14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਜੀ. ਐਸ. ਬਿੱਲੂ ਤੇ ਅਸ਼ੋਕ ਬਾਂਸਲ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੀ. ਏ. ਸੀ. ਮੈਂਬਰ

ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੌੜ)-ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਅਕਸਰ ਸ਼ਰਾਬ ਦੀ ਤਸਕਰੀ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਲਗਪਗ ਹਰ ਮਹੀਨੇ ਹੀ ਜੱਗ ਜ਼ਾਹਿਰ ਹੁੰਦੀ ਹੈ ਜਦੋਂ ਚੰਡੀਗੜ੍ਹ ਦੀ ਸ਼ਰਾਬ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਫੜੀ ਜਾਂਦੀ ਹੈ। ਪਿਛਲੇ ਦੋ ਮਹੀਨਿਆਂ ’ਚ 50 ਪੇਟੀਆਂ ਤੋਂ ਵਧ ਚੰਡੀਗੜ੍ਹ ਦੀ ਸ਼ਰਾਬ ਜ਼ਿਲ੍ਹੇ ’ਚ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ।

Ad Position 21
No active advertisement
ਜੀ. ਐਸ. ਬਿੱਲੂ ਤੇ ਅਸ਼ੋਕ ਬਾਂਸਲ ਬਣੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪੀ. ਏ. ਸੀ. ਮੈਂਬਰ 14-08-2026
ਪਟਿਆਲਾ, 13 ਅਗਸਤ (ਮਨਦੀਪ ਸਿੰਘ ਖਰੌੜ)-ਪੁਲਿਸ ਤੇ ਐਕਸਾਈਜ਼ ਵਿਭਾਗ ਵਲੋਂ ਅਕਸਰ ਸ਼ਰਾਬ ਦੀ ਤਸਕਰੀ ਰੋਕਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ ਦਾਅਵਿਆਂ ਦੀ ਸਚਾਈ ਲਗਪਗ ਹਰ ਮਹੀਨੇ ਹੀ ਜੱਗ ਜ਼ਾਹਿਰ ਹੁੰਦੀ ਹੈ ਜਦੋਂ ਚੰਡੀਗੜ੍ਹ ਦੀ ਸ਼ਰਾਬ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੋਂ ਫੜੀ ਜਾਂਦੀ ਹੈ। ਪਿਛਲੇ ਦੋ ਮਹੀਨਿਆਂ ’ਚ 50 ਪੇਟੀਆਂ ਤੋਂ ਵਧ ਚੰਡੀਗੜ੍ਹ ਦੀ ਸ਼ਰਾਬ ਜ਼ਿਲ੍ਹੇ ’ਚ ਪੁਲਿਸ ਵਲੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੰਡੀਗੜ੍ਹ ਦੀ ਸ਼ਰਾਬ ਨਾਲ ਪੰਜਾਬ ’ਚ ਵਿਕਣ ਕਾਰਨ ਸੂਬਾ ਸਰਕਾਰ ਦੇ ਖ਼ਜ਼ਾਨੇ ਨੂੰ ਹਰ ਮਹੀਨੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਇਸ ਤੋਂ ਵੱਡੀ ਗਿਣਤੀ ’ਚ ਸ਼ਰਾਬ ਗ਼ੈਰਕਾਨੂੰਨੀ ਤੌਰ ’ਤੇ ਵਿਕਣ ਸੰਬੰਧੀ ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ। ਇਹ ਤਸਕਰੀ ਪਟਿਆਲਾ ਜ਼ਿਲ੍ਹੇ ਤੱਕ ਸੀਮਤ ਨਹੀਂ ਸਗੋਂ ਹੋਰ ਜ਼ਿਲ੍ਹਿਆਂ ’ਚ ਵੀ ਚੰਡੀਗੜ੍ਹ ਦੀ ਸ਼ਰਾਬ ਬਰਾਮਦ ਕੀਤੀ ਜਾਂਦੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਕਸਾਈਜ਼ ਤੇ ਪੁਲਿਸ ਵਿਭਾਗ ਵਲੋਂ ਸ਼ਰਾਬ ਲੈ ਕੇ ਆਉਣ ਸੰਬੰਧੀ ਛੋਟੇ-ਮੋਟੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲਾ ਠੰਢੇ ਬਸਤੇ ਪਾ ਦਿੱਤਾ ਜਾਂਦਾ ਹੈ ਪਰ ਹਾਲੇ ਤਕ ਪੰਜਾਬ ’ਚ ਚੰਡੀਗੜ੍ਹ ਦੀ ਸ਼ਰਾਬ ਭੇਜਣ ਦੇ ਕਾਲੇ ਕਾਰੋਬਾਰ ਦੇ ਪਿੱਛੇ ਪ੍ਰਮੁੱਖ ਸਰਗਨਾ ਕੌਣ ਹੈ? ਪਰ ਹਾਲੇ ਤੱਕ ਪੁਲਿਸ ਵਲੋਂ ਇਸ ਮਾਮਲੇ ’ਚ ਕਿਸੇ ਵੀ ਵੱਡੇ ਠੇਕੇਦਾਰ ਅਤੇ ਸਰਗਨੇ ਖ਼ਿਲਾਫ਼ ਕੋਈ ਵੀ ਵੱਡੀ ਕਾਰਵਾਈ ਅਮਲ ’ ਚ ਨਹੀਂ ਲਿਆਂਦੀ ਗਈ ਜਿਸ ਕਰ ਕੇ ਇਹ ਸਿਲਸਿਲਾ ਵੀ ਨਿਰੰਤਰ ਜਾਰੀ ਹੈ ਜਦੋਂ ਤੱਕ ਚੰਡੀਗੜ੍ਹ ਦੀ ਸ਼ਰਾਬ ਭੇਜਣ ਵਾਲੇ ਸਰਗਨੇ ਕਾਬੂ ਨਹੀਂ ਹੋਣਗੇ ਇਹ ਸਿਲਸਿਲਾ ਜਾਰੀ ਰਹੇਗਾ। ਇਸੇ ਤਹਿਤ ਕੱਲ੍ਹ ਪਟਿਆਲਾ ਐਕਸਾਈਜ਼ ਵਿਭਾਗ ਦੀ ਟੀਮ ਵਲੋਂ ਬਹਾਦਰਗੜ੍ਹ ਨੇੜੇ ਇਕ ਪਿੰਡ ’ਚ ਚੰਡੀਗੜ੍ਹ ਦੀ ਸ਼ਰਾਬ ਵੇਚਣ ਵਾਲੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਘਰੋਂ ਤਲਾਸ਼ੀ ਲੈਣ ਉਪਰੰਤ ਚੰਡੀਗੜ੍ਹ ਦੀ ਦੇਸੀ ਸ਼ਰਾਬ ਬਰਾਮਦ ਹੋਈ। ਫ਼ਿਲਹਾਲ ਥਾਣਾ ਸਦਰ ਦੀ ਪੁਲਿਸ ਨੇ ਇਸ ਮਾਮਲੇ ’ਚ ਮੁਲਜ਼ਮ ਜੋਗਾ ਸਿੰਘ ਤੇ ਜਗਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ 41 ਪੇਟੀਆਂ ਚੰਡੀਗੜ੍ਹ ਦੀ ਦੇਸੀ ਸ਼ਰਾਬ ਦੀਆਂ ਪਟਿਆਲਾ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਮਹਿੰਗੇ ਬਰਾਂਡਾ ਦੀਆਂ ਬੋਤਲਾਂ ’ਚ ਪਾ ਕੇ ਵੇਚਣ ਵਾਲੇ ਮੁਲਜ਼ਮ ਸਥਾਨਕ ਲਹਿਲ ਬਾਗ਼ ਤੋਂ ਫੜੇ ਗਏ ਸੀ। ਸਾਲ 2025 ’ਚ 117 ਪੇਟੀਆਂ ਨਕਲੀ ਸ਼ਰਾਬ ਪੰਜਾਬ ਤੇ ਹਰਿਆਣਾ ਮਾਰਕੇ ਦੀਆਂ ਪਟਿਆਲਾ ’ਚੋਂ ਹੀ ਬਰਾਮਦ ਹੋਈਆਂ ਸਨ। ਉਕਤ ਸ਼ਰਾਬ ਭੇਜਣ ਵਾਲਾ ਸਰਗਨਾ ਕੌਣ ਸੀ ਹਾਲੇ ਇਹ ਸਵਾਲ ਹੀ ਬਣਿਆ ਹੋਇਆ ਹੈ? ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਏ. ਈ. ਟੀ. ਸੀ. ਰੋਹਿਤ ਗਰਗ ਨੇ ਦੱਸਿਆ ਕਿ ਸ਼ਰਾਬ ਦੀ ਤਸਕਰੀ ਰੋਕਣ ਲਈ ਐਕਸਾਈਜ਼ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਤੇ ਉਨ੍ਹਾਂ ਦੀ ਮੁਸਤੈਦੀ ਨਾਲ ਹੀ 10 ਪੇਟੀਆਂ ਫੜੀਆਂ ਗਈਆਂ ਹਨ। ਉਨ੍ਹਾਂ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਐਕਸਾਈਜ਼ ਵਿਭਾਗ ਆਪਣੀ ਕਾਰਵਾਈ ਕਰ ਕੇ ਸਾਰਾ ਮਾਮਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤੇ ਪੁਲਿਸ ਨੇ ਇਸ ਮਾਮਲੇ ਦੀ ਤਫ਼ਤੀਸ਼ ਕਰਨੀ ਹੁੰਦੀ ਹੈ ਕਿ ਚੰਡੀਗੜ੍ਹ ਦੀ ਸ਼ਰਾਬ ਪੰਜਾਬ ਭੇਜਣ ਪਿੱਛੇ ਕੌਣ ਹੈ?
Ad Position 22
No active advertisement
ਪਿਛਲੀ ਖ਼ਬਰ ਤੇਜਬੀਰ ਸਿੰਘ ਖਾਂਗ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਨਿਯੁਕਤ ਅਗਲੀ ਖ਼ਬਰ ਐਸ.ਐਸ.ਐਫ. ਨੇ ਦੋ ਸਾਲਾਂ ਵਿਚ 47,386 ਲੋਕਾਂ ਦੀ ਜਾਨ ਬਚਾਈ-ਪੁਲਿਸ ਮੁਖੀ
Ad Position 24