03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜੇਲ੍ਹ ’ਚ ਬੰਦ ਇਕ ਹੋਰ ਕਿਸਾਨ ਦੀ ਹੋਈ ਸਿਹਤ ਖ਼ਰਾਬ

ਫ਼ਰੀਦਕੋਟ , 2 ਸਤੰਬਰ ( ਜਸਵੰਤ ਸਿੰਘ ਪੁਰਬਾ )- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੌਮੀ ਕਨਵੀਨਰ ਅਤੇ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਸ਼ੁਰੂ ਕੀਤੇ ਗਏ ਜੇਲ੍ਹ ਭਰੋ ਅੰਦੋਲਨ ਤਹਿਤ ਅੱਜ 26 ਕਿਸਾਨਾਂ ਦੇ ਚੌਥੇ ਜਥੇ ਨੂੰ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਰਨਿਆਂ ’ ਚੋਂ ਨਿਕਲੀ ਹੋਈ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੀਟਿੰਗਾਂ ਵਿਚ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦੀ ਬਜਾਏ ਮੁਕਰਨ ਵਿਚ ਦੁਨੀਆ ਦੇ ਇਤਿਹਾਸ ਦੇ ਹਰ ਇਕ ਹੁਕਮਰਾਨ ਨੂੰ ਪਿੱਛੇ ਛੱਡ ਦਿੱਤਾ ਹੈ । ਉਨ੍ਹਾਂ ਕਿਹਾ ਕਿ ਬੈਂਕਾਂ ਵਲੋਂ ਕਰਜ਼ਾ ਦੇਣ ਸਮੇਂ ਕਿਸਾਨਾਂ ਤੋਂ ਲੈ ਕੇ ਰੱਖੇ ਗਏ ਖਾਲੀ ਚੈੱਕਾਂ ਨੂੰ ਵਾਪਸ ਕਰਵਾਉਣ ਦੀ ਮੰਗ ਭਗਵੰਤ ਮਾਨ ਸਰਕਾਰ ਨਾਲ 18 ਮਈ 2022 ਨੂੰ ਹੋਈ ਪਹਿਲੀ ਮੀਟਿੰਗ ਵਿਚ ਵੀ ਸ਼ਾਮਿਲ ਸੀ ਅਤੇ ਮੁੱਖ ਮੰਤਰੀ ਵਲੋਂ ਉਸ ਸਮੇਂ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨਾਲ ਸਮੇਂ ਸਮੇਂ ’ ਤੇ ਹੋਈਆਂ ਮੀਟਿੰਗਾਂ ਵਿਚ ਵੀ ਇਹ ਮੰਗ ਮੰਨੀ ਜਾ ਚੁੱਕੀ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਫ਼ਰੀਦਕੋਟ , 2 ਸਤੰਬਰ ( ਜਸਵੰਤ ਸਿੰਘ ਪੁਰਬਾ )- ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕੌਮੀ ਕਨਵੀਨਰ ਅਤੇ ਪ੍ਰਧਾਨ ਬੀਕੇਯੂ ਏਕਤਾ ਸਿੱਧੂਪੁਰ ਜਗਜੀਤ ਸਿੰਘ ਡੱਲੇਵਾਲ ਨੇ ਬੀਕੇਯੂ ਏਕਤਾ ਸਿੱਧੂਪੁਰ ਵਲੋਂ ਸ਼ੁਰੂ ਕੀਤੇ ਗਏ ਜੇਲ੍ਹ ਭਰੋ ਅੰਦੋਲਨ ਤਹਿਤ ਅੱਜ 26 ਕਿਸਾਨਾਂ ਦੇ ਚੌਥੇ ਜਥੇ ਨੂੰ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਰਨਿਆਂ ’ ਚੋਂ ਨਿਕਲੀ ਹੋਈ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੀਟਿੰਗਾਂ ਵਿਚ ਮੰਗਾਂ ਨੂੰ ਮੰਨ ਕੇ ਲਾਗੂ ਕਰਨ ਦੀ ਬਜਾਏ ਮੁਕਰਨ ਵਿਚ ਦੁਨੀਆ ਦੇ ਇਤਿਹਾਸ ਦੇ ਹਰ ਇਕ ਹੁਕਮਰਾਨ ਨੂੰ ਪਿੱਛੇ ਛੱਡ ਦਿੱਤਾ ਹੈ । ਉਨ੍ਹਾਂ ਕਿਹਾ ਕਿ ਬੈਂਕਾਂ ਵਲੋਂ ਕਰਜ਼ਾ ਦੇਣ ਸਮੇਂ ਕਿਸਾਨਾਂ ਤੋਂ ਲੈ ਕੇ ਰੱਖੇ ਗਏ ਖਾਲੀ ਚੈੱਕਾਂ ਨੂੰ ਵਾਪਸ ਕਰਵਾਉਣ ਦੀ ਮੰਗ ਭਗਵੰਤ ਮਾਨ ਸਰਕਾਰ ਨਾਲ 18 ਮਈ 2022 ਨੂੰ ਹੋਈ ਪਹਿਲੀ ਮੀਟਿੰਗ ਵਿਚ ਵੀ ਸ਼ਾਮਿਲ ਸੀ ਅਤੇ ਮੁੱਖ ਮੰਤਰੀ ਵਲੋਂ ਉਸ ਸਮੇਂ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨਾਲ ਸਮੇਂ ਸਮੇਂ ’ ਤੇ ਹੋਈਆਂ ਮੀਟਿੰਗਾਂ ਵਿਚ ਵੀ ਇਹ ਮੰਗ ਮੰਨੀ ਜਾ ਚੁੱਕੀ ਹੈ । ਪ੍ਰੰਤੂ ਉਸ ਮੰਨੀ ਹੋਈ ਮੰਗ ਨੂੰ ਲਾਗੂ ਕਰਨ ਦੀ ਬਜਾਏ ਮੁੱਖ ਮੰਤਰੀ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਅਤੇ ਕਿਸਾਨਾਂ ਨਾਲ ਧੋਖਧੜੀਆਂ ਕਰਵਾਉਣ ਵਾਸਤੇ ਆਪਣੇ ਮੁਲਾਜ਼ਮਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ । ਜਿਸ ਦੇ ਰੋਸ ਵਜੋਂ ਬੈਂਕ ਵਲੋਂ ਕਿਸਾਨਾਂ ਤੋਂ ਲੈ ਕੇ ਰੱਖੇ ਗਏ ਖਾਲੀ ਚੈੱਕ ਵਾਪਸ ਕਰਵਾਉਣ , ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਹੀ ਲੈਂਡ ਮਾਰਗੇਜ ਬੈਂਕ ਵਿਚ ਓਟੀਐਸ ਸਕੀਮ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਗਿਆ ਹੈ । ਪੰਜਾਬ ਸਰਕਾਰ ਵਲੋਂ ਜੇਲ੍ਹਾਂ ਅੰਦਰ ਬੰਦ ਕੈਦੀਆਂ ਨਾਲ ਅਣਮਨੁੱਖੀ ਵਿਵਹਾਰ ਕਰਦੇ ਹੋਏ ਜੇਲ੍ਹ ਵਿਚ ਬੰਦ ਵਿਅਕਤੀਆਂ ਨੂੰ ਪੀਣ ਲਈ ਗੰਦਾ ਪਾਣੀ ਅਤੇ ਖਾਣ ਲਈ ਖ਼ਰਾਬ ਖਾਣਾ ਦਿੱਤਾ ਜਾ ਰਿਹਾ । ਜਿਸ ਕਾਰਨ ਪਹਿਲਾਂ ਬੀਕੇਯੂ ਏਕਤਾ ਸਿੱਧੂਪੁਰ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦੀ ਸਿਹਤ ਖ਼ਰਾਬ ਹੋਈ , ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਜੇਲ੍ਹ ਪ੍ਰਸ਼ਾਸਨ ਵਲੋਂ ਤਿੰਨ ਦਿਨ ਬਿਮਾਰ ਰਹਿਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ ਅਤੇ ਅੱਜ ਇਕ ਹੋਰ ਕਿਸਾਨ ਮੇਜਰ ਸਿੰਘ ਪਿੰਡ ਸਿਰਜਾ ਭੈਣੀਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਜੇਲ੍ਹ ਭਰੋ ਅੰਦੋਲਨ ਤਹਿਤ ਜੇਲ੍ਹ ਵਿਚ ਬੰਦ ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਸਮੇਤ ਕ ਈ ਹੋਰ ਕਿਸਾਨ ਵੀ ਬਿਮਾਰ ਹਨ , ਜਿਨ੍ਹਾਂ ਨੂੰ ਮੈਡੀਕਲ ਸਹੂਲਤ ਜੇਲ੍ਹ ਪ੍ਰਸ਼ਾਸਨ ਵਲੋਂ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਲ੍ਹ ਅੰਦਰ ਬੰਦ ਕੈਦੀਆਂ ਨੂੰ ਪੀਣ ਲਈ ਦਿੱਤੇ ਜਾ ਰਹੇ ਗੰਦੇ ਪਾਣੀ ਦਾ ਮੁੱਦਾ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਜੋ ਕਿ ਜੇਲ੍ਹ ਵਿਚ ਕਈ ਮਹੀਨੇ ਰਹਿ ਕੇ ਆਇਆ ਸੀ ਉਸ ਵਲੋਂ ਵੀ ਉਠਾਇਆ ਜਾ ਚੁੱਕਿਆ ਹੈ ਅਤੇ ਅੱਜ ਇਸੇ ਧੱਕੇਸ਼ਾਹੀ ਦੇ ਵਿਰੁੱਧ ਜੇਲ੍ਹ ਵਿਚ ਬੰਦ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਦੀਪ ਸਿੰਘ ਅਤੇ ਬਲਾਕ ਮਮਦੋਟ ਦੇ ਪ੍ਰਧਾਨ ਸਾਬ ਸਿੰਘ ਵਲੋਂ ਜੇਲ ਪ੍ਰਸ਼ਾਸਨ ਦੇ ਮਾੜੇ ਵਤੀਰੇ ਜੇਲ੍ਹ ਅੰਦਰ ਪੀਣ ਲਈ ਮਿਲ ਰਹੇ ਗੰਦੇ ਪਾਣੀ ਅਤੇ ਖਰਾਬ ਖਾਣ ਦੇ ਵਿਰੋਧ ਵਿਚ ਅ ਤੇ ਜੇਲ੍ਹ ਮੈਨਿਊ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ , ਜੇਕਰ ਜੇਲ੍ਹ ਵਿਚ ਬੰਦ ਕਿਸੇ ਵੀ ਕਿਸਾਨ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ , ਜੇਲ੍ਹ ਪ੍ਰਸ਼ਾਸਨ ਅਤੇ ਦਸਤਖਤ ਕਰਕੇ ਕਿਸਾਨਾਂ ਨੂੰ ਜੇਲ੍ਹ ਭੇਜ ਰਹੇ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ।
Ad Position 22
No active advertisement
ਪਿਛਲੀ ਖ਼ਬਰ ਹਨੀ ਫ਼ੱਤਣਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਬਣਾਏ ਜਾਣ ’ਤੇ ਵਧਾਈ ਦਿੱਤੀ ਅਗਲੀ ਖ਼ਬਰ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
Ad Position 24