ਜੇ.ਈ. ਸੱਤਪਾਲ ਬਾਦਲ ਦੀ ਸੇਵਾ ਮੁਕਤੀ ’ਤੇ ਸਮਾਗਮ ਕਰਵਾਇਆ
ਲੰਬੀ, 1 ਸਤੰਬਰ (ਮੇਵਾ ਸਿੰਘ)-ਸੱਤਪਾਲ ਜੇ. ਈ.
ਲੰਬੀ, 1 ਸਤੰਬਰ (ਮੇਵਾ ਸਿੰਘ)-ਸੱਤਪਾਲ ਜੇ.ਈ. ਸਬ ਡਵੀਜ਼ਨ ਸਿੱਖਵਾਲਾ ਟੀ.ਐੱਸ.ਯੂ. ਪ੍ਰਧਾਨ ਮੰਡਲ ਬਾਦਲ ਅਤੇ ਮੀਤ ਪ੍ਰਧਾਨ ਟੀ.ਐੱਸ.ਯੂ. ਸਰਕਲ ਸ੍ਰੀ ਮੁਕਤਸਰ ਸਾਹਿਬ ਕਰੀਬ 38 ਸਾਲਾਂ ਦੀ ਸਰਵਿਸ ਤੋਂ ਬਾਅਦ ਪਾਵਰਕਾਮ ਮਹਿਕਮੇ ਵਿਚੋਂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਰੈਸਟ ਹਾਊਸ ਬਾਦਲ ਵਿਖੇ ਵਿਭਾਗ ਦੇ ਸਾਥੀਆਂ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ, ਜਿਸ ਵਿਚ ਉਨ੍ਹਾਂ ਨੂੰ ਤੋਹਫ਼ੇ ਦੇਣ ਦੇ ਨਾਲ-ਨਾਲ ਸਨਮਾਨ ਪੱਤਰ ਵੀ ਦਿੱਤਾ ਗਿਆ। ਆਪ ਪੰਜਾਬ ਰਾਜ ਬਿਜਲੀ ਬੋਰਡ ਵਿਚ 24 ਨਵੰਬਰ 1987 ਨੂੰ ਬਤੌਰ ਡੇਲੀਵੇਜ ਸਬ ਡਵੀਜ਼ਨ ਲੰਬੀ ਵਿਖੇ ਭਰਤੀ ਹੋਏ। ਅਗਸਤ 1993 ਵਿਚ ਡੇਲੀਵੇਜ ਤੋਂ ਵਰਕਚਾਰਜ, 1 ਜੁਲਾਈ 1999 ਨੂੰ ਸਹਾਇਕ ਲਾਈਨਮੈਨ ਅਤੇ 8 ਨਵੰਬਰ 2006 ਨੂੰ ਐੱਸ.ਐੱਸ.ਏ. ਦੀ ਪੋਸਟ ’ਤੇ ਤਰੱਕੀ ਲੈ ਕੇ ਸਬ ਡਵੀਜ਼ਨ ਲੰਬੀ ਵਿਖੇ ਹੀ ਜੁਆਇੰਨ ਕੀਤਾ। 21 ਮਾਰਚ 2022 ਨੂੰ ਐੱਸ.ਐੱਸ.ਏ. ਤੇ ਜੇ.ਈ. ਸਬ ਸਟੇਸ਼ਨ ਲੰਬੀ ਵਿਖੇ ਜੁਆਇੰਨ ਕੀਤਾ। ਲਗਪਗ 38 ਸਾਲ ਪੰਜਾਬ ਰਾਜ ਬਿਜਲੀ ਬੋਰਡ ਵਿਚ ਰਹਿ ਕੇ ਸ਼ਾਨਦਾਰ ਸੇਵਾ ਪੂਰੀ ਇਮਾਨਦਾਰੀ ਨਾਲ ਨਿਭਾਈ। ਟੀ.ਐੱਸ.ਯੂ. ਦਾ ਮੈਂਬਰ ਬਣਨ ਉਪਰੰਤ ਸਬ ਡਵੀਜ਼ਨ ਲੰਬੀ ਦੇ ਆਗੂ ਵਜੋਂ ਕੰਮ ਕਰਦੇ ਹੋਏ ਡਵੀਜ਼ਨ ਸਕੱਤਰ ਅਤੇ ਸਬ ਡਵੀਜ਼ਨ ਪ੍ਰਧਾਨ ਵਜੋਂ ਸੇਵਾ ਮੁਕਤ ਹੋ ਗਏ। ਉਨ੍ਹਾਂ ਜਥੇਬੰਦੀ ਦਾ ਹਰੇਕ ਪ੍ਰੋਗਰਾਮ ਲਾਗੂ ਕੀਤਾ ਅਤੇ ਸੇਵਾ ਮੁਕਤੀ ਤੱਕ ਜਥੇਬੰਦੀ ਨਾਲ ਵਫ਼ਾ ਨਿਭਾਈ।