ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੀ ਮੀਟਿੰਗ ਹੋਈ
ਜੈਤੋ, 9 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੇ ਪ੍ਰਧਾਨ ਰੀਤ ਬਰਾੜ ਦੀ ਪ੍ਰਧਾਨਗੀ ਹੇਠ ਅਹੁਦੇਦਾਰਾਂ ਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਹੋਈ। ਜਿਸ ਵਿਚ ਫੈਸਲਾ ਲਿਆ ਗਿਆ ਕਿ ਦਸੰਬਰ 2026 ਮਹੀਨੇ ’ਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇ ਅਤੇ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬਾਬਾ ਪਿੰਗਲਾ ਯੁਵਕ ਸੇਵਾਵਾਂ ਕਲੱਬ ਜੈਤੋ ਦੇ ਅਹੁਦੇਦਾਰਾਂ ਤੇ ਮੈਂਬਰਾਂ ਮੀਟਿੰਗ ਦੌਰਾਨ। ਤਸਵੀਰ : ਗੁਰਚਰਨ ਸਿੰਘ ਗਾਬੜੀਆ
10-10-2026