12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਕਾਲਰ ਫੀਲਡਜ਼ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਫਾੳਾੂਡੇਸ਼ਨ ਵਿੰਗ ਵਲੋਂ ਸਾਲਾਨਾ ਸਮਾਰੋਹ 'ਸਿਰੈਫਿਕ ਸੋਜਰਨ' ਸ਼ਾਨੋ-ਸ਼ੌਕਤ ਅਤੇ ਸਭਿਆਚਾਰਕ ਰੌਣਕ ਨਾਲ ਕਰਵਾਇਆ ਗਿਆ | ਪ੍ਰੋਗਰਾਮ ਦੇ ਸ਼ੁੱਭ ਆਰੰਭ 'ਤੇ ਸਕੂਲ ਦੇ ਪਿ੍ੰਸੀਪਲ ਸਾਹਿਬਾਨ ਅਤੇ ਅਧਿਆਪਕ ਮੰਡਲ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜਮਾਤ 'ਪਹਿਲੀ-ਬੀ' ਦੇ ਵਿਦਿਆਰਥੀਆਂ ਨੇ ਤਾਮਿਲ ਨਾਚ ਦੀ ਮਨੋਹਰ ਪ੍ਰਸਤੁਤੀ ਰਾਹੀਂ ਦੱਖਣੀ ਭਾਰਤ ਦੀ ਸੰਸਕਿ੍ਤਿਕ ਝਲਕ ਪੇਸ਼ ਕੀਤੀ | ਪ੍ਰੈਪ ਵਿਚ ਦੇ ਵਿਦਿਆਰਥੀਆਂ ਨੇ ਰਾਜਸਥਾਨੀ ਨਿ੍ਤ ਰਾਹੀਂ | ਪ੍ਰੈਪ-2 'ਜੈਸਮੀਨ' ਦੇ ਬੱਚਿਆਂ ਨੇ ਗੁਜਰਾਤੀ ਨਾਚ ਅਤੇ ਪ੍ਰੈਪ-2 'ਔਰਕਿਡ' ਵਲੋਂ ਕਸ਼ਮੀਰੀ ਨਿ੍ਤ ਦੀ ਪੇਸ਼ਕਾਰੀ ਕੀਤੀ ਗਈ | ਜਮਾਤ ਦੂਜੀ 'ਬੀ' ਦੇ ਵਿਦਿਆਰਥੀਆਂ ਨੇ ਹਰਿਆਣਵੀ ਨਿ੍ਤ ਰਾਹੀਂ ਉੱਤਰੀ ਭਾਰਤ ਦੀ ਲੋਕ-ਪਰੰਪਰਾਵਾਂ ਨੂੰ ਪ੍ਰਗਟਾਇਆ, ਜਦਕਿ ਜਮਾਤ ਦੂਜੀ 'ਏ' ਵਲੋਂ ਭਾਰਤਨਾਟਯਮ ਦੀ ਸ਼ਾਸਤਰੀ ਪ੍ਰਸਤੁਤੀ ਨੇ ਭਾਰਤੀ ਸੰਸਕਿ੍ਤੀ ਦੀ ਗੰਭੀਰਤਾ ਅਤੇ ਅਧਿਆਤਮਿਕ ਗਹਿਰਾਈ ਨੂੰ ਉਜਾਗਰ ਕੀਤਾ |
ਇਸ ਤੋਂ ਇਲਾਵਾ ਜਮਾਤ ਪਹਿਲੀ 'ਏ' ਅਤੇ ਦੂਜੀ 'ਬੀ' ਦੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਭੰਗੜੇ ਦੀ ਜੋਸ਼ੀਲੀ ਪ੍ਰਸਤੁਤੀ ਸਮਾਰੋਹ ਦੀ ਆਕਰਸ਼ਨ ਰਹੀ | ਇਸ ਮੌਕੇ ਪੰਜਾਬੀ ਵਿਰਾਸਤ, ਲੋਕ-ਧਾਰਾ ਅਤੇ ਸਭਿਆਚਾਰਕ ਚੇਤਨਾ ਨੂੰ ਸੰਜੀਵ ਰੂਪ ਵਿਚ ਦਰਸਾਇਆ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ | ਉਨ੍ਹਾਂ ਨੇ ਸਮਾਰੋਹ ਦੀ ਸਫਲਤਾ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਸਨੌਰ 'ਚ ਵੀਹ ਵਰਿ੍ਹਆਂ ਤੋਂ ਐੱਸ.ਸੀ. ਭਾਈਚਾਰਾ ਰਾਜਨੀਤੀ ਤੋਂ ਪੀੜਤ ਅਗਲੀ ਖ਼ਬਰ ਡੀ.ਏ.ਵੀ. ਪਬਲਿਕ ਸਕੂਲ ਵਿਖੇ 'ਕ੍ਰਾਨਿਕਲਜ਼ ਆਫ਼ ਐਕਸੀਲੈਂਸ' ਪ੍ਰੋਗਰਾਮ ਕਰਵਾਇਆ
Ad Position 24