26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਟੀਮ ਨੂੰ ਪੰਜਾਬ ਸਖ਼ੀ ਸ਼ਕਤੀ ਕਰਾਫ਼ਟ ਮੇਲੇ 'ਚ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 01-03-2026
ਪਟਿਆਲਾ, 28 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਸ਼ਹਿਰ ਵਿੱਚ ਪਲਾਸਟਿਕ ਦੇ ਲਿਫ਼ਾਫੇ ਚੁੱਕ ਕੇ ਸੜਕਾਂ ਤੇ ਹੋਰ ਆਲੇ ਦੁਆਲੇ ਨੂੰ ਸਾਫ਼-ਸੁਥਰਾ ਕਰਨ ਲਈ ਲੱਗੇ ਪਟਿਆਲਵੀਆਂ ਦੀ 'ਮੇਰਾ ਪਟਿਆਲਾ ਮੈਂ ਹੀ ਸਵਾਰਾਂ' ਮੁਹਿੰਮ ਦੇ ਵਾਰੀਅਰਜ਼ ਵੱਲੋਂ ਇੱਥੇ ਸ਼ੀਸ਼ ਮਹਿਲ ਵਿਖੇ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਦਰਸ਼ਕਾਂ ਨੂੰ ਪਟਿਆਲਾ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ, ਖੁੱਲ੍ਹੇ 'ਚ ਕੂੜਾ ਸੁੱਟਣ ਤੇ ਪਲਾਸਟਿਕ ਮੁਕਤ ਕਰਨ ਲਈ ਪ੍ਰਣ ਕਰਵਾਇਆ ਜਾ ਰਿਹਾ ਹੈ | 21 ਫਰਵਰੀ ਤੋਂ ਮੇਲੇ ਦੀ ਸ਼ੁਰੂਆਤ ਤੋਂ ਲੈਕੇ ਸ਼ੁੱਕਰਵਾਰ ਦੀ ਸ਼ਾਮ ਤੱਕ ਕਰੀਬ 8000 ਲੋਕਾਂ ਨੇ ਆਪਣੇ ਦਸਤਖ਼ਤ ਕਰਕੇ ਪਟਿਆਲਾ ਨੂੰ ਖੁੱਲ੍ਹੇ 'ਚ ਕੂੜਾ ਸੁੱਟਣ ਅਤੇ ਪਲਾਸਟਿਕ ਦੇ ਕੂੜੇ ਤੋਂ ਰਹਿਤ ਕਰਨ ਦਾ ਪ੍ਰਣ ਕੀਤਾ ਹੈ |
ਲੋਕਾਂ ਤੋਂ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰਣ ਕਰਵਾ ਰਹੇ ਐਚ.ਪੀ.ਐਸ ਲਾਂਬਾ, ਕਰਨਲ ਕਰਮਿੰਦਰ ਸਿੰਘ, ਕਰਨਲ ਸੰਜੀਵ ਸਲਵਾਨ, ਐਸ.ਸੀ. ਮੱਕੜ, ਕੈਪਟਨ ਸੁਖਜੀਤ ਕੌਰ, ਸਿਮਰਨ ਹਰੀਕਾ, ਜਸਪ੍ਰੀਤ ਲੂਥਰਾ, ਰਕੇਸ਼ ਕੱਦ, ਪ੍ਰਵੇੇਸ਼ ਮੰਗਲਾ, ਨੀਤੂ ਚੋਪੜਾ, ਸਾਕਸ਼ੀ ਗੋਇਲ, ਰਾਣਾ ਫੂਲਕਾ, ਰਵੀ ਚਾਵਲਾ, ਅਜੀਤਪਾਲ ਸਿੰਘ ਗਿੱਲ, ਉਪਿੰਦਰ ਸ਼ਰਮਾ, ਜਸਵੀਰ ਸਿੰਘ, ਆਸ਼ੂ ਕਥੂਰੀਆ, ਰਣਵਿਜੇ ਸਿੰਘ ਗਿੱਲ, ਨਵਰੀਤ, ਅਮਨ ਸੰਧੂ, ਗੁਰਪ੍ਰੀਤ ਦੁਲਟ, ਵਰੁਣ ਕੌਸ਼ਲ, ਗਰਿਮਾ ਸਮੇਤ ਹੋਰ ਵਾਰੀਅਰਜ਼ ਨੇ ਦੱਸਿਆ ਕਿ ਉਨ੍ਹਾਂ ਨੇ 20 ਸਤੰਬਰ ਤੋਂ ਸ਼ੁਰੂ ਕੀਤੀ ਮੁਹਿੰਮ ਦੌਰਾਨ 45 ਦੇ ਕਰੀਬ ਮਹਿੰਮਾਂ ਚਲਾ ਕੇ ਹੁਣ ਤੱਕ ਕਈ ਟਨ ਕੂੜਾ ਤੇ ਪਲਾਸਟਿਕ ਇਕੱਠਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਖੀ ਸ਼ਕਤੀ ਕਰਾਫ਼ਟ ਮੇਲਾ ਇੱਕ ਵੱਡਾ ਮੰਚ ਸਾਬਤ ਹੋਇਆ ਹੈ ਅਤੇ ਇੱਥੇ ਆਉਣ ਵਾਲੇ ਦਰਸ਼ਕਾਂ ਨੂੰ ਉਹ ਪਟਿਆਲਾ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ | ਇਸ ਤੋਂ ਬਿਨ੍ਹਾਂ ਸ਼ਹਿਰ 'ਚ ਆਮ ਲੋਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਘੱਟੋ-ਘੱਟ ਸਾਡੀ ਅਗਲੀ ਪੀੜ੍ਹੀ ਹੀ ਪਲਾਸਟਿਕ ਦਾ ਕੂੜਾ-ਕਚਰਾ ਤੇ ਰੈਪਰ ਆਦਿ ਲਿਫਾਫ਼ੇ ਸੜਕਾਂ ਕਿਨਾਰੇ ਨਾ ਸੁੱਟਣ ਤੇ ਸਫ਼ਾਈ ਪਸੰਦ ਬਣ ਜਾਣ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਚਾਹ, ਫਰੂਟ ਤੇ ਫੂਡ ਵੈਂਡਰਜ ਨੂੰ ਹੁਣ ਤੱਕ 100 ਡਸਟਬਿਨ ਦਾਨ ਕਰ ਚੁੱਕੇ ਹਨ, ਤਾਂ ਕਿ ਕੂੜਾ ਸੜਕਾਂ ਕਿਨਾਰੇ ਨਾ ਸੁੱਟਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਏਸ਼ੀਅਨ ਗਰੁੱਪ ਆਫ ਕਾਲਜਿਜ਼ ਦੀ ਕਨਵੋਕੇਸ਼ਨ ਸਮਾਰੋਹ 'ਚ ਸਿਹਤ ਮੰਤਰੀ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਨਾਂਅ ਅੱਗੋਂ 'ਰਾਜੀਵ ਗਾਂਧੀ' ਹਟਾਉਣ ਦੀ ਸਿਫਾਰਸ਼ ਸ਼ਲਾਘਾਯੋਗ-ਯਾਦੂ...
Ad Position 24