ਬਾਬਾ ਫ਼ਰੀਦ ਸੁਸਾਇਟੀ ਨੇ ਨੀਟ ’ਚ ਸਫ਼ਲ ਤਿੰਨ ਗਰੀਬ ਬੱਚਿਆਂ ਦੀ ਬਾਂਹ ਫ਼ੜੀ
ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਮੀਡੀਆ ਚਰਚਾ ਦਾ ਵਿਸ਼ਾ ਬਣੀ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰਕੇ ਨੀਟ ਦਾ ਪੇਪਰ ਕਲੀਅਰ ਕਰਨ ਵਾਲੇ ਪੰਜ ਬੱਚੇ ਜੋ ਆਰਥਿਕ ਤੌਰ ’ਤੇ ਬੇਹੱਦ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ, ਨੂੰ ਐਮ. ਬੀ.
ਕ
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾਕਟਰ।
03-09-2026
ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਮੀਡੀਆ ਚਰਚਾ ਦਾ ਵਿਸ਼ਾ ਬਣੀ ਸਰਕਾਰੀ ਸਕੂਲਾਂ ’ਚ ਪੜ੍ਹਾਈ ਕਰਕੇ ਨੀਟ ਦਾ ਪੇਪਰ ਕਲੀਅਰ ਕਰਨ ਵਾਲੇ ਪੰਜ ਬੱਚੇ ਜੋ ਆਰਥਿਕ ਤੌਰ ’ਤੇ ਬੇਹੱਦ ਗਰੀਬ ਪਰਿਵਾਰਾਂ ਨਾਲ ਸਬੰਧਿਤ ਹਨ, ਨੂੰ ਐਮ.ਬੀ.ਬੀ.ਐਸ ’ਚ ਦਾਖਲਾ ਮਿਲਣ ਦੇ ਬਾਅਦ ਹੁਣ ਦਾਖਲਾ ਫ਼ੀਸ ਭਰਨ ਲਈ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਭਰਨ ’ਚ ਉਨ੍ਹਾਂ ਦੇ ਪਰਿਵਾਰ ਅਸਮਰਥ ਹਨ। ਫ਼ਰੀਦਕੋਟ ਦੀ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤਿੰਨ ਬੱਚੇ ਜਿੰਨ੍ਹਾਂ ਦਾ ਦਾਖ਼ਲਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਹੋਣਾ ਹੈ, ਦੀ ਦਾਖਲਾ ਫ਼ੀਸ ਸੰਸਥਾ ਵਲੋਂ ਭਰਨ ਦਾ ਫ਼ੈਸਲਾ ਲਿਆ ਹੈ। ਇਸ ਮੌਕੇ ਸੁਸਾਇਟੀ ਮੈਂਬਰ ਐਡਵੋਕੇਟ ਗੁਰਜਾਪ ਸਿੰਘ ਸੇਖੋਂ ਤੇ ਸੁਰਿੰਦਰ ਸਿੰਘ ਰੋਮਾਣਾ ਨੇ ਦੱਸਿਆ ਕੇ ਸੁਸਾਇਟੀ ਨੇ ਇਹ ਫ਼ੈਸਲਾ ਕੀਤਾ ਕਿ ਪੈਸਿਆਂ ਦੀ ਕਮੀ ਕਾਰਨ ਕਿਸੇ ਯੋਗ ਬੱਚੇ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ। ਸੰਸਥਾ ਪਹਿਲਾਂ ਵੀ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਸਮੇਂ ਸਮੇਂ ’ਤੇ ਕਰਦੀ ਰਹਿੰਦੀ ਹੈ ਅਤੇ ਹੁਣ ਵੀ ਇਨ੍ਹਾਂ ਤਿੰਨਾਂ ਬੱਚਿਆਂ ਦੀ ਦਾਖਲਾ ਫ਼ੀਸ ਸੁਸਾਇਟੀ ਵਲੋਂ ਭਰੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਇਕ ਬੱਚੀ ਜੋ ਕਾਫ਼ੀ ਗਰੀਬ ਪਰਿਵਾਰ ਦੀ ਹੈ, ਉਸ ਦੀ ਦਾਖ਼ਲਾ ਫ਼ੀਸ ਵੀ ਸੰਸਥਾ ਵਲੋਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਿਲਹਾਲ ਕਮੇਟੀ ਵਲੋਂ ਸਿਰਫ਼ ਦਾਖ਼ਲਾ ਫ਼ੀਸ ਭਰਨ ਦਾ ਵਾਅਦਾ ਕੀਤਾ ਹੈ, ਪਰ ਜੇਕਰ ਕੋਰਸ ਦੌਰਾਨ ਵੀ ਕਿਸੇ ਕਿਸਮ ਦੀ ਜ਼ਰੂਰਤ ਪਈ ਤਾਂ ਸੰਸਥਾ ਉਨ੍ਹਾਂ ਦਾ ਹੱਥ ਕਦੀ ਨਹੀਂ ਛੱਡੇਗੀ। ਇਸ ਮੌਕੇ ਦੀਪਇੰਦਰ ਸਿੰਘ ਸੇਖੋਂ ਅਤੇ ਐਡਵੋਕੇਟ ਨਰਿੰਦਰਪਾਲ ਸਿੰਘ ਬਰਾੜ ਵੀ ਹਾਜ਼ਰ ਸਨ।