ਪੇਂਡੂ ਲਾਇਬ੍ਰੇਰੀਆਂ ਤੇ ਕਾਲਜਾਂ ਨੂੰ ਮੈਚਿੰਗ ਗ੍ਰਾਂਟ ਤਹਿਤ ਮਿਲਣਗੀਆਂ ਪੁਸਤਕਾਂ- ਜ਼ਿਲ੍ਹਾ ਭਾਸ਼ਾ ਅਫ਼ਸਰ
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਸ਼ਾ ਵਿਭਾਗ ਪੰਜਾਬ ਵਲੋਂ ਪੇਂਡੂ ਲਾਇਬ੍ਰੇਰੀਆਂ ਅਤੇ ਕਾਲਜਾਂ ਨੂੰ ਮੈਚਿੰਗ ਗ੍ਰਾਂਟ ਤਹਿਤ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਸਿੰਘ ਪੁਰੀ ਨੇ ਦਿੱਤੀ।
ਸ੍ਰੀ ਮੁਕਤਸਰ ਸਾਹਿਬ, 17 ਸਤੰਬਰ (ਰਣਜੀਤ ਸਿੰਘ ਢਿੱਲੋਂ)-ਭਾਸ਼ਾ ਵਿਭਾਗ ਪੰਜਾਬ ਵਲੋਂ ਪੇਂਡੂ ਲਾਇਬ੍ਰੇਰੀਆਂ ਅਤੇ ਕਾਲਜਾਂ ਨੂੰ ਮੈਚਿੰਗ ਗ੍ਰਾਂਟ ਤਹਿਤ ਪੁਸਤਕਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਸਿੰਘ ਪੁਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਭਾਸ਼ਾ ਵਿਭਾਗ ਤੋਂ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਖ਼ਰੀਦੀਆਂ ਜਾਣਗੀਆਂ, ਉਨ੍ਹੀਂ ਹੀ ਰਾਸ਼ੀ ਦੀਆਂ ਪੁਸਤਕਾਂ ਵਿਭਾਗ ਵਲੋਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਲਈ ਸੰਸਥਾ ਦੇ ਮੁਖੀ ਤੋਂ ਤਸਦੀਕ ਕਰਵਾ ਕੇ ਲੋੜੀਂਦੀ ਰਾਸ਼ੀ ਸੰਬੰਧੀ ਬੇਨਤੀ ਪੱਤਰ ਕਮਰਾ ਨੰਬਰ 50 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਭਾਸ਼ਾ ਅਫ਼ਸਰ ਦੇ ਦਫ਼ਤਰ ਵਿਖੇ ਭੇਜਿਆ ਜਾ ਸਕਦਾ ਹੈ।