03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ’ਚ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ’ਤੇ ਚਰਚਾ ਸੂਬਿਆਂ ਦਾ ਵਿਕਾਸ ਕੇਂਦਰ ਦੇ ਸਹਿਯੋਗ ਬਿਨਾਂ ਅਸੰਭਵ-ਖੱਟੜਾ

ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੀ ਇਥੇ ਮਿੰਨੀ ਸਕੱਤਰੇਤ ਨੇੜੇ ਸਥਿਤ ਮੁੱਖ ਦਫ਼ਤਰ ਵਿਚ ਹੋਈ ਮਹੀਨਾਵਾਰ ਮੀਟਿੰਗ ਵਿਚ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ’ਤੇ ਗੰਭੀਰ ਚਰਚਾ ਹੋਈ। ਇਸ ਮੌਕੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਤੇ ਪਟਿਆਲਾ ਦਿਹਾਤੀ ਹਲਕੇ ਦੇ ਸੀਨੀਅਰ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਸੂਬਿਆਂ ਦਾ ਵਿਕਾਸ ਕੇਂਦਰ ਦੇ ਸਹਿਯੋਗ ਬਿਨ੍ਹਾਂ ਨਹੀਂ ਹੋ ਸਕਦਾ।

Ad Position 21
No active advertisement
ਮੀਟਿੰਗ ਦੌਰਾਨ ਚੇਅਰਮੈਨ ਸਤਬੀਰ ਖੱਟੜਾ, ਅਮਰੀਕ ਸਿੰਘ ਲੰਗ, ਤਰਸੇਮ ਕਸਿਆਣਾ ਅਤੇ ਹੋਰ। ਅਜੀਤ ਤਸਵੀਰ 03-08-2026

ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੀ ਇਥੇ ਮਿੰਨੀ ਸਕੱਤਰੇਤ ਨੇੜੇ ਸਥਿਤ ਮੁੱਖ ਦਫ਼ਤਰ ਵਿਚ ਹੋਈ ਮਹੀਨਾਵਾਰ ਮੀਟਿੰਗ ਵਿਚ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ’ਤੇ ਗੰਭੀਰ ਚਰਚਾ ਹੋਈ। ਇਸ ਮੌਕੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਤੇ ਪਟਿਆਲਾ ਦਿਹਾਤੀ ਹਲਕੇ ਦੇ ਸੀਨੀਅਰ ਭਾਜਪਾ ਆਗੂ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਸੂਬਿਆਂ ਦਾ ਵਿਕਾਸ ਕੇਂਦਰ ਦੇ ਸਹਿਯੋਗ ਬਿਨ੍ਹਾਂ ਨਹੀਂ ਹੋ ਸਕਦਾ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਤੋਂ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਬਣੀ ਹੈ ਤਾਂ ਉਹ ਵਿਕਾਸ ਵਿਚ ਪੰਜਾਬ ਨੂੰ ਬਹੁਤ ਪਿੱਛੇ ਛੱਡ ਗਿਆ ਹੈ। ਉਨ੍ਹਾਂ ਦੁੱਖ ਨਾਲ ਕਿਹਾ ਕਿ ਪੰਜਾਬ ਦੀ ਤ੍ਰਾਸਦੀ ਰਹੀ ਹੈ ਕਿ ਇਹ ਹਮੇਸ਼ਾਂ ਕੇਂਦਰ ਤੋਂ ਉਲਟ ਰਾਹ ’ਤੇ ਚਲਦਾ ਹੈ, ਜਿਸ ਨਾਲ ਸੂਬੇ ਦੇ ਵਿਕਾਸ ਨੂੰ ਢਾਹ ਲਗਦੀ ਹੈ। ਉਨ੍ਹਾਂ ਸਮੂਹ ਹਾਜ਼ਰੀਨ ਦਾ ਵੱਡੀ ਗਿਣਤੀ ਵਿਚ ਪਹੁੰਚਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ 2027 ਦੀ ਪੰਜਾਬ ਦੀ ਵਿਧਾਨ ਸਭਾ ਚੋਣ ਪਿਛਲੀਆਂ ਚੋਣਾਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਇਨ੍ਹਾਂ ਚੋਣਾਂ ਵਿਚ ਲੋਕ ਜ਼ਜਬਾਤੀ ਹੋ ਕੇ ਵੋਟਾਂ ਨਹੀਂ ਪਾਉਣਗੇ, ਸਗੋਂ ਦੂਰਅੰਦੇਸ਼ੀ ਨਾਲ ਆਪਣਾ ਵਿਧਾਇਕ ਚੁਣਨਗੇ। ਇਸ ਮੌਕੇ ਪਿੰਡ ਰੋੜੇਵਾਲ ਦੇ ਸਰਪੰਚ ਅਤੇ ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਸੀਂ ਸੁਸਾਇਟੀ ਰਾਹੀਂ ਪਿਛਲੇ ਦੋ ਦਹਾਕਿਆਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਾਂ। ਬਦਲੇ ਵਿਚ ਹਲਕੇ ਦੇ ਲੋਕਾਂ ਨੇ ਵੀ ਸਾਨੂੰ ਹਮੇਸ਼ਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਦਿਹਾਤੀ ਦਾ ਕੋਈ ਅਜਿਹਾ ਪਿੰਡ ਨਹੀਂ ਤੇ ਸ਼ਹਿਰ ਦਾ ਕੋਈ ਅਜਿਹਾ ਵਾਰਡ ਨਹੀਂ ਜਿਥੇ ਸਤਬੀਰ ਸਿੰਘ ਖੱਟੜਾ ਨੇ ਸਾਂਝੇ ਕੰਮਾਂ ਲਈ ਸਹਿਯੋਗ ਨਾ ਦਿੱਤਾ ਹੋਵੇ। ਉਨ੍ਹਾਂ ਇਸ ਵਾਰ ਹਾਜ਼ਰ ਲੋਕਾਂ ਨੂੰ ਤਕੜੇ ਹੋ ਕੇ ਸਤਬੀਰ ਖੱਟੜਾ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸੂਬੇਦਾਰ ਗੁਰਨਾਹਰ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ 500 ਦਾ ਕੰਮ ਕਰਕੇ ਪੰਜ ਹਜ਼ਾਰ ਦਾ ਇਸ਼ਤਿਹਾਰ ਛਪਵਾ ਦਿੰਦੀ ਹੈ, ਜਿਸ ਦਾ ਬੋਝ ਆਮ ਲੋਕਾਂ ’ਤੇ ਪੈਂਦਾ ਹੈ। ਉਨ੍ਹਾਂ ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਆਪਣੇ ਸੰਬੋਧਨ ਵਿਚ ਸੀਨੀਅਰ ਆਗੂ ਸਤਪਾਲ ਪੂਨੀਆ ਨੇ ਕਿਹਾ ਕਿ ਸਤਬੀਰ ਖੱਟੜਾ ਦਾ ਪਟਿਆਲਾ ਦਿਹਾਤੀ ਹਲਕੇ ਵਿਚ ਮਜ਼ਬੂਤ ਜਨਆਧਾਰ ਹੈ। ਇਸੇ ਕਰਕੇ ਭਾਜਪਾ ਨੇ ਉਨ੍ਹਾਂ ਨੂੰ ਪਟਿਆਲਾ ਦਿਹਾਤੀ ਹਲਕੇ ਦੀ ਵਾਗਡੋਰ ਸੰਭਾਲੀ ਹੈ। ਭਾਜਪਾ ਦੇ ਬੁਲਾਰੇ ਯੁਵਰਾਜ ਸ਼ਰਮਾ ਨੇ ਕਿਹਾ ਕਿ ਇਸ ਵਾਰ ਪਟਿਆਲਾ ਸ਼ਹਿਰ ਵਿਚ ਭਾਜਪਾ ਦੇ ਹੱਕ ਵਿਚ ਹਵਾ ਹੈ ਅਤੇ ਪਟਿਆਲਾ ਸ਼ਹਿਰ ਤੇ ਦਿਹਾਤੀ ਦੋਵੇਂ ਸੀਟਾਂ ਭਾਜਪਾ ਸ਼ਾਨ ਨਾਲ ਜਿੱਤੇਗੀ। ਇਸ ਮੌਕੇ ਮੀਡੀਆ ਇੰਚਾਰਜ ਗੁਰਤੇਜ ਸਿੰਘ ਸਿੱਧੂਵਾਲ, ਜਥੇਦਾਰ ਅਮਰੀਕ ਸਿੰਘ ਲੰਗ, ਤਰਸੇਮ ਕਸਿਆਣਾ, ਸਰਪੰਚ ਅਮਰੀਕ ਸਿੰਘ ਸਿਉਣਾ, ਸਾਬਕਾ ਡੀ. ਐਸ. ਪੀ. ਰਣਜੀਤ ਸਿੰਘ, ਜੱਸੀ ਕੋਚ, ਜੱਗੀ ਲੰਗ, ਜਿੰਦਰ ਪਸਿਆਣਾ, ਇੰਦਰਜੀਤ ਸਿਉਣਾ, ਅਵਤਾਰ ਇੱਛੇਵਾਲ, ਬਲਜੀਤ ਦਿੱਤੁਪੁਰ, ਕੁਲਵੰਤ ਲਲੋਛਾ ਅਤੇ ਸਤਬੀਰ ਖੱਟੜਾ ਦੇ ਪੀ. ਏ. ਤਰਸੇਮ ਸਿੰਘ ਕੋਟਲੀ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਐਸ. ਓ. ਆਈ. ਵਲੋਂ ਪੇਪਰ ਘੁਟਾਲਿਆਂ, ਪੇਪਰ ਲੀਕ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਵਿਰੁੱਧ 6 ਨੂੰ ਵਿਸ਼ਾਲ ਧਰਨਾ... ਅਗਲੀ ਖ਼ਬਰ ਸੂਬਾ ਸਰਕਾਰ ਵਲੋਂ ਵਪਾਰਕ ਬਾਜ਼ਾਰਾਂ ਦੇ ਵਿਕਾਸ ਲਈ 40 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਮਨਜ਼ੂਰ
Ad Position 24
No active advertisement