ਸੜਕ ’ਤੇ ਖੜ੍ਹੇ ਕੈਂਟਰ ’ਚ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ ਲਾਗੇ ਪਿੰਡ ਜਾਹਲਾਂ ਨੇੜੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ’ਚ ਮੋਟਰਸਾਈਕਲ ਸਵਾਰ ਟਕਰਾ। ਹਾਦਸੇ ’ਚ ਉਕਤ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ।
ਪਟਿਆਲਾ, 6 ਅਗਸਤ (ਮਨਦੀਪ ਸਿੰਘ ਖਰੌੜ)-ਸੰਗਰੂਰ ਰੋਡ ਲਾਗੇ ਪਿੰਡ ਜਾਹਲਾਂ ਨੇੜੇ ਸੜਕ ਕਿਨਾਰੇ ਖੜ੍ਹੇ ਇਕ ਟਿੱਪਰ ’ਚ ਮੋਟਰਸਾਈਕਲ ਸਵਾਰ ਟਕਰਾ। ਹਾਦਸੇ ’ਚ ਉਕਤ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰੀ ਹੈ। ਮਿ੍ਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਉਕਤ ਸ਼ਿਕਾਇਤ ਜਗਤਾਰ ਸਿੰਘ ਨੇ ਥਾਣਾ ਪਸਿਆਣਾ ’ਚ ਦਰਜ ਕਰਵਾਈ ਕਿ ਉਹ ਤੇ ਉਸ ਦਾ ਦੋਸਤ ਗੁਰਪ੍ਰੀਤ ਸਿੰਘ ਮੋਟਰਸਾਈਕਲ ’ਤੇ ਜਦੋਂ ਉਹ ਪਿੰਡ ਜਾਹਲਾਂ ਤੋਂ ਅੱਗੇ ਜਾ ਰਹੇ ਸੀ ਤਾਂ ਇਕ ਕੈਂਟਰ ਸੜਕ ਕਿਨਾਰੇ ਖੜ੍ਹਿਆ ਸੀ ਜਿਸ ’ਤੇ ਕੋਈ ਡਿੱਪਰ ਜਾਂ ਰਿਫ਼ਲੈਕਟਰ ਨਾ ਲੱਗੇ ਹੋਣ ਕਾਰਨ ਉਨ੍ਹਾਂ ਦਾ ਮੋਟਰਸਾਈਕਲ ਕੈਂਟਰ ’ਚ ਜਾ ਵੱਜਿਆ। ਹਾਦਸੇ ’ਚ ਉਸ ਦੇ ਦੋਸਤ ਗੁਰਪ੍ਰੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਸ ਆਧਾਰ ’ਤੇ ਪੁਲਿਸ ਨੇ ਕੈਂਟਰ ਚਾਲਕ ਗੁਰਧਿਆਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜਿਹੇ ਹੀ ਇਕ ਹੋਰ ਕੇਸ ’ਚ ਇੰਦਰ ਕੁਮਾਰ ਨੇ ਥਾਣਾ ਸਦਰ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਪਿਤਾ ਬਹਾਦਰਗੜ੍ਹ ਲਾਗੇ ਸਬਜ਼ੀ ਦਾ ਅੱਡਾ ਬੰਦ ਕਰ ਕੇ ਘਰ ਨੂੰ ਪੈਦਲ ਜਾ ਰਹੇ ਸੀ। ਇਸ ਦੌਰਾਨ ਇਕ ਅਣਪਛਾਤੇ ਮੋਟਰਸਾਈਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਨੂੰ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋਣ ਦੀ ਘਟਨਾ ਵਾਪਰੀ ਹੈ। ਜਿਸ ਆਧਾਰ ’ਤੇ ਪੁਲਿਸ ਨੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।