ਜੁਲਾਈ-ਅਗਸਤ ਸੈਸ਼ਨ ਲਈ ਆਨਲਾਈਨ ਸਿੱਖਿਆ ਪ੍ਰੋਗਰਾਮਾਂ ’ਚ ਦਾਖ਼ਲੇ 13 ਤੱਕ : ਬਲਜੀਤ ਸਿੰਘ ਖੀਵਾ
ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਵਲੋਂ ਜੁਲਾਈ-ਅਗਸਤ ਵਿੱਦਿਅਕ ਸ਼ੈਸ਼ਨ ਲਈ ਡਿਸਟੈਂਸ ਅਤੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਵਿਚ ਦਾਖ਼ਲੇ ਜਲਦੀ ਹੀ ਬੰਦ ਹੋ ਰਹੇ ਹਨ। ਹਜ਼ਾਰਾਂ ਸਿਖਿਆਰਥੀ ਪਹਿਲਾਂ ਹੀ 20 ਤੋਂ ਵੱਧ ਡਿਸਟੈਂਸ ਐਜੂਕੇਸ਼ਨ ਅਤੇ 12 ਆਨਲਾਈਨ ਪ੍ਰੋਗਰਾਮਾਂ ਵਿਚ ਦਾਖ਼ਲਾ ਲੈ ਚੁੱਕੇ ਹਨ।
ਕੋਟਕਪੂਰਾ, 9 ਅਕਤੂਬਰ (ਮੋਹਰ ਸਿੰਘ ਗਿੱਲ)-ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਵਲੋਂ ਜੁਲਾਈ-ਅਗਸਤ ਵਿੱਦਿਅਕ ਸ਼ੈਸ਼ਨ ਲਈ ਡਿਸਟੈਂਸ ਅਤੇ ਆਨਲਾਈਨ ਸਿੱਖਿਆ ਪ੍ਰੋਗਰਾਮਾਂ ਵਿਚ ਦਾਖ਼ਲੇ ਜਲਦੀ ਹੀ ਬੰਦ ਹੋ ਰਹੇ ਹਨ। ਹਜ਼ਾਰਾਂ ਸਿਖਿਆਰਥੀ ਪਹਿਲਾਂ ਹੀ 20 ਤੋਂ ਵੱਧ ਡਿਸਟੈਂਸ ਐਜੂਕੇਸ਼ਨ ਅਤੇ 12 ਆਨਲਾਈਨ ਪ੍ਰੋਗਰਾਮਾਂ ਵਿਚ ਦਾਖ਼ਲਾ ਲੈ ਚੁੱਕੇ ਹਨ। ਡਿਸਟੈਂਸ ਸਿੱਖਿਆ ਮੋਡ ਰਾਹੀਂ, ਵਿਦਿਆਰਥੀ ਮੈਨੇਜਮੈਂਟ ਅਤੇ ਕਾਮਰਸ (ਐਮ.ਬੀ.ਏ., ਬੀ.ਬੀ.ਏ. ਐਮ.ਕਾਮ., ਬੀ.ਕਾਮ., ਡੀ.ਬੀ.ਏ., ਕੰਪਿਊਟਰ ਐਪਲੀਕੇਸਨ ਅਤੇ ਆਈ.ਟੀ (ਐਮ.ਸੀ.ਏ., ਐਮ.ਐਸ.ਸੀ. ਆਈ.ਟੀ, ਬੀ.ਸੀ.ਏ. ਬੀ.ਐਸ.ਸੀ ਆਈ.ਟੀ, ਡੀ.ਸੀ.ਏ) ਕਲਾ ਅਤੇ ਲਾਇਬ੍ਰੇਰੀ ਵਿਗਿਆਨ (ਐਮ.ਏ . ਅੰਗਰੇਜੀ, ਹਿੰਦੀ, ਇਤਿਹਾਸ, ਰਾਜਨੀਤੀ ਸ਼ਾਸ਼ਤਰ, ਪੰਜਾਬੀ, ਸਮਾਜ ਸਾਸਤਰ), ਬੀ.ਏ., ਐਮ.ਐਲ.ਆਈ.ਐਸ, ਬੀ.ਐਲ.ਆਈ.ਐਸ, ਡੀ.ਐਲ.ਆਈ.ਐਸ) ਵਿਚ ਗ੍ਰੈਜੂਏਟ, ਪੋਸਟ ਗ੍ਰੈਜੂਏਟ, ਅੰਡਰ ਗ੍ਰੈਜੁਏਟ ਅਤੇ ਡਿਪਲੋਮਾ ਪ੍ਰੋਗਰਾਮਾਂ ਵਿਚੋਂ ਚੋਣ ਕਰ ਸਕਦੇ ਹਨ। ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਦਾ ਆਨਲਾਈਨ ਸਿੱਖਿਆ ਮੋਡ ਐਮ.ਬੀ.ਏ, ਐਮ.ਸੀ.ਏ., ਐਮ.ਐਸ.ਸੀ. (ਗਣਿਤ), ਐਮ.ਐਸ.ਸੀ. (ਅਰਥ-ਸ਼ਾਸ਼ਤਰ), ਐਮ.ਕਾਮ. ਐਮ.ਏ. (ਅੰਗਰੇਜੀ, ਇਤਿਹਾਸ, ਸਮਾਜ ਸ਼ਾਸ਼ਤਰ ਅਤੇ ਰਾਜਨੀਤੀ ਸ਼ਾਸ਼ਤਰ), ਬੀ.ਬੀ.ਏ., ਬੀ.ਸੀ.ਏ., ਬੀ.ਏ. ਡੀ.ਬੀ.ਏ. ਅਤੇ ਡੀ.ਸੀ.ਏ. ਵਰਗੇ ਪ੍ਰੋਗਰਾਮਾਂ ਵਿਚ ਇੰਟਰਐਕਟਿਵ ਸਿੱਖਣ ਦਾ ਅਨੁਭਵ ਪ੍ਰਦਾਨ ਕਰਦਾ ਹੈ। ਚਨਾਬ ਗਰੁੱਪ ਆਫ਼ ਐਜੂਕੇਸ਼ਨ ਦੇ ਡਿਸਟੈਂਸ ਅਤੇ ਆਨਲਾਈਨ ਪ੍ਰੋਗਰਾਮ ਉਦਯੋਗ ਦੀਆਂ ਬਦਲਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਹਨ। ਐਮ.ਬੀ.ਏ ‘ਚ 12 ਕਰੀਅਰ ਸਬੰਧਿਤ ਖੇਤਰਾਂ ਵਿਚ ਇਕ ਜਾਂ ਦੋ ਵਿਸ਼ਿਆਂ ਦੇ ਨਾਲ ਉਪਲਬਧ ਹੈ, ਜਿਸ ਵਿਚ ਮਨੁੱਖੀ ਸਰੋਤ ਪ੍ਰਬੰਧਨ, ਵਿੱਤ, ਮਾਰਕੀਟਿੰਗ, ਡੇਟਾ ਸਾਇੰਸ, ਸੰਚਾਲਨ ਪ੍ਰਬੰਧਨ, ਅੰਤਰਰਾਸ਼ਟਰੀ ਵਪਾਰ, ਸੂਚਨਾ ਤਕਨਾਲੋਜੀ, ਡਿਜੀਟਲ ਮਾਰਕੀਟਿੰਗ, ਵਪਾਰ ਵਿਸਲੇਸ਼ਣ, ਲੋਜਿਸਟਿਕਸ ਅਤੇ ਸਪਲਾਈ ਚੇਨ ਪ੍ਰਬੰਧਨ, ਹਸਪਤਾਲ ਅਤੇ ਸਿਹਤ ਸੰਭਾਲ ਪ੍ਰਬੰਧਨ, ਬੈਂਕਿੰਗ ਅਤੇ ਵਿੱਤੀ ਸੇਵਾਵਾਂ ਸ਼ਾਮਿਲ ਹਨ। ਦਾਖ਼ਲੇ ਨਾਲ ਸਬੰਧਿਤ ਜਾਣਕਾਰੀ ਲਈ, ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਚਨਾਬ ਗਰੁੱਪ ਆਫ਼ ਐਜੂਕੇਸ਼ਨ ਕੋਟਕਪੂਰਾ ਵਿਖ਼ੇ ਸੰਪਰਕ ਕਰ ਸਕਦੇ ਹਨ। ਯੂਨੀਵਰਸਿਟੀ ਵਲੋਂ ਡਿਸਟੈਂਸ ਐਜੂਕੇਸ਼ਨ ਵਿਚ ਹਰ ਸ਼ਹਿਰ ਵਿਚ ਇਮਤਿਹਾਨ ਦੇਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਅਤੇ ਆਨਲਾਈਨ ਸਿੱਖਿਆ ਵਿਚ ਇਮਤਿਹਾਨ ਆਨਲਾਈਨ ਘਰ ਬੈਠੇ ਦੇਣ ਦੀ ਸਹੂਲਤ ਵੀ ਯੂਨੀਵਰਸਿਟੀ ਵਲੋਂ ਪ੍ਰਦਾਨ ਕੀਤੀ ਜਾ ਰਹੀ ਹੈ।