06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਭਵਿੱਖ ’ਚ ਏ. ਆਈ. ਦੀ ਵਰਤੋਂ’ ਵਿਸ਼ੇ ’ਤੇ ਲੈਕਚਰ ਕਰਵਾਇਆ

ਬਹਾਦਰਗੜ੍ਹ, 6 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟਡੀਜ਼ ਇਨ ਸਿਖਇਜ਼ਮ, ਬਹਾਦਰਗੜ੍ਹ ਵਿਖੇ ਚਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ (ਗੁਰਦੁਆਰਾ ਮੈਨੇਜਮੈਂਟ) ਤੇ ਬੈਚੁਲਰ ਆਫ਼ ਆਰਟਸ (ਮੇਜਰ ਇੰਨ ਗੁਰਮੁਖੀ ਐਜੂਕੇਸ਼ਨ)’ ਕੋਰਸਾਂ ਦੇ ਵਿਦਿਆਰਥੀਆਂ ਲਈ ‘ਭਵਿੱਖ ਵਿਚ ਏ. ਆਈ.

Ad Position 21
No active advertisement
ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦਰਗੜ੍ਹ ਵਿਖੇ ਸੁਖਰਾਜ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਇੰਚਾਰਜ ਸੰਦੀਪ ਸਿੰਘ ਨਾਲ ਸਟਾਫ ਮੈਂਬਰ। ਅਜੀਤ ਤਸਵੀਰ 07-08-2026
ਬਹਾਦਰਗੜ੍ਹ, 6 ਅਗਸਤ (ਕੁਲਵੀਰ ਸਿੰਘ ਧਾਲੀਵਾਲ)-ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟਡੀਜ਼ ਇਨ ਸਿਖਇਜ਼ਮ, ਬਹਾਦਰਗੜ੍ਹ ਵਿਖੇ ਚਲ ਰਹੇ ‘ਬੈਚੁਲਰ ਆਫ਼ ਮੈਨੇਜਮੈਂਟ (ਗੁਰਦੁਆਰਾ ਮੈਨੇਜਮੈਂਟ) ਤੇ ਬੈਚੁਲਰ ਆਫ਼ ਆਰਟਸ (ਮੇਜਰ ਇੰਨ ਗੁਰਮੁਖੀ ਐਜੂਕੇਸ਼ਨ)’ ਕੋਰਸਾਂ ਦੇ ਵਿਦਿਆਰਥੀਆਂ ਲਈ ‘ਭਵਿੱਖ ਵਿਚ ਏ. ਆਈ. ਦੀ ਵਰਤੋਂ’ ਵਿਸ਼ੇ ’ਤੇ ਸੁਖਰਾਜ ਸਿੰਘ ਦਾ ਲੈਕਚਰ ਕਰਵਾਇਆ। ਇਸ ਲੈਕਚਰ ਦੌਰਾਨ ਸੁਖਰਾਜ ਸਿੰਘ ਨੇ ਵਿਦਿਆਰਥੀਆਂ ਨੂੰ ਇੰਟਰਨੈਟ ਅਤੇ ਏ. ਆਈ. ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਇਸ ਖੇਤਰ ਵਿਚ ਪੈਦਾ ਹੋਣ ਵਾਲੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਧਾਰਮਿਕ ਅਦਾਰਿਆਂ ਵਿਚ ਵੀ ਆਈ. ਟੀ. ਦੀ ਸਹਾਇਤਾ ਨਾਲ ਸੇਵਾਵਾਂ ਨਿਭਾਈਆਂ ਜਾਣਗੀਆਂ। ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਏ. ਆਈ. ਦੇ ਆਉਣ ਨਾਲ ਨੌਕਰੀਆਂ ਖਤਮ ਨਹੀਂ ਹੋਣਗੀਆਂ ਸਗੋਂ ਨੌਕਰੀਆਂ ਦੇ ਰੂਪ ਬਦਲ ਜਾਣਗੇ। ਉਸ ਸਮੇਂ ਵਿਚ ਆਈ. ਟੀ. ਤੇ ਏ. ਆਈ. ਦੀ ਜਾਣਕਾਰੀ ਰੱਖਣ ਵਾਲੇ ਉਮੀਦਵਾਰਾਂ ਨੂੰ ਹੀ ਨੌਕਰੀ ਵਿਚ ਪਹਿਲ ਦਿੱਤੀ ਜਾਇਆ ਕਰੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕਿੱਤਿਆਂ ਵਿਚ ਹੁਨਰ ਦਾ ਵਾਧਾ ਕਰਨ ਲਈ ਏ. ਆਈ. ਦੀਆਂ ਖੂਬੀਆਂ ਬਾਰੇ ਦੱਸਿਆ ਕਿ ਅਸੀਂ ਇਸ ਦੀ ਮਦਦ ਨਾਲ ਆਪਣੇ ਕਿੱਤੇ ਨੂੰ ਹੋਰ ਵੀ ਪ੍ਰਫੁਲਿਤ ਕਰ ਸਕਦੇ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਏ. ਆਈ. ਦੇ ਵੱਖ-ਵੱਖ ਟੂਲ ਵਰਤਣ ਦਾ ਤਰੀਕਾ ਵੀ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ ਅਤੇ ਭੋਜਨ ਦੀ ਸਹੀ ਵਰਤੋਂ ਕਰਨ ਵਿਚ ਏ.ਆਈ. ਦੀ ਸਹਾਇਤਾ ਬਾਰੇ ਵੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਏ. ਆਈ. ਦੀ ਵਰਤੋਂ ਕਰਦਿਆਂ ਸੁਚੇਤ ਰਹਿਣ ਦੀ ਵੀ ਤਾਕੀਦ ਕੀਤੀ ਕਿ ਸਾਨੂੰ ਸਾਰੇ ਫੈਸਲੇ ਏ. ਆਈ. ਨਾਲ ਨਹੀਂ ਲੈਣੇ ਚਾਹੀਦੇ ਸਗੋਂ ਇਸ ਦੀ ਮਦਦ ਨਾਲ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਇੰਸਟੀਚਿਊਟ ਦੇ ਇੰਚਾਰਜ ਸੰਦੀਪ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਪਣੀ ਸਿਹਤ ਤੇ ਖੁਰਾਕ ਬਾਰੇ ਜਾਗਰੂਕ ਹੋਣ ਲਈ ਕਿਹਾ ਇਸ ਦੇ ਨਾਲ ਹੀ ਸਿਹਤ ਸੰਬੰਧੀ ਇੰਟਰਨੈਟ ਦੀ ਵਰਤੋਂ ਵੀ ਧਿਆਨ ਨਾਲ ਕਰਨ ਲਈ ਕਿਹਾ। ਮੰਚ ਦਾ ਸੰਚਾਲਨ ਅੰਗਰੇਜ਼ ਸਿੰਘ ਨੇ ਕੀਤਾ। ਇਸ ਮੌਕੇ ਇੰਸਟੀਚਿਊਟ ਦੇ ਸਟਾਫ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਵਿਕਾਸ ਕਾਰਜਾਂ ’ਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ-ਮੇਅਰ ਕੁੰਦਨ ਗੋਗੀਆ ਅਗਲੀ ਖ਼ਬਰ 1 ਸਤੰਬਰ ਦੀ ਦਿੱਲੀ ਰੈਲੀ ’ਚ ਪੰਜਾਬ ਭਰ ਤੋਂ ਹਜ਼ਾਰਾਂ ਕਿਰਤੀ ਸ਼ਾਮਿਲ ਹੋਣਗੇ-ਕਸ਼ਮੀਰ ਸਿੰਘ ਗਦਾਈਆ
Ad Position 24
No active advertisement