05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਰਾਸ਼ਟਰਮੰਡਲ ਖੇਡਾਂ ’ਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਹਰਜਿੰਦਰ ਕੌਰ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਡਾਕਟਰ ਵਲੋਂ ਆਰਾਮ ਕਰਨ ਦੀ ਸਲਾਹ ਦੇ ਬਾਵਜੂਦ ਵੀ ਨਹੀਂ ਹਾਰਿਆ ਹਰਜਿੰਦਰ ਕੌਰ ਨੇ ਹੌਸਲਾ

ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਬਲਾਕ ਦੇ ਪਿੰਡ ਮੈਂਹਸ ਰਹਿਣ ਵਾਲੀ ਹਰਜਿੰਦਰ ਕੌਰ ਵਲੋਂ ਕਾਮਨਵੈਲਥ ਖੇਡਾਂ ਵਿਚ ਚਾਂਦੀ ਦਾ ਤਗਮਾ ਭਾਰਤ ਦੇ ਨਾਂਅ ਕਰਨ ਉਪਰੰਤ ਅੱਜ ਪਿੰਡ ਪਹੁੰਚਣ ’ਤੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਵਲੋਂ ਹਰਜਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਏ.

Ad Position 21
No active advertisement
ਨਾਭਾ ਦੇ ਪਿੰਡ ਮੈਂਹਸ ਪਹੁੰਚੀ ਹਰਜਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਉਪ ਮੰਡਲ ਮੈਜਿਸਟ੍ਰੇਟ ਏ.ਪੀ. ਸਿੰਘ ਸੋਮਲ ਅਤੇ ਹਰਜਿੰਦਰ ਕੌਰ ਚਾਂਦੀ ਦਾ ਤਗਮਾ ਦਿਖਾਉਂਦੀ ਹੋਈ। ਤਸਵੀਰਾਂ : ਜਗਨਾਰ ਸਿੰਘ ਦੁਲੱਦੀ 05-08-2026
ਨਾਭਾ, 4 ਅਗਸਤ (ਜਗਨਾਰ ਸਿੰਘ ਦੁਲੱਦੀ)-ਨਾਭਾ ਬਲਾਕ ਦੇ ਪਿੰਡ ਮੈਂਹਸ ਰਹਿਣ ਵਾਲੀ ਹਰਜਿੰਦਰ ਕੌਰ ਵਲੋਂ ਕਾਮਨਵੈਲਥ ਖੇਡਾਂ ਵਿਚ ਚਾਂਦੀ ਦਾ ਤਗਮਾ ਭਾਰਤ ਦੇ ਨਾਂਅ ਕਰਨ ਉਪਰੰਤ ਅੱਜ ਪਿੰਡ ਪਹੁੰਚਣ ’ਤੇ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਵਲੋਂ ਹਰਜਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਏ. ਪੀ. ਸਿੰਘ ਸੋਮਲ ਵਲੋਂ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਹਰਜਿੰਦਰ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਨਮਾਨਿਤ ਕੀਤਾ। ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਜਿੱਤ ਦਾ ਸਿਹਰਾ ਮੈਂ ਆਪਣੇ ਮਾਤਾ ਪਿਤਾ ਤੇ ਕੋਚ ਨੂੰ ਦਿੰਦੀ ਹਾਂ। ਚਾਂਦੀ ਦਾ ਤਗਮਾ ਜਿੱਤਣ ਉਪਰੰਤ ਪਿੰਡ ਪਹੁੰਚੀ ਹਰਜਿੰਦਰ ਕੌਰ ਨੇ ਕਿਹਾ ਕਿ ਅੱਜ ਜੋ ਮੈਂ ਇਸ ਮੁਕਾਮ ’ਤੇ ਹਾਂ ਇਸ ਪਿੱਛੇ ਮੇਰੇ ਮਾਤਾ ਪਿਤਾ ਤੇ ਕੋਚ ਦਾ ਬਹੁਤ ਵੱਡਾ ਹੱਥ ਹੈ, ਇਨ੍ਹਾਂ ਸਭਨਾ ਦੀ ਬਦੌਲਤ ਅੱਜ ਮੈਂ ਇਸ ਮੁਕਾਮ ’ਤੇ ਪਹੁੰਚੀ ਹਾਂ ਅਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ। ਹਰਜਿੰਦਰ ਕੌਰ ਨੇ ਦੱਸਿਆ ਕਿ ਮੇਰੀ ਬੈਕ ਇੰਜਰੀ ਹੋਣ ਕਰਕੇ ਡਾਕਟਰਾਂ ਵਲੋਂ ਮੈਨੂੰ ਤਿੰਨ ਮਹੀਨੇ ਦੀ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਸੀ, ਦੇ ਬਾਵਜੂਦ ਫਿਰ ਵੀ ਮੈਂ ਰਿਸਕ ਲਿਆ ਅਤੇ ਕਾਮਨਵੈਲਥ ਖੇਡਾਂ ਵਿਚ ਭਾਗ ਲੈ ਕੇ ਚਾਂਦੀ ਦਾ ਤਗਮਾ ਹਾਸਿਲ ਕਰਕੇ ਮਾਪਿਆਂ ਦੇ ਨਾਲ ਨਾਲ ਕੋਚ, ਪਿੰਡ, ਪੰਜਾਬ ਤੇ ਭਾਰਤ ਦਾ ਨਾਂਅ ਪੂਰੀ ਦੁਨੀਆਂ ਵਿਚ ਰੌਸ਼ਨ ਕੀਤਾ ਕੀਤਾ। ਹਰਜਿੰਦਰ ਕੌਰ ਨੇ ਕਿਹਾ ਕਿ ਮੇਰੇ ਲਈ ਤਗਮਾ ਜਿੱਤਣਾ ਬਹੁਤ ਜ਼ਰੂਰੀ ਸੀ ਜਿਸ ਕਰਕੇ ਮੈਂ ਇੰਜਰੀ ਹੋਣ ਦੇ ਬਾਵਜੂਦ ਵੀ ਮੈਡਲ ਜਿੱਤਿਆ। ਇਸ ਮੌਕੇ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਨੇ ਕਿਹਾ ਕਿ ਅਸੀਂ ਇਕ ਆਮ ਪਰਿਵਾਰ ਵਿਚੋਂ ਉੱਠ ਕੇ ਆਪਣੀ ਲੜਕੀ ਨੂੰ ਇਸ ਮੁਕਾਮ ’ਤੇ ਪਹੁੰਚਾਇਆ ਹੈ ਅਤੇ ਜੋ ਲੜਕੀ ਨੇ ਅੱਜ ਪਿੰਡ ਦਾ ਨਹੀਂ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਕਰਕੇ ਸਾਨੂੰ ਆਪਣੀ ਧੀ ’ਤੇ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ। ਉਪ ਮੰਡਲ ਮੈਜਿਸਟ੍ਰੇਟ ਏਪੀ ਸਿੰਘ ਸੋਮਲ ਨੇ ਕਿਹਾ ਕਿ ਇਹ ਸਾਡੇ ਹਲਕੇ ਦੇ ਨਾਲ ਨਾਲ ਭਾਰਤ ਅਤੇ ਪੂਰੇ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ ਜੋ ਹਰਜਿੰਦਰ ਕੌਰ ਨੇ ਕਾਮਨਵੈਲਥ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਦੇਵੀਗੜ੍ਹ ਬੱਸ ਅੱਡੇ ਚੋਰੀ ਹੋਈ ਪੀ. ਆਰ. ਟੀ. ਸੀ. ਦੀ ਬੱਸ ਬਲਬੇੜਾ ਤੋਂ ਹੋਈ ਬਰਾਮਦ
Ad Position 24
No active advertisement