ਕਲਸਟਰ ਪੱਧਰੀ ਐੱਸ.ਐੱਮ.ਸੀ. ਟ੍ਰੇਨਿੰਗ ਸੈਂਟਰ ਰੁਪਾਣਾ ਵਿਖੇ ਹੋਈ
ਰੁਪਾਣਾ, 17 ਸਤੰਬਰ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੁਪਾਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੈਂਟਰ ਰੁਪਾਣਾ ਅਧੀਨ ਆਉਂਦੇ ਸਾਰੇ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਹੋਈ। ਮੀਟਿੰਗ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੋਈ ਪ੍ਰਗਤੀ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਅਧਿਕਾਰਾਂ ਬਾਰੇ ਆਏ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ।
ਰੁਪਾਣਾ, 17 ਸਤੰਬਰ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਰੁਪਾਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੈਂਟਰ ਰੁਪਾਣਾ ਅਧੀਨ ਆਉਂਦੇ ਸਾਰੇ ਸਕੂਲਾਂ ਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਟ੍ਰੇਨਿੰਗ ਹੋਈ। ਮੀਟਿੰਗ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਹੋਈ ਪ੍ਰਗਤੀ ਤੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਅਧਿਕਾਰਾਂ ਬਾਰੇ ਆਏ ਮੈਂਬਰਾਂ ਨੂੰ ਜਾਗਰੂਕ ਕੀਤਾ ਗਿਆ। ਮੀਟਿੰਗ ਵਿਚ ਆਏ ਮੈਂਬਰਾਂ ਨੂੰ ਸੀ.ਐੱਚ.ਟੀ. ਕਿਰਨ ਬਾਲਾ ਵਲੋਂ ਜੀ ਆਇਆ ਕਿਹਾ ਗਿਆ। ਮੀਟਿੰਗ ਵਿਚ ਪ੍ਰਿੰਸੀਪਲ ਮਹੇਸ਼ ਕੁਮਾਰ ਵਲੋਂ ਵਿਸ਼ੇਸ਼ ਭਾਗੀਦਾਰੀ ਕੀਤੀ ਗਈ। ਇਸ ਤੋਂ ਇਲਾਵਾ ਮੀਟਿੰਗ ਵਿਚ ਬਤੌਰ ਰਿਸੋਰਸ ਪਰਸਨ ਗੁਰਪਿੰਦਰ ਸਿੰਘ , ਅਜੈਬ ਸਿੰਘ ਬਲਾਕ ਸੰਮਤੀ ਮੈਂਬਰ, ਜਵੰਦ ਸਿੰਘ ਖੋਸਾ ਮੈਂਬਰ, ਰਣਧੀਰ ਸਿੰਘ ਮੈਂਬਰ, ਸਵਰਨ ਸਿੰਘ ਮੈਂਬਰ, ਚੇਅਰਮੈਨ ਗੁਰਸ਼ਰਨ ਸਿੰਘ, ਜਪਿੰਦਰ ਸਿੰਘ, ਇਕਬਾਲ ਸਿੰਘ, ਪੂਜਾ ਰਾਣੀ ਹੈੱਡ ਟੀਚਰ, ਜਸਮੀਤ ਕੌਰ ਹੈੱਡ ਟੀਚਰ, ਹਰਵਿੰਦਰ ਕੌਰ ਹੈੱਡ ਟੀਚਰ, ਸਰਬਜੀਤ ਕੌਰ ਮੱਕੜ ਹੈੱਡ ਟੀਚਰ, ਸੁਖਪਾਲ ਸਿੰਘ ਹੈੱਡ ਟੀਚਰ , ਮਨਿੰਦਰ ਕੌਰ ਹੈੱਡ ਟੀਚਰ, ਨੀਤੂ ਹੈੱਡ ਮਿਸਟ੍ਰੈੱਸ ਬਰਕੰਦੀ, ਅਰਸ਼ਦੀਪ ਸਿੰਘ, ਜਸਕਰਨ ਸਿੰਘ, ਸੁਖਮੰਦਰ ਸਿੰਘ, ਵਕੀਲ ਸਿੰਘ, ਰਿੰਪਲ ਕੁਮਾਰ, ਜੀਵਨ ਜੋਤ, ਚੇਅਰਮੈਨ ਡਾ. ਗੁਰਮੀਤ ਸਿੰਘ, ਮਾ. ਜਸਵਿੰਦਰ ਸਿੰਘ ਮਾਨ, ਧੀਰਾ ਬਰਾੜ ਆਦਿ ਸ਼ਾਮਿਲ ਸਨ।