪਰਿਵਾਰਕ ਮੈਬਰਾਂ ਵਲੋਂ ਸ਼ਹਿਰ ਦੇ ਇਕ ਚੈਰੀਟੇਬਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਅਤਾਲਾਂ ਵਿਚ ਮਾਤਮ ਛਾਇਆ ਹੋਇਆ ਹੈ। ਪਿੰਡ ਅਤਾਲਾਂ ਪੁੱਜੇ ਪੱਤਰਕਾਰਾਂ ਨੂੰ ਜਸਵੰਤ ਸਿੰਘ ਨੇ ਦੱਸਿਆ ਕਿ ਮੇਰਾ 25 ਸਾਲਾ ਲੜਕਾ ਸੰਦੀਪ ਸਿੰਘ ਪਾਤੜਾਂ ਇਲਾਕੇ ਦੇ ਦੋ ਸਾਥੀਆਂ ਤੇ ਦਿੜਬੇ ਦੇ ਰਹਿਣ ਵਲੇ 2 ਹੋਰ ਦੋਸਤਾਂ ਨਾਲ ਨਕਦੋਰ ਨੇੜੇ ਸਥਿਤ ਬਾਬਾ ਲਾਡੀ ਸ਼ਾਹ ਦੇ ਦਰਬਾਰ ਵਿਚ ਮੱਥਾ ਟੇਕਣ ਗਏ ਸਨ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਾਏਕੋਟ ਨੇੜੇ ਸੜਕ ਦੇ ਇਕ ਮੋੜ ਤੋਂ ਅਚਾਨਕ ਉਨ੍ਹਾਂ ਦੀ ਕਾਰ ਡਵਾਇਡਰ ਨਾਲ ਟਕਰਾਉਣ ਮਗਰੋਂ ਛੱਪੜ ਵਿਚ ਜਾ ਡਿੱਗੀ ਅਤੇ ਇਸ ਹਾਦਸੇ ਵਿਚ ਸਾਡੇ ਲੜਕੇ ਸੰਦੀਪ ਸਿੰਘ ਤੇ ਉਨ੍ਹਾਂ ਦੇ ਦਿੜਬੇ ਦੇ ਰਹਿਣ ਵਾਲੇ 2 ਸਾਥੀਆਂ ਦੀ ਮੌਤ ਹੋ ਗਈ ਹੈ ਅਤੇ ਇਸ ਹੋਈ ਘਟਨਾ ਦਾ ਸਾਨੂੰ ਦੇਰ ਰਾਤ ਪਤਾ ਲੱਗਿਆ ਹੈ। ਮ੍ਰਿਤਕ ਸੰਦੀਪ ਸਿੰਘ ਦੇ ਚਾਚਾ ਗੁਰਲਾਲ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਆਮ ਆਦਮ ਪਾਰਟੀ ਦਾ ਸਰਗਰਮ ਆਗੂ ਸੀ ਅਤੇ ਉਹ ਜ਼ਿਲ੍ਹਾ ਮੀਤ ਪ੍ਰਧਾਨ ਵਜੋਂ ਪਾਰਟੀ ਲਈ ਕੰਮ ਕਰ ਰਿਹਾ ਸੀ ਇਸ ਦੀ ਹੋਈ ਮੌਤ ਨਾਲ ਸਾਡੇ ਪਰਿਵਾਰ ਨੂੰ ਭਾਰੀ ਸਦਮਾ ਪੁੱਜਾ ਹੈ। ਇਸ ਹਾਦਸੇ ਦੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਰਨ ਸਿੰਘ ਡੀ. ਟੀ. ਓ. ਤੇ ਬੀਬੀ ਵਨਿੰਦਰ ਕੌਰ ਲੂੰਬਾ ਨੇ ਕਿਹਾ ਕਿ ਸੰਦੀਪ ਸਿੰਘ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਉਨ੍ਹਾਂ ਦੇ ਪਰਿਾਵਰ ਨੂੰ ਵੱਡਾ ਸਦਮਾ ਪੁੱਜਾ ਹੈ ਉੱਥੇ ਹੀ ਹਲਕਾ ਸ਼ੁਤਰਾਣਾਂ ’ਚ ਆਮ ਆਦਮੀ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਹਾਦਸੇ ’ਤੇ ਮਹਿੰਗਾ ਬਰਾੜ੍ਹ ਚੇਅਰਮੈਨ ਮਾਰਕਿਟ ਕਮੇਟੀ ਪਾਤੜਾਂ, ਕੁਲਦੀਪ ਸਿੰਘ ਥਿੰਦ, ਰਾਜੇਸ਼ ਕੁਮਾਰ ਸੋਨੀ ਜਲੂਰ, ਰਾਜਪਾਲ ਸਿੰਘ ਅਤਾਲਾਂ ਸਮੇਤ ਹੋਰ ਬਹੁਤ ਸਾਰੇ ਆਗੂਆਂ ਨੇ ਵਿਰਕ ਪਰਿਵਾਰ ਨਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।