07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਡੀ. ਟੀ. ਓ. ਕਰਨ ਸਿੰਘ ਨੇ ਸਰਪੰਚਾਂ ਦੀਆਂ ਮੁਸ਼ਕਿਲਾਂ ਦਾ ਕਰਵਾਇਆ ਹੱਲ ਮੁੱਖ ਮੰਤਰੀ ਤੋਂ ਆਰਡਰ ਕਰਵਾਕੇ ਫਾਇਰ ਬ੍ਰਿਗੇਡ ਪੱਕੇ ਤੌਰ ’ਤੇ ਭੇਜੀ ਪਾਤੜਾਂ

ਪਾਤੜਾਂ, 6 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਦੀ ਕੜੀ ਤਹਿਤ ਕਰਨ ਸਿੰਘ ਡੀ. ਟੀ.

Ad Position 21
No active advertisement
ਅਜੀਤ ਡੈਸਕ 07-08-2026
ਪਾਤੜਾਂ, 6 ਅਗਸਤ (ਜਗਦੀਸ਼ ਸਿੰਘ ਕੰਬੋਜ)-ਹਲਕਾ ਸ਼ੁਤਰਾਣਾਂ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਨ ਦੀ ਕੜੀ ਤਹਿਤ ਕਰਨ ਸਿੰਘ ਡੀ. ਟੀ. ਓ. ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਆਰਡਰ ਕਰਵਾਏ ਜਾਣ ਮਗਰੋਂ ਫਾਇਰ ਬ੍ਰਿਗੇਡ ਦੀ ਗੱਡੀ ਦੇ ਪੱਕੇ ਤੌਰ ’ਤੇ ਜਿਥੇ ਪਾਤੜਾਂ ਪੁੱਜ ਗਈ ਹੈ ਉੱਥੇ ਹੀ ਹਲਕੇ ਦੀਆਂ ਪੰਚਾਇਤਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਪੰਚਾਇਤ ਡਾਇਰੈਕਟਰ ਨੂੰ ਮਿਲ ਕੇ ਇਨ੍ਹਾਂ ਮੁਸ਼ਕਿਲਾਂ ਦਾ ਤਰੁੰਤ ਹੱਲ ਕਰਵਾ ਦਿੱਤਾ ਹੈ। ਇਸ ਬਾਰੇ ਹਲਕਾ ਸ਼ੁਤਰਾਣਾਂ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਡੀ. ਟੀ. ਓ. ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਦੋਂ ਪਾਤੜਾਂ ਵਿਖੇ ਕੀਤੀ ਇਕ ਵਿਸ਼ਾਲ ਰੈਲੀ ਦੌਰਾਨ ਸਾਡੇ ਵਲੋਂ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕੀਤੀ ਗਈ ਸੀ ਤਾਂ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਪਾਤੜਾਂ ਫਾਇਰ ਬ੍ਰਿਗੇਡ ਸੰਬੰਧੀ ਹਲਕੇ ਦੇ ਲੋਕਾਂ ਨੂੰ ਆ ਰਹੀ ਮੁਸ਼ਕਿਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਤੜਾਂ ਵਿਚ ਕੋਈ ਵੀ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਹੋਰਨਾਂ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਮੰਗਵਾਉਣੀ ਪੈਂਦੀ ਸੀ ਇਸ ਮੁਸ਼ਕਿਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲ਼ਿਆਂਦੇ ਜਾਣ ਮਗਰੋਂ ਉਨ੍ਹਾਂ ਵਲੋ ਕੀਤੇ ਆਰਡਰਾਂ ਮਗਰੋਂ ਪਾਤੜਾਂ ਵਿਖੇ ਪੱਕੇ ਤੌਰ ’ਤੇ ਫਾਇਰ ਬ੍ਰਿਗੇਡ ਭੇਜ ਦਿੱਤੀ ਹੈ।ਨਗਰ ਕੌਸਲ ਪਾਤੜਾਂ ਵਿਖੇ ਪੁੱਜੀ ਫਾਇਰ ਬ੍ਰਿਗੇਡ ਦੇ ਡਰਾਇਵਰ ਬਲਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਯਾਦਵ ਸਿੰਘ ਨੇ ਦੱਸਿਆ ਕਿ ਹੁਣ ਫਾਇਰ ਬ੍ਰਿਗੇਡ ਦੇ ਪਾਤੜਾਂ ਨਗਰ ਕੌਸਲ ਲਈ ਪੱਕੇ ਤੌਰ ’ਤੇ ਆਰਡਰ ਕਰ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਲੋਕ ਮਿਲਣੀ ਦੌਰਾਨ ਆਸਾ ਕਾਲੋਨੀ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਗਲੀ ਖ਼ਬਰ ਨਗਰ ਕੌਂਸਲ ਮੈਂਬਰ ਕੋਮਲ ਮਹੰਤ ਨੇ ਸਕੂਲ ਨੂੰ ‘ਵਾਟਰ ਕੂਲਰ’ ਕੀਤਾ ਦਾਨ
Ad Position 24
No active advertisement