12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਏਅਰਫੋਰਸ ਦੇ ਸਾਰਜੈਂਟ ਦੇ ਆਨਲਾਈਨ ਚੋਰਾਂ ਨੇ ਉਡਾਏ 14 ਲੱਖ

Ad Position 21
No active advertisement
ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੀ ਹਿੰਮਤ ਐਨੀ ਵਧ ਗਈ ਹੈ ਕਿ ਉਹ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਵੀ ਠੱਗੀ ਮਾਰਨ ਤੋਂ ਵੀ ਝਿਜਕ ਨਹੀਂ ਰਹੇ | ਇਸੇ ਸਿਲਸਿਲੇ ਤਹਿਤ ਦੇਸ਼ ਦੀ ਏਅਰ ਫੋਰਸ 'ਚ ਬਤੌਰ ਸਾਰਜੈਂਟ ਦੇ ਤੌਰ 'ਤੇ ਨੌਕਰੀ ਕਰਦੇ ਇਕ ਨੌਜਵਾਨ ਨੂੰ ਆਨਲਾਈਨ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਸਾਈਬਰ ਚੋਰਾਂ ਨੇ ਉਸ ਦੇ ਖਾਤੇ 'ਚੋਂ 14 ਲੱਖ 37 ਹਜ਼ਾਰ ਰੁਪਏ ਉਡਾ ਲਏ ਹਨ | ਇਸ ਸੰਬੰਧੀ ਪਟਿਆਲਾ ਸਾਈਬਰ ਕ੍ਰਾਈਮ ਦੇ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਸਾਰਜੈਂਟ ਨੂੰ ਮੋਟਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਵਟਸਐਪ ਗਰੁੱਪ ਰਾਹੀਂ ਉਸ ਤੋਂ ਆਨਲਾਈਨ ਇਨਵੈੱਸਟਮੈਂਟ ਕਰਵਾਉਂਦੇ ਰਹੇ ਅਤੇ ਬਾਅਦ ਵਿਚ ਉਸ ਦੇ ਪੈਸੇ ਹੜੱਪ ਕੇ ਸਿਸਟਮ ਬੰਦ ਕਰ ਗਏ | ਇਸ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਟੀਮ ਵਲੋਂ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ 22 ਦੇ ਘਿਰਾਓ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਅਗਲੀ ਖ਼ਬਰ ਨਾਭਾ ਦੇ ਗੰਦੇ ਨਾਲੇ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Ad Position 24