03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ.ਪੀ.ਡੀ. ਟ੍ਰੇਨਿੰਗ ਵਰਕਸ਼ਾਪ ਲਗਾਈ

ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ 2 ਰੋਜ਼ਾ ਸੀ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਫ਼ਰੀਦਕੋਟ, 2 ਸਤੰਬਰ (ਜਸਵੰਤ ਸਿੰਘ ਪੁਰਬਾ)-ਸਥਾਨਕ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ 2 ਰੋਜ਼ਾ ਸੀ.ਪੀ.ਡੀ. ਟ੍ਰੇਨਿੰਗ ਵਰਕਸ਼ਾਪ ਸਕੂਲ ਦੇ ਹਾਲ ਵਿਚ ਲਗਾਈ ਗਈ ਦੋ ਦਿਨਾਂ ਵਰਕਸ਼ਾਪ ਵਿਚ ਫ਼ਰੀਦਕੋਟ, ਮੁੁਕਤਸਰ ਤੇ ਫ਼ਿਰੋਜ਼ਪੁੁਰ ਜ਼ਿਲ੍ਹੇ ਦੇ 300 ਸਕੂਲਾਂ ਦੇ ਪ੍ਰਿੰਸੀਪਲਾਂ ਤੇ ਕੰਪਿਊਟਰ ਅਧਿਆਪਕਾਂ ਨੇ ਭਾਗ ਲਿਆ। ਜਿਸ ਵਿਚ ਆਰਟੀਫਿਸ਼ਲ ਇੰਨਟੈਲੀਜਨਸ ਵਿਸ਼ੇ ਦੀ ਉਚੇਚੀ ਗੱਲਬਾਤ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਮੈਨੇਜਰ ਖੇਤਰੀ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਫ਼ਰੀਦਕੋਟ ਸੁੁਰਿੰਦਰ ਸਿੰਗਲਾ ਸਨ। ਸਮਾਗਮ ਦੇ ਸ਼ੁੁਰੂ ’ਚ ਪ੍ਰਿੰਸੀਪਲ ਕੁੁਮਾਰ ਜਗਦੇਵ ਸਿੰਘ ਬਰਾੜ ਨੇ ਆਏ ਹੋਏ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ‘ਜੀ ਆਇਆਂ ’ ਆਖਿਆ। ਉਨ੍ਹਾਂ ਅੱਜ ਪੜ੍ਹਾਈ ਦੇ ਖੇਤਰ ਵਿਚ ਆਰਟੀਫਿਸ਼ਲ ਇੰਨਟੈਲੀਜੈਂਸ ਵਿਦਿਆਰਥੀਆਂ ਨੂੰ ਕਿਵੇਂ ਲਾਹੇਵੰਦ ਸਿੱਧ ਹੋ ਸਕਦੀ ਹੈ, ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਜੋ ਵੀ ਨਵੇਂ ਕੋਰਸ ਸ਼ਾਮਿਲ ਹੋਏ ਹਨ, ਦੀ ਵੀ ਟਰੇਨਿੰਗ ਵਿਦਿਆਰਥੀਆਂ ਤੋਂ ਪਹਿਲਾਂ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਦਿੱਤੀ ਜਾਣੀ ਅਤਿ ਜ਼ਰੂਰੀ ਹੈ। ਨਿਊਜ਼ੀਲੈਂਡ ਦੀ ਨਾਗਰਿਕ ਚੰਡੀਗੜ੍ਹ ਤੋਂ ਪ੍ਰਭਜੋਤ ਨੇ ਉਨ੍ਹਾਂ ਨਾਲ ਸਹਿਯੋਗ ਦਿੱਤਾ। ਅਵੰਤੀਕਾ ਨੇ ਟਰੇਨਰ ਰੂਪ ਵਿਚ ਆਪਣੀਆਂ ਜਾਣਕਾਰੀਆਂ ਅਧਿਆਪਕਾਂ ਨਾਲ ਸਾਂਝੀਆਂ ਕੀਤੀਆਂ ਤੇ ਆਰਟੀਫਿਸ਼ਲ ਇੰਨਟੈਲੀਜੈਂਸ ਬਾਰੇ ਜਾਣਕਾਰੀ ਦਿੱਤੀ। ਆਏ ਹੋਏ ਪਿ੍ਰੰਸੀਪਲ ਤੇ ਅਧਿਆਪਕਾਂ/ਚੇਅਰਮੈਨ ਤੇ ਡਿਪੂ ਮੈਨੇਜਰ ਫ਼ਰੀਦਕੋਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਇਹੋ ਜਿਹੀਆਂ ਵਰਕਸ਼ਾਪਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਵਿਦਿਅਕ ਖੇਤਰ ਵਿਚ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਇਸ ਸਮਾਗਮ ਵਿਚ ਡਿਪਟੀ ਮੈਨੇਜਰ ਬਲਰਾਜ ਸਿੰਘ, ਲਖਵੀਰ ਸਿੰਘ ਫ਼ਿਰੋਜ਼ਪੁੁਰ ਤੇ ਸੋਨੀਆਂ ਕੰਬੋਜ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਰਾਜਿੰਦਰ ਸਿੰਘ ਬਰਾੜ ਸਬ-ਇੰਸਪੈਕਟਰ ਦਾ ਸੇਵਾ ਮੁਕਤੀ ’ਤੇ ਵਿਕਾਸ ਕਮੇਟੀ ਵਲੋਂ ਸਨਮਾਨ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਸੰਬੰਧੀ ਸੈਮੀਨਾਰ ਕਰਵਾਇਆ
Ad Position 24